ਸ਼ੋਪੀਆਂ ਵਿਖੇ ਮੁਠਭੇੜ ਦੌਰਾਨ 4 ਅਤਿਵਾਦੀ ਢੇਰ, ਇਕ ਜਵਾਨ ਸ਼ਹੀਦ
Published : Nov 20, 2018, 10:51 am IST
Updated : Nov 20, 2018, 10:51 am IST
SHARE ARTICLE
Encounter
Encounter

ਇਲਾਕੇ ਨੂੰ ਘੇਰ ਲਿਆ ਗਿਆ। ਦੋਹਾਂ ਪਾਸਿਆਂ ਤੋਂ ਗੋਲੀਆਂ ਚਲਾਈਆਂ ਗਈਆਂ। ਇਸ ਦੋਰਾਨ ਸੁਰੱਖਿਆ ਬਲਾਂ ਵੱਲੋਂ 4 ਅਤਿਵਾਦੀ ਮਾਰੇ ਗਏ।

ਜੰਮੂ-ਕਸ਼ਮੀਰ,  ( ਭਾਸ਼ਾ ) : ਸੁਰੱਖਿਆ ਬਲਾਂ ਨੇ ਅੱਜ ਸਵੇਰੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਸ਼ੋਪੀਆਂ ਵਿਖੇ 4 ਅਤਿਵਾਦੀਆਂ ਨੂੰ ਢੇਰ ਕਰ ਦਿਤਾ। ਹਾਲਾਂਕਿ ਇਸ ਮੁਠਭੇੜ ਵਿਚ ਇਕ ਜਵਾਨ ਸ਼ਹੀਦ ਹੋਇਆ ਹੈ ਅਤੇ ਦੋ ਜਵਾਨ ਜਖ਼ਮੀ ਹੋਏ ਹਨ। ਸ਼ਪੀਆਂ ਜ਼ਿਲ੍ਹੇ ਦੇ ਨੰਦੀਗਾਮ ਇਲਾਕੇ ਵਿਖੇ ਸਰੁੱਖਿਆ ਬਲਾਂ ਨੂੰ 2 ਤੋਂ 3 ਅਤਿਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਇਲਾਕੇ ਨੂੰ ਘੇਰ ਲਿਆ ਗਿਆ। ਦੋਹਾਂ ਪਾਸਿਆਂ ਤੋਂ ਗੋਲੀਆਂ ਚਲਾਈਆਂ ਗਈਆਂ। ਇਸ ਦੋਰਾਨ ਸੁਰੱਖਿਆ ਬਲਾਂ ਵੱਲੋਂ 4 ਅਤਿਵਾਦੀ ਮਾਰੇ ਗਏ।


ਇਸ ਕਾਰਵਾਈ ਵਿਚ ਇਕ ਜਵਾਨ ਵੀ ਸ਼ਹੀਦ ਹੋ ਗਿਆ ਤੇ ਹੋਰ ਦੋ ਜਖ਼ਮੀ ਹੋ ਗਏ। ਇਥੇ ਮੁਠਭੇੜ ਅਤੇ ਖੋਜ ਮੁਹਿੰਮ ਅਜੇ ਜਾਰੀ ਹੈ। ਸਰਹੱਦ ਤੇ ਪਾਕਿਸਤਾਨ ਵੱਲੋਂ ਲਗਾਤਾਰ ਘੁਸਪੈਠ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸੀਜਫਾਇਰ ਨੂੰ ਤੋੜਨ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਜੰਮੂ-ਕਸ਼ਮੀਰ ਵਿਖੇ ਸਰਹੱਦ ਨੇੜੇ ਪਾਕਿਸਤਾਨ ਵੱਲੋਂ ਸੀਜਫਾਇਰ ਦੀ ਉਲੰਘਣਾ ਕੀਤੇ ਜਾਣ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ। ਪੂੰਛ ਵਿਚ ਸਰਹੱਦ ਪਾਰ ਤੋਂ ਪੂੰਛ ਬ੍ਰਿਗੇਡ ਹੈਡਕੁਆਰਟਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਆਂ ਚਲਾਈਆਂ ਗਈਆਂ। ਹੈਡਕੁਆਰਟਰ ਕੋਲ ਆ ਕੇ ਤਿੰਨ ਗੋਲ ਡਿੱਗੇ। ਭਾਰਤ ਵੱਲੋਂ ਵੀ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement