ਗਲੇਸ਼ੀਅਰ ‘ਚ 19 ਹਜ਼ਾਰ ਫੁੱਟ ਉੱਚਾ ਆਇਆ ਬਰਫ਼ੀਲਾ ਤੂਫ਼ਾਨ, ਫ਼ੌਜ ਦੇ 4 ਜਵਾਨ ਸ਼ਹੀਦ
Published : Nov 19, 2019, 11:50 am IST
Updated : Nov 19, 2019, 11:50 am IST
SHARE ARTICLE
Glacier
Glacier

ਉੱਤਰੀ ਲੱਦਾਖ 'ਚ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਸਥਾਨ ਸਿਆਚਿਨ 'ਚ ਬਰਫ਼ ਦੇ ਤੋਦੇ ਦੀ ਲਪੇਟ 'ਚ ਆ ਕੇ...

ਜੰਮੂ: ਉੱਤਰੀ ਲੱਦਾਖ 'ਚ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਸਥਾਨ ਸਿਆਚਿਨ 'ਚ ਬਰਫ਼ ਦੇ ਤੋਦੇ ਦੀ ਲਪੇਟ 'ਚ ਆ ਕੇ ਚਾਰ ਫ਼ੌਜੀ ਜਵਾਨ ਅਤੇ ਦੋ ਪੋਰਟਰ ਸ਼ਹੀਦ ਹੋ ਗਏ। ਇਕ ਹੋਰ ਜਵਾਨ ਦੀ ਹਾਲਤ ਗੰਭੀਰ ਹੈ। ਕਰੀਬ 18 ਹਜ਼ਾਰ ਫੁੱਟ ਦੀ ਉੱਚਾਈ 'ਤੇ ਸੋਮਵਾਰ ਦੁਪਹਿਰ ਬਾਅਦ ਹਾਦਸਾ ਹੋਇਆ। ਇਹ ਦਲ ਆਪਣੇ ਬਿਮਾਰ ਸਾਥੀ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਬਰਫ਼ ਦੇ ਤੋਦੇ ਦੀ ਲਪੇਟ 'ਚ ਆ ਗਿਆ।

Siachen glacierSiachen glacier

ਫ਼ੌਜੀ ਅਧਿਕਾਰੀਆਂ ਮੁਤਾਬਕ, ਸਿਆਚਿਨ 'ਚ ਮਨਫ਼ੀ -30 ਡਿਗਰੀ ਸੈਲਸੀਅਸ ਤਾਪਮਾਨ 'ਚ ਕੰਟਰੋਲ ਲਾਈਨ ਦੇ ਨਜ਼ਦੀਕ ਗ਼ਸ਼ਤ ਕਰ ਰਹੀ ਫ਼ੌਜ ਦੀ ਟੁਕੜੀ ਸੋਮਵਾਰ ਦੁਪਹਿਰ ਬਾਅਦ ਬਰਫ਼ ਦੇ ਤੋਦੇ ਦੀ ਲਪੇਟ 'ਚ ਆ ਗਈ। ਦਸਤੇ 'ਚ ਫ਼ੌਜ ਦੇ ਦੋ ਪੋਰਟਰ ਵੀ ਸ਼ਾਮਲ ਸਨ। ਗ਼ਸ਼ਤੀ ਪਾਰਟੀ ਖੇਤਰ 'ਚ ਫ਼ੌਜ ਦੀ ਪੋਸਟ 'ਤੇ ਬਿਮਾਰ ਇਕ ਸਾਥੀ ਨੂੰ ਉੱਥੋਂ ਹਸਪਤਾਲ ਪਹੁੰਚਾਉਣ ਲਈ ਨਿਕਲੀ ਸੀ, ਪਰ ਹਾਦਸੇ ਦਾ ਸ਼ਿਕਾਰ ਹੋ ਗਈ।

Siachen glacierSiachen glacier

ਫ਼ੌਜੀ ਸੂਤਰਾਂ ਮੁਤਾਬਕ, ਉੱਚ ਪਹਾੜੀ ਇਲਾਕਿਆਂ 'ਚ ਰਾਹਤ ਕਾਰਵਾਈ ਚਲਾਉਣ 'ਚ ਮਾਹਰ ਐਵਲਾਂਚ ਪੈਂਥਰਜ਼ ਨੂੰ ਲਾਪਤਾ ਫ਼ੌਜੀਆਂ ਨੂੰ ਲੱਭਣ ਲਈ ਉਤਾਰਿਆ ਗਿਆ। ਕਾਰਵਾਈ 'ਚ ਫ਼ੌਜ ਦੀ ਮਾਊਂਟੇਨ ਰੈਸਕਿਊ ਟੀਮ ਵੀ ਸ਼ਾਮਲ ਹੋਈ। ਮੁਸ਼ੱਕਤ ਤੋਂ ਬਾਅਦ ਸਾਰਿਆਂ ਨੂੰ ਗੰਭੀਰ ਹਾਲਤ 'ਚ ਲੱਭ ਲਿਆ ਗਿਆ। ਹੈਲੀਕਾਪਟਰ ਰਾਹੀਂ ਛੇ ਜਵਾਨਾਂ ਤੇ ਦੋ ਪੋਰਟਰਾਂ ਨੂੰ ਫ਼ੌਜੀ ਹਸਪਤਾਲ ਲਿਜਇਆ ਗਿਆ। ਇਨ੍ਹਾਂ 'ਚ ਚਾਰ ਜਵਾਨ ਤੇ ਦੋ ਪੋਰਟਰ ਸ਼ਹੀਦ ਹੋ ਗਏ। ਇਕ ਹੋਰ ਦੀ ਹਾਲਤ ਗੰਭੀਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement