ਤੂਫਾਨ ਤਾਊਤੇ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਗੁਜਰਾਤ ਪਹੁੰਚੇ ਪੀਐਮ ਮੋਦੀ
Published : May 19, 2021, 2:02 pm IST
Updated : May 19, 2021, 2:14 pm IST
SHARE ARTICLE
PM Narendra Modi in Gujarat
PM Narendra Modi in Gujarat

ਤੂਫ਼ਾਨ ਤਾਊਤੇ ਨਾਲ ਗੁਜਰਾਤ ਵਿਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਭਾਵਨਗਰ ਪਹੁੰਚੇ

ਨਵੀਂ ਦਿੱਲੀ: ਚੱਕਰਵਾਤੀ ਤੂਫ਼ਾਨ ਤਾਊਤੇ ਨਾਲ ਗੁਜਰਾਤ ਵਿਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਭਾਵਨਗਰ ਪਹੁੰਚੇ, ਜਿੱਥੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਉਹਨਾਂ ਦਾ ਸਵਾਗਤ ਕੀਤਾ।

 Cyclone TauktaeCyclone Tauktae

ਉਹਨਾਂ ਨੇ ਟਵੀਟ ਕਰਕੇ ਦੱਸਿਆ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਵਨਗਰ ਪਹੁੰਚ ਗਏ ਹਨ। ਉਹ ਚੱਕਰਵਾਤ ਤਾਊਤੇ ਨਾਲ ਪ੍ਰਭਾਵਿਤ ਇਲਾਕੇ ਅਮਰੇਲੀ, ਗਿਰ ਸੋਮਨਾਥ ਅਤੇ ਭਾਵਨਗਰ ਜ਼ਿਲ੍ਹੇ ਦਾ ਹਵਾਈ ਦੌਰਾ ਕਰਨਗੇ’। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਅਹਿਮਦਾਬਾਦ ਵਿਚ ਇਕ ਬੈਠਕ ਵੀ ਕਰਨਗੇ, ਜਿਸ ਵਿਚ ਕਈ ਅਧਿਕਾਰੀ ਮੌਜੂਦ ਰਹਿਣਗੇ।

PM Narendra Modi in GujaratPM Narendra Modi in Gujarat

ਚੱਕਰਵਾਤੀ ਤੂਫ਼ਾਨ ਨਾਲ ਗੁਜਰਾਤ ਵਿਚ ਭਾਰੀ ਨੁਕਸਾਨ

ਚੱਕਰਵਾਤੀ ਤੂਫ਼ਾਨ ਨਾਲ ਗੁਜਰਾਤ ਦੇ ਤੱਟੀ ਇਲਾਕਿਆਂ ਵਿਚ ਭਾਰੀ ਨੁਕਸਾਨ ਹੋਇਆ ਹੈ। ਬਿਜਲੀ ਦੇ ਖੰਭੇ, ਦਰੱਖਤ ਉਖੜ ਗਏ ਅਤੇ ਬਹੁਤ ਸਾਰੀਆਂ ਥਾਵਾਂ ’ਤੇ ਮਕਾਨ ਡਿੱਗ ਗਏ। ਇਸ ਦੌਰਾਨ 45 ਲੋਕਾਂ ਦੀ ਮੌਤ ਵੀ ਹੋ ਗਈ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫ਼ੋਰਸ (ਐਨਡੀਆਰਐਫ਼) ਦੇ ਡੀਜੀ ਐਸ ਐਨ ਪ੍ਰਧਾਨ ਦਾ ਕਹਿਣਾ ਹੈ ਕਿ ਤੂਫ਼ਾਨ ਦਾ ਸਭ ਤੋਂ ਭੈੜਾ ਪੜਾਅ ਲੰਘ ਗਿਆ ਹੈ |

 Cyclone TauktaeCyclone Tauktae

ਗੁਜਰਾਤ ਦੇ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਨਾਲ 40,000 ਦਰੱਖਤ ਉਖੱੜ ਗਏ ਹਨ ਅਤੇ 16,500 ਕੱਚੇ ਘਰਾਂ ਨੂੰ  ਨੁਕਸਾਨ ਪਹੁੰਚਿਆ ਹੈ ਤੇ 70 ਹਜ਼ਾਰ ਤੋਂ ਜ਼ਿਆਦਾ ਬਿਜਲੀ ਦੇ ਖੰਭੇ ਉਖੱੜ ਗਏ ਜਦਕਿ 5951 ਪਿੰਡਾਂ ਦੀ ਬਿਜਲੀ ਚਲੀ ਗਈ। 122 ਕੋਵਿਡ ਹਸਪਤਾਲਾਂ ਵਿਚ ਬਿਜਲੀ ਸਪਲਾਈ ਵਿਚ ਵੀ ਸਮੱਸਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement