ਅਸਾਮ ਵਿਚ ਦਿੱਲੀ ਦੀ ਤਰਜ਼ 'ਤੇ ਮੁਫਤ ਬਿਜਲੀ ਦਿੱਤੀ ਜਾਵੇਗੀ -ਰਾਹੁਲ ਗਾਂਧੀ
Published : Mar 20, 2021, 4:13 pm IST
Updated : Mar 20, 2021, 4:13 pm IST
SHARE ARTICLE
Rahul Gandhi
Rahul Gandhi

- ਕਿਹਾ "ਭਾਜਪਾ ਅਸਾਮ ਦੇ ਸਭਿਆਚਾਰ,ਭਾਸ਼ਾ,ਇਤਿਹਾਸ ਅਤੇ ਭਾਈਚਾਰੇ 'ਤੇ ਹਮਲਾ ਕਰ ਰਹੀ ਹੈ।

ਜੋਰਹਾਟ: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਸਾਮ ਵਿਧਾਨ ਸਭਾ ਚੋਣਾਂ ਵਿੱਚ ਜੋਰਹਾਟ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਜੇਕਰ ਰਾਜ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਸਾਰੇ ਪਰਿਵਾਰਾਂ ਨੂੰ 200 ਯੂਨਿਟ ਮੁਫਤ ਬਿਜਲੀ ਦੇਣਗੇ। ਇਸਦੇ ਨਾਲ,ਉਨ੍ਹਾਂ ਨੇ ਪੰਜ ਵੱਡੇ ਐਲਾਨ ਕੀਤੇ। ਰਾਹੁਲ ਗਾਂਧੀ ਨੇ ਮਾਰੀਆਣੀ ਵਿਚ ਇਕ ਰੈਲੀ ਵਿਚ ਕਿਹਾ "ਭਾਜਪਾ ਅਸਾਮ ਦੇ ਸਭਿਆਚਾਰ,ਭਾਸ਼ਾ,ਇਤਿਹਾਸ ਅਤੇ ਭਾਈਚਾਰੇ 'ਤੇ ਹਮਲਾ ਕਰ ਰਹੀ ਹੈ,ਅਸੀਂ ਨਫਰਤ ਦਾ ਖਾਤਮਾ ਕਰਾਂਗੇ ਅਤੇ ਸ਼ਾਂਤੀ ਲਿਆਵਾਂਗੇ।"

rahul gandhirahul gandhiਉਨ੍ਹਾਂ ਨੇ ਜੋ ਪੰਜ ਵਾਅਦਿਆਂ ਦਾ ਐਲਾਨ ਕੀਤਾ ਸੀ,ਉਨ੍ਹਾਂ ਵਿੱਚੋਂ ਪਹਿਲਾ ਰਾਜ ਵਿੱਚ ਸੀਏਐਸ ਲਾਗੂ ਨਾ ਕਰਨ ਦਾ ਫੈਸਲਾ ਹੈ। ਦੂਜੇ ਵਾਅਦੇ ਵਿੱਚ,ਉਨ੍ਹਾਂ ਕਿਹਾ ਕਿ ਚਾਹ ਬਾਗ਼ ਮਜ਼ਦੂਰਾਂ ਨੂੰ ਪ੍ਰਤੀ ਦਿਨ ਘੱਟੋ ਘੱਟ 365 ਰੁਪਏ ਦਿਹਾੜੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਵੀ ਹੋਇਆ,ਉਹ ਇਸ ਨੂੰ ਲਾਗੂ ਕਰਦੇ ਰਹਿਣਗੇ। ਰਾਹੁਲ ਗਾਂਧੀ ਨੇ ਤੀਜੇ ਵਾਅਦੇ ਵਜੋਂ ਹਰ ਪਰਿਵਾਰ ਨੂੰ 200 ਯੂਨਿਟ ਬਿਜਲੀ ਮੁਫਤ ਦੇਣ ਦਾ ਵਾਅਦਾ ਕੀਤਾ। ਚੌਥੇ ਵਾਅਦੇ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਰਾਜ ਦੀ ਹਰ ਔਰਤ ਨੂੰ 2000 ਰੁਪਏ ਪ੍ਰਤੀ ਮਹੀਨਾ ਦੇਣਗੇ। ਇਸ ਤੋਂ ਇਲਾਵਾ ਰਾਹੁਲ ਨੇ ਰਾਜ ਵਿਚ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ 5 ਲੱਖ ਨੌਕਰੀਆਂ ਦੇਣ ਦਾ ਐਲਾਨ ਵੀ ਕੀਤਾ।

Rahul GandhiRahul Gandhiਇਕ ਦਿਨ ਪਹਿਲਾਂ,ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ "ਪੰਜ ਗਾਰੰਟੀਜ਼" ਦਿੱਤੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਜੇ ਉਨ੍ਹਾਂ ਦੀ ਪਾਰਟੀ ਨੇ ਅਸਾਮ ਵਿਚ ਸਰਕਾਰ ਬਣਾਈ ਤਾਂ ਸੀਏਏ ਲਾਗੂ ਨਹੀਂ ਹੋਏਗਾ ਅਤੇ ਛੇ ਘੰਟਿਆਂ ਦੇ ਅੰਦਰ ਚਾਹ ਵਰਕਰਾਂ ਦੀ ਰੋਜ਼ਾਨਾ ਤਨਖਾਹ 365 ਰੁਪਏ ਹੋ ਜਾਏਗੀ। ਅਸੈਂਬਲੀ ਚੋਣਾਂ ਲਈ ਤਿਆਰ ਆਪਣੀ ਅਸਾਮ ਫੇਰੀ ਦੇ ਪਹਿਲੇ ਦਿਨ ਚੋਣ ਰੈਲੀ ਵਿੱਚ,ਗਾਂਧੀ ਨੇ ਕਾਲਜ ਵਿਦਿਆਰਥੀਆਂ, ਚਾਹ ਵਰਕਰਾਂ ਸਮੇਤ ਸਾਰੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement