ਹਿਮਾਚਲ 'ਚ ਵਾਪਰੇ ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ, ਦੋ ਮਾਵਾਂ ਦੇ ਪੁੱਤਾਂ ਦੀ ਹੋਈ ਮੌਤ

By : GAGANDEEP

Published : Jan 20, 2023, 2:59 pm IST
Updated : Jan 20, 2023, 3:16 pm IST
SHARE ARTICLE
photo
photo

ਕਾਰ ਦੇ ਖੱਡ ਵਿਚ ਡਿੱਗਣ ਕਾਰਨ ਵਾਪਰਿਆ ਹਾਦਸਾ

 

ਮੰਡੀ: ਹਿਮਾਚਲ ਦੇ ਜ਼ਿਲ੍ਹਾ ਮੰਡੀ ਦੇ ਕਾਰਸੋਗ ਕਸਬੇ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਹਾਦਸਾ ਕਾਰ ਦੇ ਖੱਡ ਵਿੱਚ ਡਿੱਗਣ ਕਾਰਨ ਵਾਪਰਿਆ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਹੋਰ ਵੀ ਪੜ੍ਹੋ- ਪੰਜਾਬ ਦੀ ਧੀ ਨੇ ਆਪਣੇ ਪਹਿਲੇ ਟੀ-20 ਮੈਚ 'ਚ ਕੀਤਾ ਕਮਾਲ, 41 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਨੂੰ ਦਿੱਤੀ ਮਾਤ

ਡੀਐਸਪੀ ਗੀਤਾਂਜਲੀ ਠਾਕੁਰ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਡੀਐਸਪੀ ਗੀਤਾਂਜਲੀ ਠਾਕੁਰ ਨੇ ਦੱਸਿਆ ਕਿ ਹਾਦਸਾ ਵੀਰਵਾਰ ਰਾਤ ਕਰੀਬ 12 ਵਜੇ ਵਾਪਰਿਆ। ਸ਼ਿਮਲਾ-ਕਰਸੋਗ ਹਾਈਵੇਅ 'ਤੇ ਕਲਾਂਗਰ ਨੇੜੇ 350 ਫੁੱਟ ਡੂੰਘੀ ਖੱਡ 'ਚ ਇੱਕ ਆਲਟੋ ਕਾਰ ਨੰਬਰ HP30-9859 ਡਿੱਗ ਗਈ। ਹਾਦਸੇ 'ਚ ਡਰਾਈਵਰ ਸਮੇਤ ਦੋਵਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਹੋਰ ਵੀ ਪੜ੍ਹੋ- ਜਾਪਾਨ ਘੁੰਮਣ ਗਏ ਭਾਰਤੀ ਪਰਿਵਾਰ ਨਾਲ ਦਾ ਹੋਇਆ ਐਕਸੀਡੈਂਟ, ਔਰਤ ਤੇ 4 ਮਹੀਨੇ ਦੀ ਬੱਚੇ ਮੌਤ

ਮ੍ਰਿਤਕਾਂ ਦੀ ਪਛਾਣ ਹੋਮ ਕ੍ਰਿਸ਼ਨ (22 ਸਾਲ), ਪੁੱਤਰ ਨੰਦਰਾਮ ਪਿੰਡ ਗਰਿਆਲਾ, ਨੂਪਾ ਰਾਮ (26 ਸਾਲ), ਪੁੱਤਰ ਮੁਨੀਲਾਲ ਵਾਸੀ ਪਿੰਡ ਪਾਲੌਦ ਵਜੋਂ ਹੋਈ ਹੈ। ਦੋਵੇਂ ਨੌਜਵਾਨ ਘਰਾਂ ਦੇ ਇਕਲੌਤੇ ਮੁੰਡੇ ਸਨ।

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement