ਸੰਸਦ ’ਚ ਚਰਚਾ ਅਤੇ ਸਵਾਲਾਂ ਤੋਂ ਭੱਜਣਾ ਸਭ ਤੋਂ 'ਗੈਰ-ਸੰਸਦੀ' ਹੈ- ਰਾਹੁਲ ਗਾਂਧੀ
Published : Jul 19, 2022, 5:04 pm IST
Updated : Jul 19, 2022, 5:04 pm IST
SHARE ARTICLE
Rahul Gandhi
Rahul Gandhi

ਉਹਨਾਂ ਕਿਹਾ ਕਿ ਸਾਨੂੰ ਲੋਕ ਮੁੱਦੇ ਉਠਾਉਣ ਤੋਂ ਕੋਈ ਨਹੀਂ ਰੋਕ ਸਕਦਾ, ਸਰਕਾਰ ਨੂੰ ਜਵਾਬ ਦੇਣਾ ਪਏਗਾ।

ਨਵੀਂ ਦਿੱਲੀ:  ਦੇਸ਼ ਵਿਚ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਵਿਰੋਧੀ ਪਾਰਟੀਆਂ ਨੇ ਲਗਾਤਾਰ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਸੋਸ਼ਲ ਮੀਡੀਆ ਜ਼ਰੀਏ ਕੇਂਦਰ ਨੂੰ ਨਿਸ਼ਾਨਾ ਬਣਾ ਰਹੇ ਹਨ। ਰਾਹੁਲ ਗਾਂਧੀ ਨੇ ਟਵੀਟ ਜ਼ਰੀਏ ਇਕ ਵਾਰ ਫਿਰ ਕੇਂਦਰ ਸਰਕਾਰ ’ਤੇ ਤੰਜ਼ ਕੱਸਿਆ ਹੈ। ਉਹਨਾਂ ਕਿਹਾ ਕਿ ਸਾਨੂੰ ਲੋਕ ਮੁੱਦੇ ਉਠਾਉਣ ਤੋਂ ਕੋਈ ਨਹੀਂ ਰੋਕ ਸਕਦਾ, ਸਰਕਾਰ ਨੂੰ ਜਵਾਬ ਦੇਣਾ ਪਏਗਾ।

Rahul Gandhi Rahul Gandhi

ਰਾਹੁਲ ਗਾਂਧੀ ਨੇ ਲਿਖਿਆ, “ਰੁਪਿਆ ਪਹੁੰਚਿਆ 80 ਪਾਰ, ਗੈਸ ਵਾਲੇ ਮੰਗਣ ਰੁਪਏ ਹਜ਼ਾਰ, ਜੂਨ 'ਚ 1.3 ਕਰੋੜ ਬੇਰੁਜ਼ਗਾਰ, ਅਨਾਜ 'ਤੇ ਵੀ GST ਦਾ ਭਾਰ। ਸਾਨੂੰ ਲੋਕ ਮੁੱਦੇ ਉਠਾਉਣ ਤੋਂ ਕੋਈ ਨਹੀਂ ਰੋਕ ਸਕਦਾ, ਸਰਕਾਰ ਨੂੰ ਜਵਾਬ ਦੇਣਾ ਪਏਗਾ। ਸੰਸਦ ’ਚ ਚਰਚਾ ਅਤੇ ਸਵਾਲਾਂ ਤੋਂ ਭੱਜਣਾ ਸਭ ਤੋਂ 'ਗੈਰ-ਸੰਸਦੀ' ਹੈ ਪ੍ਰਧਾਨ ਮੰਤਰੀ ਜੀ”।

TweetTweet

ਇਸ ਤੋਂ ਇਲਾਵਾ ਰਾਹੁਲ ਗਾਂਧੀ ਸਮੇਤ ਕਾਂਗਰਸ ਅਤੇ ਹੋਰ ਸਹਿਯੋਗੀ ਪਾਰਟੀਆਂ ਦੇ ਆਗੂਆਂ ਵਲੋਂ ਵੱਧ ਰਹੀ ਮਹਿੰਗਾਈ ਦੇ ਵਿਰੋਧ ਵਿਚ ਸੰਸਦ ਭਵਨ ਕੰਪਲੈਕਸ 'ਚ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜ਼ਰੂਰੀ ਭੋਜਨ ਖਾਣ-ਪੀਣ ਦੀਆਂ ਚੀਜ਼ਾਂ 'ਤੇ ਜੀਐਸਟੀ ਲਗਾਉਣ ਦੇ ਚਲਦੇ ਮੰਗਲਵਾਰ ਯਾਨੀ ਅੱਜ ਧਰਨਾ ਦਿਤਾ ਗਿਆ।

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement