ਵੱਡੀ ਖ਼ਬਰ : ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਨੇੜਿਉਂ ਚੋਰੀ ਹੋਈ ਤੋਪ

By : GAGANDEEP

Published : May 20, 2023, 4:58 pm IST
Updated : May 20, 2023, 4:58 pm IST
SHARE ARTICLE
photo
photo

ਤੋਪ ਲਗਭਗ 3 ਫੁੱਟ ਲੰਬੀ ਅਤੇ ਲਗਭਗ 300 ਕਿਲੋ ਭਾਰੀ ਦੱਸੀ ਜਾਂਦੀ

 

ਚੰਡੀਗੜ੍ਹ: ਚੰਡੀਗੜ੍ਹ ਦਾ ਸਭ ਤੋਂ ਪੌਸ਼ ਇਲਾਕਾ ਕਹੇ ਜਾਣ ਵਾਲੇ ਸੈਕਟਰ 1 ਵਿਚ ਸਥਿਤ ਪੰਜਾਬ ਆਰਮਡ ਪੁਲਿਸ (ਪੀਏਪੀ) ਦੀ 82 ਬਟਾਲੀਅਨ ਦੇ ਜੀਓ ਮੈਸ ਦੇ ਗੇਟ ਤੋਂ ਆਜ਼ਾਦੀ ਤੋਂ ਪਹਿਲਾਂ ਦੀ ਤੋਪ ਚੋਰੀ ਹੋ ਗਈ। ਇਹ ਤੋਪ ਲਗਭਗ 3 ਫੁੱਟ ਲੰਬੀ ਅਤੇ ਲਗਭਗ 300 ਕਿਲੋ ਭਾਰੀ ਦੱਸੀ ਜਾਂਦੀ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਤੋਪ ਨੂੰ ਵਿਰਾਸਤੀ ਸ਼੍ਰੇਣੀ ਵਿਚ ਰੱਖਿਆ ਗਿਆ ਸੀ। ਇਹ ਤੋਪ ਕਰੀਬ 10 ਸਾਲ ਤੱਕ ਮੇਸ ਦੇ ਗੇਟ 'ਤੇ ਰੱਖੀ ਗਈ ਸੀ। ਚੋਰੀ ਦੇ ਇਸ ਮਾਮਲੇ ਵਿਚ ਸੈਕਟਰ-3 ਥਾਣੇ ਵਿੱਚ ਆਈਪੀਸੀ ਦੀ ਧਾਰਾ 379 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਚੋਰੀ ਦੀ ਇਸ ਘਟਨਾ ਦਾ ਕਰੀਬ 15 ਦਿਨਾਂ ਬਾਅਦ ਖੁਲਾਸਾ ਹੋਇਆ ਹੈ। ਚੋਰੀ ਦੀ ਇਹ ਘਟਨਾ 5 ਅਤੇ 6 ਮਈ ਦੀ ਰਾਤ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਬ-ਇੰਸਪੈਕਟਰ ਦੇਵੇਂਦਰ ਕੁਮਾਰ ਨੂੰ ਕਰੀਬ 15 ਦਿਨ ਪਹਿਲਾਂ ਤੋਪ ਚੋਰੀ ਹੋਣ ਦਾ ਪਤਾ ਲੱਗਾ। ਉਨ੍ਹਾਂ ਤੁਰੰਤ 82 ਬਟਾਲੀਅਨ ਦੇ ਕਮਾਂਡੈਂਟ ਬਲਵਿੰਦਰ ਸਿੰਘ ਜੋ ਕਿ ਪੀ.ਪੀ.ਐਸ.ਹਨ ਨੂੰ ਇਸ ਦੀ ਸੂਚਨਾ ਦਿਤੀ।

ਇਹ ਵਿਰਾਸਤੀ ਤੋਪ ਪੰਜਾਬ ਆਰਮਡ ਪੁਲਿਸ ਦੀ ਬਹੁਤ ਹੀ ਮਹੱਤਵਪੂਰਨ ਵਿਰਾਸਤ ਸੀ। ਇਸ ਨੂੰ ਕਰੀਬ ਡੇਢ ਸਾਲ ਪਹਿਲਾਂ 82 ਬਟਾਲੀਅਨ ਦੇ ਸਟੋਰ ਰੂਮ ਵਿਚ ਤਬਦੀਲ ਕਰ ਦਿਤਾ ਗਿਆ ਸੀ। ਜਿਸ ਤੋਂ ਬਾਅਦ ਇਸਨੂੰ ਇਕ ਵਾਰ ਫਿਰ ਲੋਕਾਂ ਦੇ ਸਾਹਮਣੇ ਪ੍ਰਦਰਸ਼ਿਤ ਕੀਤਾ ਗਿਆ। ਇਸ ਤੋਪ ਨੂੰ ਦੇਖਣ ਲਈ ਦੂਰ-ਦੁਰਾਡੇ ਤੋਂ ਲੋਕ ਆਉਂਦੇ ਸਨ। ਇਹ ਬਹੁਤ ਮਹੱਤਵਪੂਰਨ ਤੋਪ ਸੀ। 

ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਇਹ ਤੋਪ ਬਹੁਤ ਭਾਰੀ ਹੈ ਅਤੇ ਕੋਈ ਵੀ ਵਿਅਕਤੀ ਇਸ ਨੂੰ ਚੋਰੀ ਨਹੀਂ ਕਰ ਸਕਦਾ। ਇਸ ਵਿਚ 4 ਤੋਂ 5 ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਜਿਸ ਥਾਂ ਇਸ ਤੋਪ ਨੂੰ ਰੱਖਿਆ ਗਿਆ ਸੀ, ਉੱਥੇ ਕੋਈ ਸੀਸੀਟੀਵੀ ਕੈਮਰਾ ਨਹੀਂ ਸੀ। ਅਜਿਹੇ 'ਚ ਪੁਲਿਸ ਲਈ ਦੋਸ਼ੀਆਂ ਨੂੰ ਲੱਭਣਾ ਮੁਸ਼ਕਿਲ ਹੋ ਗਿਆ ਹੈ। ਥਾਣਾ ਸਦਰ ਦੀ ਪੁਲੀਸ ਨੇ ਇਹ ਕੇਸ ਪੀਪੀਐਸ ਅਧਿਕਾਰੀ ਕਮਾਂਡੈਂਟ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement