ਨਵਜੋਤ ਸਿੱਧੂ ਦਾ ਟਵੀਟ- ਹਕੂਮਤ ਉਹੀ ਕਰਦਾ ਹੈ, ਜੋ ਦਿਲਾਂ ’ਤੇ ਰਾਜ ਕਰੇ
Published : Feb 20, 2021, 2:12 pm IST
Updated : Feb 20, 2021, 2:58 pm IST
SHARE ARTICLE
Navjot Sidhu
Navjot Sidhu

ਕਿਸਾਨੀ ਸੰਘਰਸ਼ ਦੌਰਾਨ ਲਗਾਤਾਰ ਸੋਸ਼ਲ ਮੀਡੀਆ ‘ਤੇ ਐਕਟਿਵ ਹਨ ਨਵਜੋਤ ਸਿੱਧੂ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਜਾਰੀ ਕਿਸਾਨੀ ਸੰਘਰਸ਼ ਦੇ ਚਲਦਿਆਂ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਲਗਾਤਾਰ ਸੋਸ਼ਲ ਮੀਡੀਆ ‘ਤੇ ਸਰਗਰਮ ਹਨ। ਇਸ ਦੌਰਾਨ ਉਹ ਟਵੀਟ ਜ਼ਰੀਏ ਕਿਸਾਨਾਂ ਦਾ ਸਮਰਥਨ ਕਰਦੇ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਉਹ ਟਵੀਟ ਜ਼ਰੀਏ ਕੇਂਦਰ ਸਰਕਾਰ ‘ਤੇ ਵੀ ਹਮਲੇ ਬੋਲਦੇ ਦਿਖਾਈ ਦੇ ਰਹੇ ਹਨ।

TweetTweet

ਤਾਜ਼ਾ ਟਵੀਟ ਵਿਚ ਨਵਜੋਤ ਸਿੱਧੂ ਨੇ ਕਿਹਾ ਕਿ ਹਕੂਮਤ ਉਹੀ ਕਰਦਾ ਹੈ, ਜੋ ਦਿਲਾਂ ‘ਤੇ ਰਾਜ ਕਰਦਾ ਹੈ। ਸਿੱਧੂ ਨੇ ਲਿਖਿਆ, ‘ਹਕੂਮਤ ਉਹ ਕਰਦਾ ਹੈ ਜਨਾਬ...ਜੋ ਦਿਲਾਂ ‘ਤੇ ਰਾਜ ਕਰਦਾ ਹੈ। ਉਂਝ ਤਾਂ ਉੱਪਰ ਵਾਲਾ ਗਲੀ ਦੇ ਮੁਰਗੇ ਦੇ ਸਿਰ ‘ਤੇ ਵੀ ਤਾਜ ਧਰਦਾ ਹੈ#FarmersProtests #FarmLaws’।                       

Navjot SidhuNavjot Sidhu

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਿੱਧੂ ਲਗਾਤਾਰ ਅਪਣੀ ਸ਼ਾਇਰੀ ਜ਼ਰੀਏ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦੇ ਦਿਖਾਈ ਦੇ ਰਹੇ ਹਨ। ਬੀਤੇ ਦਿਨੀਂ ਉਹਨਾਂ ਨੇ ਕਿਸਾਨੀ ਅੰਦੋਲਨ ਦਾ ਸਮਰਥਨ ਕਰਦਿਆਂ ਸਾਇਰਾਨਾ ਅੰਦਾਜ਼ ਵਿਚ ਕਿਹਾ ਸੀ, “ਕਾਲੇ ਕਾਨੂੰਨ ਵਾਲੇ ਕਿਸਾਨੋਂ ਕੀ ਇਸ ਤੂਫਾਨੀ ਨਦੀ ਕੋ ਨਾ ਰੋਕੇਂ । ਯੇ ਨਦੀ ਅਪਣੇ ਖ਼ਤਰੇ ਕੇ ਨਿਸ਼ਾਨ ਪਰ ਅਬ ਹੈ ।। ਸ਼ਾਹੀ ਫ਼ਰਮਾਨ ਪਰ ਕਿਸਾਨ ਭਲਾਂ ਕੈਸੇ ਨਾ ਕੁਛ ਬੋਲੇਂ । ਜਿਸਕਾ ਸ਼ਿਕੰਜਾ ਹੀ ਕਿਸਾਨੋਂ ਕੇ ਗਿਰੇਬਾਨ ਪਰ ਅਬ ਹੈ ।।

Navjot Sidhu Navjot Sidhu

ਇਸ ਤੋਂ ਪਹਿਲਾਂ ਬੀਤੇ ਦਿਨੀਂ ਸੀਨੀਅਰ ਕਾਂਗਰਸੀ ਨੇ ਵੀ ਟਵੀਟ ਜ਼ਰੀਏ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਸਰਕਾਰ ਦੇ ਤਾਨਾਸ਼ਾਹੀ ਵਤੀਰੇ ‘ਤੇ ਉਂਗਲ ਚੁੱਕੀ ਸੀ। ਉਹਨਾਂ ਨੇ ਲਿਖਿਆ, "ਕੀ ਲਿਖਾਂ, ਕਲਮ ਜਕੜ 'ਚ ਹੈ... ਕਿਵੇਂ ਲਿਖਾਂ, ਹੱਥ ਤਾਨਾਸ਼ਾਹ ਦੀ ਪਕੜ 'ਚ ਹਨ।#TwitterCensorship"

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement