ਮਮਤਾ ਦੀ ਰੈਲੀ ਜਮਹੂਰੀਅਤ ਨੂੰ ਬਚਾਉਣ ਲਈ ਸੀ : ਸ਼ਤਰੂਘਣ ਸਿਨਹਾ
Published : Jan 21, 2019, 10:34 am IST
Updated : Jan 21, 2019, 10:34 am IST
SHARE ARTICLE
Shatrughna Sinha
Shatrughna Sinha

ਭਾਜਪਾ ਹਾਈ ਕਮਾਨ ਅਤੇ ਮੋਦੀ ਸਰਕਾਰ 'ਤੇ ਹਮਲਾ ਕਰਦਿਆਂ ਨਾਰਾਜ਼ ਭਾਜਪਾ ਆਗੂ ਸ਼ਤਰੂਘਣ ਸਿਨਹਾ ਨੇ ਕਿਹਾ ਕਿ ਕੋਲਕਾਤਾ ਦੀ ਰੈਲੀ 'ਭਾਰਤ ਦੀ ਜਮਹੂਰੀਅਤ

ਪਟਨਾ  : ਭਾਜਪਾ ਹਾਈ ਕਮਾਨ ਅਤੇ ਮੋਦੀ ਸਰਕਾਰ 'ਤੇ ਹਮਲਾ ਕਰਦਿਆਂ ਨਾਰਾਜ਼ ਭਾਜਪਾ ਆਗੂ ਸ਼ਤਰੂਘਣ ਸਿਨਹਾ ਨੇ ਕਿਹਾ ਕਿ ਕੋਲਕਾਤਾ ਦੀ ਰੈਲੀ 'ਭਾਰਤ ਦੀ ਜਮਹੂਰੀਅਤ ਨੂੰ ਬਰਬਾਦ ਹੋਣ ਤੋਂ ਬਚਾਉਣ' ਦੇ ਟੀਚੇ ਨਾਲ ਕਰਵਾਈ ਗਈ ਸੀ। ਇਥੇ ਉਨ੍ਹਾਂ ਕਈ ਵਿਰੋਧੀ ਆਗੂਆਂ ਨਾਲ ਮੰਚ ਸਾਂਝਾ ਕੀਤਾ ਸੀ। ਸਿਨਹਾ ਪਟਨਾ ਸਾਹਿਬ ਤੋਂ ਸੰਸਦ ਮੈਂਬਰ ਹਨ। ਰੈਲੀ ਵਿਚ ਅਪਣੀ ਮੌਜੂਦਗੀ ਨਾਲ ਉਨ੍ਹਾਂ ਪਾਰਟੀ ਨੂੰ ਚਿੰਤਾ ਵਿਚ ਪਾ ਦਿਤਾ ਹੈ। ਉਨ੍ਹਾਂ ਰੈਲੀ ਵਿਚ ਮੰਚ ਤੋਂ ਕਿਹਾ ਕਿ ਮੋਦੀ ਅਤੇ ਅਮਿਤ ਸ਼ਾਹ ਦੀ ਅਗਵਾਈ ਵਿਚ ਲੋਕਸ਼ਾਹੀ ਦੀ ਥਾਂ ਤਾਨਾਸ਼ਾਹੀ ਪਨਪੀ ਹੈ।

Mamata BanerjeeMamata Banerjee

ਲੋਕਸ਼ਾਹੀ ਅਟਲ ਅਡਵਾਨੀ ਦੇ ਦੌਰ ਦੀ ਵਿਸ਼ੇਸ਼ਤਾ ਸੀ। ਸਿਨਹਾ ਨੇ ਰੈਲੀ ਬਾਰੇ ਟਵਿਟਰ 'ਤੇ ਵੀ ਲਿਖਿਆ ਸੀ। ਉਨ੍ਹਾਂ ਰੈਲੀ ਬਾਰੇ ਕਿਹਾ, 'ਬਦਲਾਅ ਦੇ ਹੱਕ ਵਿਚ ਇਸ ਗਠਜੋੜ ਦੀ ਏਕਤਾ ਨੂੰ ਸਮਰਥਨ ਦੇਣ ਲਈ ਲੱਖਾਂ ਲੋਕ ਆਏ। ਇਹ ਅਦਭੁਤ ਰੈਲੀ ਸੀ ਅਤੇ ਭਾਰੀ ਗਿਣਤੀ ਵਿਚ ਲੋਕ ਪਹੁੰਚੇ ਹੋਏ ਸਨ। ਸਿਨਾਹ ਨੇ ਮਮਤਾ ਬੈਨਰਜੀ ਦੀ ਵੀ ਤਾਰੀਫ਼ ਕੀਤੀ। ਉਧਰ, ਪੱਤਰਕਾਰ ਸੰਮੇਲਨ ਵਿਚ ਭਾਜਪਾ ਦੇ ਬੁਲਾਰੇ ਰਾਜੀਵ ਪ੍ਰਤਾਪ ਰੂਡੀ ਨੇ ਕਿਹਾ ਕਿ ਪਾਰਟੀ ਨੇ ਵਿਰੋਧੀ ਧਿਰ ਦੀ ਰੈਲੀ ਵਿਚ ਸਿਨਹਾ ਦੀ ਮੌਜੂਦਗੀ ਦਾ ਨੋਟਿਸ ਲਿਆ ਹੈ। (ਏਜੰਸੀ)

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement