Digital India: ਹਸਪਤਾਲ ਨੇ ਨਹੀਂ ਦਿੱਤੀ ਐਂਬੂਲੈਂਸ, ਮ੍ਰਿਤਕ ਬੱਚੇ ਨੂੰ ਮੋਟਰਸਸਾਈਕਲ ਦੀ ਡਿੱਗੀ 'ਚ ਲੈ ਕੇ ਗਿਆ ਬੇਵੱਸ ਪਿਤਾ
Published : Oct 19, 2022, 4:19 pm IST
Updated : Oct 19, 2022, 8:50 pm IST
SHARE ARTICLE
photo
photo

ਕਲੈਕਟਰ ਨੇ ਐਸਡੀਐਮ ਨੂੰ ਤੁਰੰਤ ਜਾਂਚ ਦੇ ਦਿੱਤੇ ਹੁਕਮ

 

ਸਿੰਗਰੌਲੀ: ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ਤੋਂ ਸਿਸਟਮ ਦੀਆਂ ਸ਼ਰਮਨਾਕ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਮ੍ਰਿਤਕ ਨਵਜੰਮੇ ਬੱਚੇ ਦੀ ਲਾਸ਼ ਨੂੰ ਇੱਕ ਐਂਬੂਲੈਂਸ ਵੀ ਨਹੀਂ ਨਸੀਬ ਹੋ ਸਕੀ। ਮਜ਼ਬੂਰ ਹੋ ਕੇ ਪਿਤਾ ਮੋਟਰਸਾਈਕਲ ਦੀ ਡਿੱਕੀ 'ਚ ਲਾਸ਼ ਲੈ ਕੇ ਕਲੈਕਟਰ ਕੋਲ ਪਹੁੰਚਿਆ। ਕੁਲੈਕਟਰ ਨੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਜਾਣਕਾਰੀ ਅਨੁਸਾਰ 17 ਅਕਤੂਬਰ ਨੂੰ ਦਿਨੇਸ਼ ਭਾਰਤੀ ਆਪਣੀ ਪਤਨੀ ਮੀਨਾ ਭਾਰਤੀ ਨੂੰ ਡਿਲੀਵਰੀ ਕਰਵਾਉਣ ਲਈ ਸਿੰਗਰੌਲੀ ਜ਼ਿਲ੍ਹੇ ਦੇ ਜ਼ਿਲ੍ਹਾ ਹਸਪਤਾਲ ਟਰਾਮਾ ਸੈਂਟਰ ਲੈ ਕੇ ਗਿਆ ਸੀ।

ਹਸਪਤਾਲ ਦੀ ਡਾਕਟਰ ਸਰਿਤਾ ਸ਼ਾਹ ਨੇ ਜਣੇਪੇ ਦਾ ਕਾਰਨ ਦੱਸ ਕੇ ਔਰਤ ਨੂੰ ਸਰਕਾਰੀ ਤੋਂ ਪ੍ਰਾਈਵੇਟ ਕਲੀਨਿਕ ਵਿੱਚ ਭੇਜ ਦਿੱਤਾ ਅਤੇ 5 ਹਜ਼ਾਰ ਰੁਪਏ ਵੀ ਲੈ ਲਏ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਬੱਚੇ ਦੀ ਗਰਭ ਵਿੱਚ ਹੀ ਮੌਤ ਹੋ ਗਈ ਹੈ ਤਾਂ ਉਸ ਨੂੰ ਵਾਪਸ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ। ਉੱਥੇ ਹੀ ਡਿਲੀਵਰੀ ਹੋਈ। ਉਥੇ ਮਰੇ ਬੱਚੇ ਨੂੰ ਦੇਖ ਕੇ ਮਾਂ ਦਾ ਬੁਰਾ ਹਾਲ ਹੋ ਗਿਆ।

ਬੱਚੇ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਨੇ ਹਸਪਤਾਲ ਵਾਲਿਆਂ ਤੋਂ ਐਂਬੂਲੈਂਸ ਦੀ ਮੰਗ ਕੀਤੀ ਤਾਂ ਜੋ ਉਹ ਬੱਚੇ ਨੂੰ ਆਪਣੇ ਪਿੰਡ ਲੈ ਕੇ ਜਾ ਕੇ ਉਸ ਦਾ ਅੰਤਿਮ ਸਸਕਾਰ ਕਰ ਸਕਣ ਪਰ ਉਨ੍ਹਾਂ ਨੂੰ ਐਂਬੂਲੈਂਸ ਨਹੀਂ ਦਿੱਤੀ ਗਈ। ਜਿਸ ਤੋਂ ਬਾਅਦ ਪਿਤਾ ਦਿਨੇਸ਼ ਭਾਰਤੀ ਨੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਲਿਫਾਫੇ 'ਚ ਪਾ ਕੇ ਆਪਣੇ ਮੋਟਰਸਾਈਕਲ ਦੀ ਡਿੱਕੀ 'ਚ ਪਾ ਕੇ ਕਲੈਕਟੋਰੇਟ ਪਹੁੰਚੇ। ਪਿਤਾ ਨੇ ਕਲੈਕਟਰ ਨੂੰ ਆਪਣੀ ਸ਼ਿਕਾਇਤ ਦੱਸੀ। ਕਲੈਕਟਰ ਨੇ ਐਸਡੀਐਮ ਨੂੰ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ। ਕੁਲੈਕਟਰ ਨੇ ਕਿਹਾ ਕਿ ਜੇਕਰ ਜਾਂਚ 'ਚ ਤੱਥ ਸਹੀ ਪਾਏ ਗਏ ਤਾਂ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

Location: India, Madhya Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement