ਮੱਧ ਪ੍ਰਦੇਸ਼ ’ਚ ਸਰਕਾਰ ਡੇਗਣ ਲਈ ਲਾਕਡਾਊਨ ਦਾ ਐਲਾਨ ਦੇਰੀ ਨਾਲ ਕੀਤਾ : ਕਾਂਗਰਸ
Published : Apr 19, 2020, 11:07 am IST
Updated : Apr 19, 2020, 11:07 am IST
SHARE ARTICLE
File Photo
File Photo

ਕਾਂਗਰਸ ਦੀ ਗੋਆ ਇਕਾਈ ਨੇ ਸਨਿਚਰਵਾਰ ਨੂੰ ਦਾਅਵਾ ਕੀਤਾ ਕਿ ਮੱਧ ਪ੍ਰਦੇਸ਼ ’ਚ ਕਮਲਨਾਥ ਸਰਕਾਰ ਨੂੰ ਡੇਗਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਕਡਾਊਨ

ਪਣਜੀ, 18 ਅਪ੍ਰੈਲ : ਕਾਂਗਰਸ ਦੀ ਗੋਆ ਇਕਾਈ ਨੇ ਸਨਿਚਰਵਾਰ ਨੂੰ ਦਾਅਵਾ ਕੀਤਾ ਕਿ ਮੱਧ ਪ੍ਰਦੇਸ਼ ’ਚ ਕਮਲਨਾਥ ਸਰਕਾਰ ਨੂੰ ਡੇਗਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਕਡਾਊਨ ਦਾ ਐਲਾਨ ਦੇਰੀ ਨਾਲ ਕੀਤਾ। ਪ੍ਰਦੇਸ਼ ਕਾਂਗਰਸ ਮੁਖੀ ਗਿਰੀਸ਼ ਚੂਡਾਂਕਰ ਨੇ ਅਪਣੇ ਟਵੀਟ ’ਚ ਮਰਾਠੀ ਅਖ਼ਬਾਰ ਦੀ ਇਕ ਖ਼ਬਰ ਦਾ ਹਵਲਾ ਦਿਤਾ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਲਾਕਡਾਊਨ ਪਹਿਲਾਂ ਹੀ ਲਾਗੂ ਹੋ ਜਾਂਦਾ ਤਾਂ ਅੱਜ ਦੇਸ਼ ਵਿਚ ਮੌਜੂਦਾ ਹਾਲਾਤ ਨਹੀਂ ਹੁੰਦੇ। 
ਉਨ੍ਹਾਂ ਨੇ ਟਵੀਟ ’ਚ ਕਿਹਾ, ‘‘ਮੱਧ ਪ੍ਰਦੇਸ਼ ’ਚ ਕਮਲਨਾਥ ਸਰਕਾਰ ਨੂੰ ਡੇਗਣ ਦੇ ਲਈ ਨਰਿੰਦਰ ਮੋਦੀ ਵਲੋਂ ਲਾਕਡਾਊਨ ਦਾ ਐਲਾਨ ’ਚ ਹੋਈ ਦੇਰੀ ਕਾਰਨ ਭਾਰਤ ਵਿਚ ਕੋਰੋਨਾ ਵਾਇਰਸ ਦੀ ਸਥਿਤੀ ਖ਼ਤਰਨਾਕ ਹੋ ਗਈ।

File photoFile photo

ਭਾਰਤ ’ਚ ਕੋਵਿਡ 19 ਦੇ ਵੱਧ ਰਹੇ ਮਾਮਲਿਆਂ ਦੇ ਲਈ ਭਾਜਪਾ ਜ਼ਿੰਮੇਵਾਰ ਹੈ।’’ ਜ਼ਿਕਰਯੋਗ ਹੈ ਕਿ ਕਾਂਗਰਸ ਦੇ 22 ਬਾਗ਼ੀ ਵਿਧਾਇਕਾਂ ਦੇ ਅਸਤੀਫ਼ੇ ਦੇ ਕਾਰਨ ਅਪਣੀ ਸਰਕਾਰ ਦਾ ਬਹੁਮਤ ਗੁਆਉਣ ਦੇ ਕਾਰਨ ਕਮਲਨਾਥ ਨੇ 20 ਮਾਰਚ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। ਜਿਸ ਦੇ ਬਾਅਦ ਪ੍ਰਧਾਨ ਮੰਤਰੀ ਨੇ 24 ਮਾਰਚ ਤੋਂ ਤਿੰਨ ਹਫ਼ਤਿਆਂ ਦੇ ਲਈ ਦੇਸ਼ਵਿਆਪੀ ਲਾਕਡਾਊਨ ਦਾ ਐਲਾਨ ਕੀਤਾ।    (ਪੀਟੀਆਈ)
 

Location: India, Madhya Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement