ਫ਼ਿਜੀ ’ਚ ਤੂਫ਼ਾਨ ਕਾਰਨ ਦੋ ਲੋਕਾਂ ਦੀ ਮੌਤ, ਕਈ ਘਰਾਂ ਨੂੰ ਹੋਇਆ ਨੁਕਸਾਨ
Published : Dec 19, 2020, 12:40 am IST
Updated : Dec 19, 2020, 12:40 am IST
SHARE ARTICLE
image
image

ਫ਼ਿਜੀ ’ਚ ਤੂਫ਼ਾਨ ਕਾਰਨ ਦੋ ਲੋਕਾਂ ਦੀ ਮੌਤ, ਕਈ ਘਰਾਂ ਨੂੰ ਹੋਇਆ ਨੁਕਸਾਨ

ਸੁਵਾ (ਫ਼ਿਜੀ), 18 ਦਸੰਬਰ : ਫਿਜੀ ’ਚ ਸ਼ਕਤੀਸ਼ਾਲੀ ਤੂਫ਼ਾਨ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਘਰਾਂ ਨੂੰ ਨੁਕਸਾਨ ਹੋਇਆ ਹੈ। ਅਧਿਕਾਰੀ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਤੁਫ਼ਾਨ ‘ਯਾਸਾ’ ਜਿਨ੍ਹਾਂ ਜਿਨ੍ਹਾਂ ਇਲਾਕਿਆਂ ਤੋਂ ਹੋ ਕੇ ਲੰਘਿਆ ਉਥੇ ਲੋਕ ਸਹਿਮੇ ਰਹੇ, ਪਰ ਦੇਸ਼ ਦੇ ਬਾਕੀ ਹਿੱਸਿਆਂ ’ਚ ਇਸ ਦਾ ਉਨਾਂ ਅਸਰ ਨਹੀਂ ਦੇਖਿਆ ਗਿਆ ਜਿਵੇਂ ਦੀ ਅੰਦਾਜ਼ਾ ਲਗਾਇਆ ਗਿਆ ਸੀ। ਦੇਸ਼ ਦੇ ਆਫ਼ਤ ਪ੍ਰਬੰਧ ਦਫ਼ਤਰ ਦੀ ਡਾਇਰੈਕਟਰ ਵਸੀਤੀ ਸੋਕੋ ਨੇ ਪੱਤਰਕਾਰਾਂ ਨੂੰ ਦਸਿਆ ਕਿ ਤੁਫ਼ਾਨ ਦੌਰਾਨ 345 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਉਨ੍ਹਾਂ ਦਸਿਆ, ‘‘ਆਉਣ ਵਾਲੇ ਦਿਨਾਂ ’ਚ ਅਸੀਂ ਨੁਕਸਾਨ ਦਾ ਮੁਲਾਂਕਨ ਕਰਨਾ ਜਾਰੀ ਰਖਾਂਗੇੇ। ਪਰ ਸਾਨੂੰ ਖਦਸ਼ਾ ਹੈ ਕਿ ਲੱਖਾਂ ਡਾਲਰ ਦਾ ਨੁਕਸਾਨ ਹੋਇਆ ਹੈ।’’ ਵਨੁਆ ਤੇਵੁ ਟਾਪੂ ’ਤੇ ਲਵਲਵ ਨਗਰ ’ਚ 46 ਸਾਲਾਂ ਕਿਸਾਨ ਰਮੇਸ਼ ਚੰਦ ਦੀ ਤੁਫ਼ਾਨ ਕਾਰਨ ਮੌਤ ਹੋ ਗਈ। ਘਰ ਦਾ ਇਕ ਹਿੱਸਾ ਢਹਿ ਜਾਣ ਕਰਨ ਚੰਦ ਮੰਲਬੇ ’ਚ ਦੱਬ ਗਿਆ ਸੀ। ਅਧਿਕਾਰੀਆਂ ਨੇ ਦਸਿਆ ਕਿ ਤੁਫ਼ਾਨ ਸ਼ੁਕਰਵਾਰ ਨੂੰ ਕਮਜ਼ੋਰ ਹੋ ਗਿਆ ਅਤੇ ਇਹ ਫਿਜੀ ਦੇ ਦਖਣ ਪੂਰਬ ਵਲ ਵੱਧ ਗਿਆ ਹੈ। ਤਿਲਿਵਾ ਪਿੰਡ ’ਚ 20 ਘਰ ਅਤੇ ਇਕ ਕਮਿਊਨਿਟੀ ਸੇਂਟਰ ਨੂੰ ਨੁਕਸਾਨ ਪਹੁੰਚਿਆ ਹੈ। 
    (ਪੀਟੀਆਈ)
 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement