ਇਹ ਹੈ ਦੇਸ਼ ਭਗਤੀ, ਅਪਾਹਿਜ ਹੋਣ ਦੇ ਬਾਵਜੂਦ ਵੀ ਲੋਕਤੰਤਰ ਨੂੰ ਬਣਾਇਆ ਮਜ਼ਬੂਤ
Published : May 20, 2019, 12:05 pm IST
Updated : May 20, 2019, 12:12 pm IST
SHARE ARTICLE
Disabled youth casting vote with his feet
Disabled youth casting vote with his feet

ਚੋਣ ਡਿਊਟੀ ਅਧਿਕਾਰੀ ਨੇ ਪੈਰ ਦੇ ਅੰਗੂਠੇ 'ਤੇ ਲਾਈ ਸਿਹਾਈ

ਤੇਲੰਗਾਨਾ- ਦੇਸ਼ ਦੇ ਲੋਕਤੰਤਰ ਵਿਚ ਹਿੱਸਾ ਪਾਉਣ ਲਈ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਵੱਧ ਚੜ ਕੇ ਕੀਤਾ ਤੇ ਚੋਣ ਕਮਿਸ਼ਨ ਵੱਲੋਂ ਵੀ ਵੋਟਰਾਂ ਦੀ ਸਹੂਲਤ ਦਾ ਖਾਸ ਧਿਆਨ ਰੱਖਿਆ ਗਿਆ। ਇਸ ਸਭ ਦੇ ਚਲਦੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜੋ ਦੇਸ਼ ਦੇ ਵੋਟਰਾਂ ਦਾ ਲੋਕਤੰਤਰ ਪ੍ਰਤੀ ਵਿਸ਼ਵਾਸ ਦਿਖਾਉਂਦੀਆਂ ਹਨ। ਅਜਿਹੀਆਂ ਤਸਵੀਰਾਂ ਤੇਲੰਗਾਨਾ ਤੋਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿਚ ਇਕ ਅਪਾਹਿਜ ਨੌਜਵਾਨ ਵੋਟਰ ਆਪਣੀ ਵੋਟ ਭੁਗਤਾ ਰਿਹਾ ਹੈ ਤੇ ਲੋਕਾਂ ਵਲੋਂ ਸੋਸ਼ਲ ਮੀਡੀਆ 'ਤੇ ਇਸਦੀ ਤਸਵੀਰ ਨੂੰ ਸਰਹਾਇਆ ਜਾ ਰਿਹਾ ਹੈ।

This is patriotism, strong democracy, despite being disabledMarked on his toenailਇਸ ਨੌਜਵਾਨ ਦਾ ਨਾਮ ਜ਼ਾਕਿਰ ਪਾਸ਼ਾ ਹੈ ਤੇ ਦੋਨੋ ਹੱਥ ਨਾ ਹੋਣ ਦੀ ਸਥਿਤੀ ਵਿਚ ਇਸਨੇ ਆਪਣੇ ਪੈਰ ਨਾਲ ਵੋਟ ਪਾਈ ਹੈ। ਜ਼ਾਕਿਰ ਦੀਆਂ ਪੈਰ ਨਾਲ ਵੋਟ ਪਾਉਣ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ਤੇ ਚੋਣ ਡਿਊਟੀ ਅਧਿਕਾਰੀ ਵੱਲੋਂ ਸਿਹਾਈ ਦਾ ਨਿਸ਼ਾਨ ਵੀ ਜ਼ਾਕਿਰ ਦੇ ਖੱਬੇ ਪੈਰ ਦੇ ਅੰਗੂਠੇ 'ਤੇ ਲਗਾਇਆ ਗਿਆ ਹੈ। ਜ਼ਾਕਿਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਸ਼ਲਾਘਾ ਖੱਟ ਰਹੀਆਂ ਹਨ ਤੇ ਦੇਸ਼ ਦੇ ਲੋਕਤੰਤਰ ਪ੍ਰਤੀ ਲੋਕਾਂ ਨੂੰ ਉਤਸ਼ਾਹਿਤ ਕਰ ਰਹੀਆਂ ਹਨ। 

Location: India, Telangana, Hyderabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement