ਨਦੀ ‘ਚ Pre-Wedding ਸ਼ੂਟ ਕਰਾਉਣਾ ਪਿਆ ਮਹਿੰਗਾ, ਕਿਸ਼ਤੀ ਪਲਟ ਜੋੜਾ ਡਿੱਗਿਆ ਪਾਣੀ ‘ਚ
Published : Apr 19, 2019, 5:58 pm IST
Updated : Apr 19, 2019, 6:00 pm IST
SHARE ARTICLE
Boat water dropped in the fall
Boat water dropped in the fall

ਵਿਆਹ ਤੋਂ ਪਹਿਲਾਂ ਪ੍ਰੀ-ਵੈਡਿੰਗ ਫੋਟੋਸ਼ੂਟ ਦਾ ਇਨ੍ਹਾਂ ਦਿਨਾਂ ‘ਚ ਲੋਕਾਂ ਵਿਚ ਕਾਫ਼ੀ ਕ੍ਰੇਜ਼ ਹੁੰਦਾ ਹੈ...

ਕੇਰਲ : ਵਿਆਹ ਤੋਂ ਪਹਿਲਾਂ ਪ੍ਰੀ-ਵੈਡਿੰਗ ਫੋਟੋਸ਼ੂਟ ਦਾ ਇਨ੍ਹਾਂ ਦਿਨਾਂ ‘ਚ ਲੋਕਾਂ ਵਿਚ ਕਾਫ਼ੀ ਕ੍ਰੇਜ਼ ਹੁੰਦਾ ਹੈ। ਵਿਆਹ ਤੋਂ ਪਹਿਲਾਂ ਹੁਣ ਸਾਰੇ ਜੋੜੇ ਅਪਣੇ ਸੁਨਿਹਰੇ ਦਿਨਾਂ ਨੂੰ ਕੈਮਰੇ ਵਿਚ ਕੈਦ ਕਰਵਾਉਣਾ ਚਾਹੁੰਦੇ ਹਨ। ਇਸ ਦੇ ਲਈ ਕਈਂ ਲੋਕ ਸ਼ਾਪਿੰਗ ਕਰਦੇ ਹੋਏ ਪ੍ਰੀ-ਵੈਡਿੰਗ ਫੋਟੋਸ਼ੂਟ ਕਰਵਾਉਂਦੇ ਹਨ ਤਾਂ ਕਈ ਅਜਿਹੀ ਥਾਵਾਂ ‘ਤੇ ਫੋਟੋਸ਼ੂਟ ਕਰਵਾਉਂਦੇ ਹਨ ਜਿਸਦੀ ਲੋਕੇਸ਼ਨ ਚੰਗੀ ਹੋਵੇ।

water dropped in the fallwater dropped in the fall

ਉਥੇ ਕੇਰਲ ਦੇ ਇਕ ਕਪਲ ਨੂੰ ਪ੍ਰੀ-ਵੈਡਿੰਗ ਫੋਟੋਸ਼ੂਟ ਕਰਵਾਉਣਾ ਮਹਿੰਗਾ ਪੈ ਗਿਆ। ਦਰਅਸਲ ਕੇਰਲ ਵਿਚ ਤਿਰੂਵਲਾ ਦੇ ਰਹਿਣ ਵਾਲੇ ਇਕ ਜੋੜਾ ਜਿਨ੍ਹਾਂ ਦਾ ਵਿਆਹ 6 ਮਈ ਨੂੰ ਹੋਣ ਵਾਲਾ ਹੈ ਨੇ ਵਿਆਹ ਤੋਂ ਪਹਿਲਾਂ ਪਠਾਨਮਿਥਾ ਜ਼ਿਲ੍ਹੇ ਦੀ ਪੰਬਾ ਨਦੀ ਵਿਚ ਫੋਟੋਸ਼ੂਟ ਕਰਵਾਇਆ। ਤਿਜਿਨ ਤੇ ਸ਼ਿਲਪਾ ਕਿਸ਼ਤੀ ‘ਚ ਬੈਠ ਕੇ ਫੋਟੋਸ਼ੂਟ ਕਰਵਾ ਰਹੇ ਸੀ ਤਾਂ ਸਿਰ ‘ਤੇ ਕੇਲੇ ਦਾ ਪੱਤਾ ਰੱਖ ਕੇ ਵੱਖ-ਵੱਖ ਪੋਜ਼ ਦੇ ਰਹੇ ਸੀ।

water dropped in the fallwater dropped in the fall

ਇਸੇ ਦੌਰਾਨ ਕਿਸ਼ਤੀ ਪਲਟ ਗਈ ਤੇ ਦੋਨੋਂ ਨਦੀ ਵਿਚ ਜਾ ਡਿੱਗੇ। ਬਚਾਅ ਰਿਹਾ ਕਿ ਉਥੇ ਮੌਜੂਦ ਲੋਕਾਂ ਨੇ ਜਲਦੀ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ। ਇਸ ਕਪਲ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਹੁਣ ਤੱਕ ਇਸ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ ਤੇ ਹਜਾਰਾਂ ਸ਼ੇਅਰ ਕਰ ਚੁੱਕੇ ਹਨ। Weddplanner Wedding Studio ਪੇਜ਼ ‘ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ।  

water dropped in the fallwater dropped in the fall

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement