ਅੰਦੋਲਨ ਦੀ ਸਫਲਤਾ ਸਾਡੇ ਲੋਕਤੰਤਰ ਅਤੇ ਸੰਵਿਧਾਨ ਦੀ ਜਿੱਤ - ਨਵਜੋਤ ਸਿੰਘ ਸਿੱਧੂ
Published : Dec 20, 2020, 8:32 pm IST
Updated : Dec 20, 2020, 8:35 pm IST
SHARE ARTICLE
Navjot singh sidhu
Navjot singh sidhu

ਕਿਹਾ ਦੇਸ਼ ਦੇ ਕਿਸਾਨ 90 ਫੀਸਦੀ ਭਾਰਤ ਦੇ ਲੋਕਾਂ ਦੀ ਲੜਾਈ ਲੜ ਰਹੇ ਹਨ।

ਨਵੀਂ ਦਿੱਲੀ : ਦੇਸ਼ ਦੇ ਕਿਸਾਨ 90 ਫੀਸਦੀ ਭਾਰਤ ਦੇ ਲੋਕਾਂ ਦੀ ਲੜਾਈ ਲੜ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਵਜੋਤ ਸਿੰਘ ਸਿੱਧੂ ਨੇ ਟਵਿੱਟਰ ‘ਤੇ ਪਾਈ ਵੀਡੀਓ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਕਿਸਾਨ ਪੂਰੇ ਦੇਸ਼ ਦੇ ਨੱਬੇ ਫ਼ੀਸਦੀ ਲੋਕਾਂ ਦੀ ਲੜਾਈ ਲੜ ਰਹੇ ਹਨ ਜਿਸ ਵਿਚ ਮਜ਼ਦੂਰ, ਛੋਟੇ ਵਪਾਰੀ, ਦੁਕਾਨਦਾਰ ਅਤੇ ਹੋਰ ਗਰੀਬ ਵਰਗਾਂ ਦੇ ਲੋਕਾਂ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੋਈ ਛੋਟੀ ਲੜਾਈ ਨਹੀਂ, ਇਹ ਇੱਕ ਸਮਾਜਿਕ ਲਹਿਰ ਬਣ ਚੁੱਕੀ ਹੈ ਜਿਸ ਰਾਜਨੀਤਕ ਪਾਰਟੀਆਂ ਲਾਹਾ ਨਹੀਂ ਲੈ ਸਕਦੀਆਂ।  

photophotoਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਇਕ ਸ਼ਾਂਤਮਈ ਅੰਦੋਲਨ ਖੜ੍ਹਾ ਕਰ ਦਿੱਤਾ ਹੈ, ਜਿਹੜਾ ਸਰਕਾਰ ਨੂੰ ਗੋਡਿਆਂ ਭਰ ਲੈ ਆਇਆ ਹੈ । ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਇਤਿਹਾਸ ਵਿਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ। ਦੇਸ਼ ਦੇ ਲੱਖਾਂ ਕਿਸਾਨਸਰਕਾਰ ਦੇ ਖਿਲਾਫ ਖੜੇ ਹੋ ਗਏ ਹਨ।  ਸਿੱਧੂ ਨੇ ਕਿਹਾ ਕਿ ਇਸ ਸਮਾਜਿਕ ਲਹਿਰ ਨੂੰ ਰਾਜਨੀਤਿਕ ਕਰਨਾ ਇਸ ਲਹਿਰ ਨੂੰ ਛੋਟਾ ਕਰਨ ਦੇ ਬਰਾਬਰ ਹੈ ,

photophoto ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਸਭ ਤੋਂ ਵੱਧ ਸਿਆਣਾ ਹੈ, ਉਹ ਕਿਸੇ ਵੀ ਅਜਿਹੀ ਰਾਜਨੀਤਕ ਪਾਰਟੀ ਨੂੰ ਆਪਣੇ ਨੇੜੇ ਵੀ ਨਹੀਂ ਲੱਗਣ ਦੇਵੇਗਾ। ਜਿਹੜੀ ਪਾਰਟੀ ਰਾਜਨੀਤਕ ਲਾਹਾ ਲੈਣ ਦੀ ਕੋਸ਼ਿਸ਼ ਕਰਨ ਦੀ ਨੀਅਤ ਨਾਲ ਆਵੇਗੀ, ਕਿਸਾਨ ਉਸ ਨੂੰ ਮੂੰਹ ਨਹੀਂ ਲਾਉਣਗੇ। 

Narinder modi Narinder modiਉਨ੍ਹਾਂ ਕਿਹਾ ਕਿ ਕਿਸਾਨ ਦੇ ਵਲੂੰਧਰੇ ਦਿਲ ਚੋਂ ਨਿਕਲੀ ਪੀੜ ਦੇ ਵਿੱਚੋਂ ਉਦੈ ਹੋਈ ਲਹਿਰ ਦਾ ਇਹ ਡੂੰਘੇ ਅਰਥ ਹਨ। ਉਨ੍ਹਾਂ ਕਿਹਾ ਕਿ ਇਸ ਲਹਿਰ ਦਾ ਘੇਰਾ ਬਹੁਤ ਵਿਸ਼ਾਲ ਹੈ ਬਾਰਡਰਾਂ ਉੱਤੇ ਇਕੱਠੇ ਹੋਏ ਲੋਕਾਂ ਅਲੱਗ ਅਲੱਗ ਧਰਨੇ ਲਈ ਬੈਠੇ ਹਨ ਪਰ ਫਿਰ ਵੀ ਉਹ ਇਕੱਠੇ ਹਨ । ਸਰਕਾਰ ਵੱਲੋਂ ਨਿਸ਼ਾਨੀ ‘ਤੇ ਪੰਜਾਬ ਨੂੰ ਹੀ ਲਿਆਂਦਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਉਸਾਰੀ ਗਈ ਇਸ ਲਹਿਰ ਦੀ ਜਿੱਤ ਦਾ ਮਤਬਲ ਹੈ ਲੋਕਤੰਤਰ ਦੀ ਜਿੱਤ, ਸੰਵਿਧਾਨ ਦੀ ਜਿੱਤ ਅਤੇ ਲੋਕ ਪੱਖੀ ਨੀਤੀਆਂ ਦੀ ਜਿੱਤ ਹੈ ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement