ਦਿੱਲੀ ਬਾਰਡਰ ਤੋਂ ਸਿੰਘਣੀਆਂ ਦੀ ਦਹਾੜ, ਕਿਹਾ ਇੱਥੇ ਤਾਂ ਬੱਬਰ ਸ਼ੇਰਾਂ ਦੀ ਫ਼ੌਜ ਬੈਠੀ ਹੈ
Published : Dec 19, 2020, 6:35 pm IST
Updated : Dec 19, 2020, 6:35 pm IST
SHARE ARTICLE
students
students

ਦੱਸਿਆ ਕਿ ਅਸੀਂ ਕਿਸੇ ਰਾਜਨੀਤਕ ਪਾਰਟੀਆਂ ਜਾਂ ਕਿਸੇ ਧਰਮ ਵੱਲੋਂ ਨਹੀਂ ਆਏ, ਅਸੀਂ ਸਿਰਫ਼ ਕਿਸਾਨਾਂ ਕਰਕੇ ਆਏ ਹਾਂ ।

ਨਵੀਂ ਦਿੱਲੀ, ਅਰਪਨ ਕੌਰ : ਜਲੰਧਰ ਦੇ ਗੁਰੂ ਨਾਨਕ ਕਾਲਜ ਦੀਆਂ ਲੜਕੀਆਂ ਨੇ ਦਿੱਲੀ ਬਾਰਡਰ ‘ਤੇ ਮੋਦੀ ਸਰਕਾਰ ਨੂੰ ਲਲਕਾਰਦਿਆਂ ਕਿਹਾ ਸ਼ੇਰ ਤਾਂ ਇੱਕ ਮਾਨ ਨਹੀਂ ਹੁੰਦਾ ਇੱਥੇ ਤਾਂ ਬੱਬਰਾਂ ਦੀ ਸ਼ੇਰ ਬੈਠੀ ਹੋਈ ਹੈ। ਦਿੱਲੀ ਬਾਰਡਰ ਪਹੁੰਚੀਆਂ ਕਾਲਜ ਦੀਆਂ ਵਿਦਿਆਰਥਣਾਂ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਕਿਸੇ ਰਾਜਨੀਤਕ ਪਾਰਟੀਆਂ ਜਾਂ ਕਿਸੇ ਧਰਮ ਵੱਲੋਂ ਨਹੀਂ ਆਏ, ਅਸੀਂ ਸਿਰਫ਼ ਕਿਸਾਨਾਂ ਕਰਕੇ ਆਏ ਹਾਂ । 

photophotoਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨਾਂ ਦੀ ਮੱਦਦ ਨਾਲ ਕਾਰਪੋਰੇਟ ਘਰਾਣੇ ਸਾਡੀਆਂ ਜ਼ਮੀਨਾਂ ‘ਤੇ ਕਾਬਜ਼ ਹੋ ਜਾਣਗੇ ਅਤੇ ਸਾਨੂੰ ਸਾਡੀਆਂ ਜ਼ਮੀਨਾਂ ‘ਤੇ ਮਜ਼ਦੂਰ ਬਣ ਕੇ ਕੰਮ ਕਰਨਾ ਪਵੇਗਾ ਪਰ ਅਸੀਂ ਇਹ ਹੋਣ ਨਹੀਂ ਦੇਵਾਂਗੇ,ਇਸ ਲਈ ਸਾਨੂੰ ਜੋ ਵੀ ਕੁਰਬਾਨੀ ਕਰਨੀ ਪਈ ਅਸੀਂ ਉਹ ਕੁਰਬਾਨੀ ਵੀ ਕਰਾਂਗੇ।  

photophotoਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨੀ ਸੰਘਰਸ਼ ਵਿਚ ਆਏ ਕਿਸਾਨਾਂ ਨੂੰ ਖ਼ਾਲਿਸਤਾਨੀ, ਅਤਿਵਾਦੀ ਅਤੇ ਵੱਖਵਾਦੀ ਕਹਿ ਕੇ ਕਿਸਾਨੀ ਸੰਘਰਸ਼ ਨੂੰ ਦੋਫਾੜ ਕਰਨਾ ਚਾਹੁੰਦੀ ਹੈ ਪਰ ਮੋਦੀ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਦੇਸ਼ ਦੇ ਕਿਸਾਨ ਹੁਣ ਮੋਦੀ ਸਰਕਾਰ ਦੇ ਛਲਾਵੇ ਵਿੱਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਕਿਸਾਨੀ ਨੂੰ ਬਚਾਉਣ ਲਈ ਲੜਿਆ ਜਾ ਰਿਹਾ ਸੰਘਰਸ਼ ਸਾਡੀ ਦੇਸ਼ ਦੇ ਸਾਰੇ ਧਰਮਾਂ ਦੇ ਲੋਕਾਂ ਦਾ ਸਾਂਝਾ ਹੈ, ਇਸ ਸੰਘਰਸ਼ ਤੇ ਸਾਡੇ ਗੁਰੂਆਂ ਦੀ ਮਿਹਰ ਬਰਸ ਰਹੀ ਹੈ।

photophotoਸਾਡੇ ਗੁਰੂ ਵੱਲੋਂ 20 ਰੁਪਏ ਵਾਲਾ ਚਲਾਇਆ ਲੰਗਰ ਅੱਜ ਦਿੱਲੀ ਦੀਆਂ ਸੜਕਾਂ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਵਿਚ ਵਰਤ ਰਿਹਾ ਹੈ। ਵਿਦਿਅਰਥਣਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਦੇਸ਼ ਦੇ ਕਿਸਾਨ ਕੜਕਦੀ ਠੰਢ ਵਿੱਚ ਦਿੱਲੀ ਦੇ ਬਾਰਡਰਾਂ ‘ਤੇ ਧਰਨਾ ਲਾਈ ਬੈਠੇ ਹਨ, ਮੋਦੀ ਸਰਕਾਰ ਕੋਲ ਕਿਸਾਨਾਂ ਨੂੰ ਮਿਲਣ ਦਾ ਵਕਤ ਨਹੀਂ ਦੂਸਰੇ ਪਾਸੇ ਅਡਵਾਨੀ ਦੇ ਪੋਤੇ ਨੂੰ ਦੇਖਣ ਲਈ ਮੋਦੀ ਕੋਲ ਖੁੱਲ੍ਹਾ ਵਕਤ ਹੈ।  

PM ModiPM Modiਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਸੜਕਾਂ ‘ਤੇ ਬੈਠਾ ਹੈ ਮੋਦੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਕਿਸਾਨ ਕੋਈ ਬਾਹਰਲੇ ਦੇਸ਼ਾਂ ਵਿੱਚੋਂ ਨਹੀਂ ਆਏ,ਆਪਣੀ ਹੀ ਦੇਸ਼ ਦੇ ਕਿਸਾਨ ਹਨ, ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ‘ਤੇ ਪ੍ਰਵਾਨ ਕਰ ਲੈਣਾ ਚਾਹੀਦਾ ਹੈ ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement