Himachal News: ਹਿਮਾਚਲ 'ਚ ਤੂਫ਼ਾਨ ਕਾਰਨ ਉੱਡੀ ਮਕਾਨ ਦੀ ਛੱਤ, ਸਿਰ 'ਚ ਇੱਟ ਵੱਜਣ ਕਰ ਕੇ ਬੱਚੀ ਦੀ ਮੌਤ 
Published : Apr 20, 2024, 10:46 am IST
Updated : Apr 20, 2024, 10:46 am IST
SHARE ARTICLE
File Photo
File Photo

ਲੜਕੀ ਅਪਣੀ ਨਾਨੀ ਕੋਲ ਗਈ ਹੋਈ ਸੀ ਜਿੱਥੇ ਇਹ ਹਾਦਸਾ ਵਾਪਰਿਆ

Himachal News:  ਹਿਮਾਚਲ - ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ 'ਚ ਬੀਤੀ ਸ਼ਾਮ ਤੂਫ਼ਾਨ ਕਾਰਨ ਸਿਰ 'ਤੇ ਇੱਟ ਵੱਜਣ ਨਾਲ ਇਕ ਬੱਚੀ ਦੀ ਮੌਤ ਹੋ ਗਈ। ਇਹ ਘਟਨਾ ਜਸਵਾਨ-ਪਰਾਗਪੁਰ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਗੰਗੋਟ ਮੋਇਨ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਤਿੰਨ ਸਾਲ ਦੀ ਆਸ਼ਾਨਾ ਘਰ ਦੇ ਵਿਹੜੇ 'ਚ ਖੇਡ ਰਹੀ ਸੀ।

ਫਿਰ ਝੱਖੜ ਵਿਚ ਘਰ ਦੀ ਛੱਤ ਉੱਡ ਗਈ। ਇਸ ਕਾਰਨ ਘਰ ਦੇ ਲਿਟਰ ਤੋਂ ਕੁਝ ਇੱਟਾਂ ਹੇਠਾਂ ਡਿੱਗ ਗਈਆਂ। ਲੜਕੀ ਦੇ ਸਿਰ 'ਤੇ ਇੱਟ ਵੱਜੀ, ਜਿਸ ਕਾਰਨ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਘਰ ਵਿਚ ਸੋਗ ਦਾ ਮਾਹੌਲ ਹੈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦਰਅਸਲ ਆਇਸ਼ਾਨਾ ਆਪਣੀ ਨਾਨੀ ਦੇ ਘਰ ਆਈ ਹੋਈ ਸੀ। ਲੜਕੀ ਮੂਲ ਰੂਪ ਵਿਚ ਕਦੋਆ, ਡੇਹਰਾ ਦੀ ਰਹਿਣ ਵਾਲੀ ਸੀ। ਬੀਤੀ ਸ਼ਾਮ ਕਰੀਬ ਛੇ ਵਜੇ ਉਹ ਘਰ ਦੇ ਵਿਹੜੇ ਵਿਚ ਖੇਡ ਰਹੀ ਸੀ। ਇਸ ਦੌਰਾਨ ਤੂਫਾਨ ਕਾਰਨ ਇਹ ਹਾਦਸਾ ਵਾਪਰਿਆ। 

ਗੰਗੋਟ ਪੰਚਾਇਤ ਦੇ ਸਾਬਕਾ ਪ੍ਰਧਾਨ ਸੰਜੀਵ ਸ਼ਰਮਾ ਨੇ ਦੱਸਿਆ ਕਿ ਸਿਰ ’ਤੇ ਇੱਟ ਵੱਜਣ ਨਾਲ ਲੜਕੀ ਦੀ ਮੌਤ ਹੋ ਗਈ। ਇਹ ਹਾਦਸਾ ਤੇਜ਼ ਹਨੇਰੀ ਕਾਰਨ ਵਾਪਰਿਆ।


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement