ਨੇਪਾਲ ਦੀ ਰਾਸ਼ਟਰਪਤੀ ਨੇ ਤਿੰਨ ਭਾਰਤੀ ਖੇਤਰਾਂ ਨੂੰ ਦਿਖਾਉਣ ਵਾਲੇ ਨਕਸ਼ੇ ਸਬੰਧੀ ਬਿਲ 'ਤੇ ਕੀਤੇ ਦਸਤਖ਼ਤ
Published : Jun 19, 2020, 7:55 am IST
Updated : Jun 19, 2020, 7:55 am IST
SHARE ARTICLE
President of Nepal
President of Nepal

ਭਾਰਤ ਦੇ ਇਤਰਾਜ਼ਾਂ ਨੂੰ ਦਰਕਿਨਾਰ ਰੱਖ ਨੇਪਾਲ ਦੀ ਸੰਸਦ ਦੇ ਉੱਚ ਸਦਨ ਨੈਸ਼ਨਲ ਅਸੈਂਬਲੀ ਨੇ ਦੇਸ਼ ਦੇ ਵਿਵਾਦਤ ਰਾਜਨੀਤਕ ਨਕਸ਼ੇ ਵਿਚ

ਕਾਠਮੰਡੂ, 18 ਜੂਨ : ਭਾਰਤ ਦੇ ਇਤਰਾਜ਼ਾਂ ਨੂੰ ਦਰਕਿਨਾਰ ਰੱਖ ਨੇਪਾਲ ਦੀ ਸੰਸਦ ਦੇ ਉੱਚ ਸਦਨ ਨੈਸ਼ਨਲ ਅਸੈਂਬਲੀ ਨੇ ਦੇਸ਼ ਦੇ ਵਿਵਾਦਤ ਰਾਜਨੀਤਕ ਨਕਸ਼ੇ ਵਿਚ ਸੰਵਿਧਾਨ ਸੋਧ ਬਿੱਲ ਨੂੰ ਅਪਣੀ ਪ੍ਰਵਾਨਗੀ ਦੇ ਦਿਤੀ। ਨੇਪਾਲ ਦੀ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਵੀਰਵਾਰ ਨੂੰ ਦੇਸ਼ ਦੇ ਨਵੇਂ ਨਕਸ਼ੇ 'ਤੇ ਦਸਤਖ਼ਤ ਕੀਤੇ ਜਿਸ ਵਿਚ ਰਣਨੀਤਿਕ ਮਹੱਤਵ ਵਾਲੇ ਤਿੰਨ ਭਾਰਤੀ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਨੇਪਾਲ ਦੇ ਨਵੇਂ ਨਕਸ਼ੇ ਦੇ ਸਮਰਥਨ ਵਿਚ ਰਾਸ਼ਟਰੀ ਅਸੈਂਬਲੀ 'ਚ 57 ਵੋਟਾਂ ਪਈਆਂ ਤੇ ਕਿਸੇ ਨੇ ਵਿਰੋਧ ਵਿਚ ਵੋਟ ਨਹੀਂ ਦਿਤੀ।

Nepal PresidentNepal President

ਇਸ ਤਰ੍ਹਾਂ ਬਿੱਲ ਨੂੰ ਨੈਸ਼ਨਲ ਅਸੈਂਬਲੀ ਨੇ ਸਰਬਸੰਮਤੀ ਨਾਲ ਪਾਸ ਕਰ ਦਿਤਾ। ਨੈਸ਼ਨਲ ਅਸੈਂਬਲੀ 'ਚ ਵੋਟਿੰਗ ਦੌਰਾਨ ਵਿਰੋਧੀ ਨੇਪਾਲੀ ਕਾਂਗਰਸ ਤੇ ਜਨਤਾ ਸਮਾਜਵਾਦੀ ਪਾਰਟੀ-ਨੇਪਾਲ ਨੇ ਸੰਵਿਧਾਨ ਦੀ ਤੀਜੀ ਸੂਚੀ ਵਿਚ ਸੋਧ ਨਾਲ ਸਬੰਧਤ ਸਰਕਾਰ ਦੇ ਬਿੱਲ ਦਾ ਸਮਰਥਨ ਕੀਤਾ। ਇਸ ਦੌਰਾਨ ਨੈਸ਼ਨਲ ਅਸੈਂਬਲੀ ਵਿਚ ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ ਦੇ ਸੰਸਦੀ ਦਲ ਦੇ ਨੇਤਾ ਦੀਨਾਨਾਥ ਸ਼ਰਮਾ ਨੇ ਕਿਹਾ ਕਿ ਭਾਰਤ ਨੇ ਲਿਪੁਲੇਖ, ਕਾਲਾਪਨੀ ਤੇ ਲਿੰਪੀਆਧੁਰਾ 'ਤੇ ਨਾਜਾਇਜ਼ ਕਬਜ਼ਾ ਕਰ ਲਿਆ ਹੈ ਤੇ ਉਸ ਨੂੰ ਨੇਪਾਲੀ ਧਰਤੀ ਵਾਪਸ ਕਰਨੀ ਚਾਹੀਦੀ ਹੈ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement