ਸਿਆਸੀ ਖਿੱਚੋਤਾਣ ਤੇਜ਼, ਗਹਿਲੋਤ ਨੇ ਪਾਇਲਟ ਨੂੰ ਦੱਸਿਆ 'ਵੱਡਾ ਕੋਰੋਨਾ' 
Published : Jan 20, 2023, 1:44 pm IST
Updated : Jan 20, 2023, 3:25 pm IST
SHARE ARTICLE
Image For Representational Purpose Only
Image For Representational Purpose Only

ਸੱਤਾ ਨੂੰ ਲੈ ਕੇ ਭਿੜਦੇ ਆ ਰਹੇ ਹਨ ਗਹਿਲੋਤ ਅਤੇ ਪਾਇਲਟ

 

ਜੈਪੁਰ - ਰਾਜਸਥਾਨ ਵਿੱਚ ਅਸ਼ੋਕ ਗਹਿਲੋਤ ਅਤੇ ਉਨ੍ਹਾਂ ਦੇ ਕੱਟੜ ਵਿਰੋਧੀ ਸਚਿਨ ਪਾਇਲਟ ਵਿਚਕਾਰ ਸੱਤਾ ਦੀ ਲੜਾਈ ਦੇ ਦੌਰਾਨ, ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਮੁੱਖ ਮੰਤਰੀ ਕਥਿਤ ਤੌਰ 'ਤੇ ਕਹਿ ਰਹੇ ਹਨ ਕਿ ਮਹਾਮਾਰੀ ਤੋਂ ਬਾਅਦ ਪਾਰਟੀ ਵਿੱਚ ਇੱਕ 'ਵੱਡਾ ਕੋਰੋਨਾ' ਆ ਗਿਆ ਹੈ।

ਮੰਨਿਆ ਜਾ ਰਿਹਾ ਹੈ ਕਿ ਗਹਿਲੋਤ ਨੇ ਕਥਿਤ ਤੌਰ 'ਤੇ ਪਾਇਲਟ ਦੀ ਤੁਲਨਾ ਕਰੋਨਾਵਾਇਰਸ ਨਾਲ ਕੀਤੀ ਹੈ।

ਵੀਡੀਓ ਗਹਿਲੋਤ ਦੀ ਬੁੱਧਵਾਰ ਨੂੰ ਕਰਮਚਾਰੀ ਯੂਨੀਅਨ ਦੇ ਪ੍ਰਤੀਨਿਧੀਆਂ ਨਾਲ ਬਜਟ ਤੋਂ ਪਹਿਲਾਂ ਦੀ ਬੈਠਕ ਦਾ ਹੈ।

ਬੈਠਕ ਦੌਰਾਨ ਇੱਕ ਪ੍ਰਤੀਭਾਗੀ ਨੂੰ ਜਵਾਬ ਦਿੰਦੇ ਹੋਏ ਗਹਿਲੋਤ ਨੇ ਕਿਸੇ ਦਾ ਨਾਂਅ ਲਏ ਬਿਨਾਂ ਕਿਹਾ, ''ਮੈਂ ਮਿਲਣਾ ਸ਼ੁਰੂ ਕਰ ਦਿੱਤਾ ਹੈ...ਪਹਿਲਾਂ ਕਰੋਨਾ ਆਇਆ... ਸਾਡੀ ਪਾਰਟੀ ਵਿੱਚ ਵੀ ਵੱਡਾ ਕੋਰੋਨਾ ਵੜ ਗਿਆ।"

ਉਨ੍ਹਾਂ ਕਿਹਾ ਕਿ ਉਪ-ਚੋਣਾਂ ਜਾਂ ਰਾਜ ਸਭਾ ਚੋਣਾਂ ਦੇ ਬਾਵਜੂਦ ਸਰਕਾਰ ਕਰਮਚਾਰੀਆਂ ਦੇ ਸਹਿਯੋਗ ਨਾਲ ਸ਼ਾਨਦਾਰ ਸਕੀਮਾਂ ਲਿਆਈ ਹੈ। 

ਗਹਿਲੋਤ ਦੀ ਟਿੱਪਣੀ ਨੂੰ ਪਾਇਲਟ ਵੱਲੋਂ ਉਨ੍ਹਾਂ ਦੀ ਸਰਕਾਰ 'ਤੇ ਵਾਰ-ਵਾਰ ਕੀਤੇ ਜਾ ਰਹੇ ਹਮਲਿਆਂ ਦੇ ਜਵਾਬ ਵਜੋਂ ਦੇਖਿਆ ਜਾ ਰਿਹਾ ਹੈ।

ਸੋਮਵਾਰ ਤੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਪਣੀਆਂ ਰੋਜ਼ਾਨਾ ਜਨਤਕ ਮੀਟਿੰਗਾਂ ਵਿੱਚ ਪਾਇਲਟ ਪੇਪਰ ਲੀਕ, ਪਾਰਟੀ ਵਰਕਰਾਂ ਨੂੰ ਦਰਕਿਨਾਰ ਕਰਨ ਅਤੇ ਸੇਵਾਮੁਕਤ ਨੌਕਰਸ਼ਾਹਾਂ ਦੀਆਂ ਸਿਆਸੀ ਨਿਯੁਕਤੀਆਂ ਦੇ ਮੁੱਦਿਆਂ 'ਤੇ ਸੂਬਾ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ।

ਦਸੰਬਰ 2018 ਵਿੱਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਤੋਂ ਹੀ ਗਹਿਲੋਤ ਅਤੇ ਪਾਇਲਟ ਸੱਤਾ ਨੂੰ ਲੈ ਕੇ ਆਪਸ ਵਿੱਚ ਭਿੜ ਰਹੇ ਹਨ।

Location: India, Rajasthan, Jaipur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement