ਆਸਾਮ : ਭਾਜਪਾ ਸਾਂਸਦ ਦੀ ਬੇਟੀ ਸਮੇਤ 19 ਅਫ਼ਸਰਾਂ ਨੂੰ ਪੁਲਿਸ ਹਿਰਾਸਤ 'ਚ ਭੇਜਿਆ
Published : Jul 20, 2018, 11:19 pm IST
Updated : Jul 20, 2018, 11:19 pm IST
SHARE ARTICLE
Daughter of RP Sharma
Daughter of RP Sharma

ਵਿਸ਼ੇਸ਼ ਅਦਾਲਤ ਨੇ ਆਸਾਮ ਵਿਚ ਨੌਕਰੀ ਲਈ ਪੈਸਾ ਲੈਣ ਦੇ ਮਾਮਲੇ ਵਿਚ ਭਾਜਪਾ ਸੰਸਦ ਮੈਂਬਰ ਆਰ ਪੀ ਸ਼ਰਮਾ ਦੀ ਬੇਟੀ ਸਮੇਤ 19 ਜਣਿਆਂ ਨੂੰ 11 ਦਿਨ ਦੀ ਪੁਲਿਸ ਹਿਰਾਸਤ........

ਗੁਹਾਟੀ : ਵਿਸ਼ੇਸ਼ ਅਦਾਲਤ ਨੇ ਆਸਾਮ ਵਿਚ ਨੌਕਰੀ ਲਈ ਪੈਸਾ ਲੈਣ ਦੇ ਮਾਮਲੇ ਵਿਚ ਭਾਜਪਾ ਸੰਸਦ ਮੈਂਬਰ ਆਰ ਪੀ ਸ਼ਰਮਾ ਦੀ ਬੇਟੀ ਸਮੇਤ 19 ਜਣਿਆਂ ਨੂੰ 11 ਦਿਨ ਦੀ ਪੁਲਿਸ ਹਿਰਾਸਤ ਵਿਚ ਭੇਜ ਦਿਤਾ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ ਆਸਾਮ ਸਿਵਲ ਸਰਵਿਸਜ਼ (ਏਸੀਐਸ) ਦੇ 13, ਆਸਾਮ ਪੁਲਿਸ ਸੇਵਾ ਦੇ ਤਿੰਨ ਅਤੇ ਸਹਾਇਕ ਸੇਵਾ ਦੇ ਤਿੰਨ ਅਧਿਕਾਰੀ ਸ਼ਾਮਲ ਹਨ। ਅਦਾਲਤ ਨੇ 2016 ਬੈਚ ਦੇ 19 ਅਧਿਕਾਰੀਆਂ ਨੂੰ 11 ਦਿਨ ਦੀ ਹਿਰਾਸਤ ਵਿਚ ਭੇਜ ਦਿਤਾ।         

ਪੁਲਿਸ ਨੇ 14 ਦਿਨ ਦੀ ਹਿਰਾਸਤ ਦੀ ਮੰਗ ਕੀਤੀ ਸੀ। ਏਪੀਐਸ ਅਧਿਕਾਰੀਆਂ ਵਿਚ ਗੁਲਸ਼ਨ ਦਾਓਲਾਗਪੂ, ਭਾਰਗਵ ਫੂਕਨ ਅਤੇ ਪੱਲਵੀ ਸ਼ਰਮਾ ਹਨ। ਪੱਲਵੀ ਸ਼ਰਮਾ ਅਸਾਮ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਆਰ ਪੀ ਸ਼ਰਮਾ ਦੀ ਬੇਟੀ ਹੈ। ਕੁੱਝ ਦਿਨ ਪਹਿਲਾਂ ਆਸਾਮ ਵਿਚ ਨੌਕਰੀ ਲਈ ਨਕਦੀ ਘਪਲੇ ਦੇ ਮਾਮਲੇ ਵਿਚ ਭਾਜਪਾ ਦੇ ਤੇਜ਼ਪੁਰ ਤੋਂ ਸੰਸਦ ਮੈਂਬਰ ਆਰ ਪੀ ਸ਼ਰਮਾ ਦੀ ਬੇਟੀ ਪੱਲਵੀ ਸ਼ਰਮਾ ਸਮੇਤ 19 ਸਰਕਾਰੀ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement