ਪੁਲਵਾਮਾ ਹਮਲੇ ‘ਚ ਸ਼ਹੀਦਾਂ ਦਾ SBI ਬੈਂਕ ਕਰੇਗਾ ਸਾਰਾ ਕਰਜ਼ਾ ਮੁਆਫ਼  
Published : Feb 19, 2019, 11:45 am IST
Updated : Feb 19, 2019, 11:46 am IST
SHARE ARTICLE
Pulwama Attack and State Bank Of India
Pulwama Attack and State Bank Of India

ਪੁਲਵਾਮਾ ਆਤਮਘਾਤੀ ਹਮਲੇ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿਤਾ। ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਵਾਰਾਂ ਦੀ ਮਦਦ ਦੇ ਲਈ ਪੂਰਾ ਦੇਸ਼ ਇੱਕਜੁਟ ਹੋ ਗਿਆ ਹੈ...

ਨਵੀਂ ਦਿੱਲੀ :  ਪੁਲਵਾਮਾ ਆਤਮਘਾਤੀ ਹਮਲੇ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿਤਾ। ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਵਾਰਾਂ ਦੀ ਮਦਦ ਦੇ ਲਈ ਪੂਰਾ ਦੇਸ਼ ਇੱਕਜੁਟ ਹੋ ਗਿਆ ਹੈ। ਇਸ ਇਕ ਜੁੱਟਤਾ ਵਿਚ ਦੇਸ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਵੀ ਹੱਥ ਵਧਾਇਆ ਹੈ। SBI ਨੇ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ 23 ਸੀਆਰਪੀਐਫ ਜਵਾਨਾਂ ਦੇ ਕਰਜੇ ਨੂੰ ਮਾਫ ਕਰ ਦਿੱਤਾ ਹੈ।

Pulwama Attack Pulwama Attack

ਦੱਸ ਦਈਏ ਕਿ ਪਿਛਲੇ ਹਫਤੇ ਜੰਮੂ-ਕਸ਼ਮੀਰ ਵਿਚ ਹੋਏ ਅਤਿਵਾਦੀ ਹਮਲੇ ਵਿਚ ਸੀਆਰਪੀਐਫ  ਦੇ 44 ਜਵਾਨ ਸ਼ਹੀਦ ਹੋ ਗਏ ਸਨ। ਬੈਂਕ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ,  ਸੀਆਰਪੀਐਫ  ਦੇ 23 ਜਵਾਨਾਂ ਨੇ ਬੈਂਕ ਤੋਂ ਲੋਨ ਲਿਆ ਸੀ ਅਤੇ ਬੈਂਕ ਨੇ ਤੈਅ ਕੀਤਾ ਹੈ ਕਿ ਉਨ੍ਹਾਂ ਦੇ ਕਰਜ ਨੂੰ ਜਲਦ ਤੋਂ ਜਲਦ ਮੁਆਫ਼ ਕੀਤਾ ਜਾਵੇ।  ਸੀਆਰਪੀਐਫ  ਦੇ ਸਾਰੇ ਜਵਾਨ ਡਿਫੈਂਸ ਸੈਲਰੀ ਪੈਕੇਜ ਦੇ ਅਨੁਸਾਰ ਬੈਂਕ ਦੇ ਗਾਹਕ ਹਨ,

SBISBI

 ਜਿੱਥੇ ਸੀਆਰਪੀਐਫ ਦੇ ਹਰ ਇਕ ਜਵਾਨ ਨੂੰ 30 ਲੱਖ ਰੁਪਏ ਤੱਕ ਦਾ ਬੀਮਾ ਉਪਲੱਬਧ ਕਰਵਾਇਆ ਜਾਂਦਾ ਹੈ। ਬੈਂਕ ਦਾ ਕਹਿਣਾ ਹੈ ਕਿ ਉਹ ਸ਼ਹੀਦ ਸੈਨਿਕਾਂ ਦੇ ਪਰਵਾਰਾਂ ਨੂੰ ਬੀਮਾ ਪੈਸਾ ਜਾਰੀ ਕਰਨ ਵਿਚ ਵੀ ਤੇਜੀ ਲਿਆਉਣ ਲਈ ਕਦਮ ਚੁੱਕ ਰਿਹਾ ਹੈ। ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ  ਨੇ ਕਿਹਾ, ਹਮੇਸ਼ਾ ਦੇਸ਼ ਦੀ ਸੁਰੱਖਿਆ ਲਈ ਖੜ੍ਹੇ ਰਹਿਣ ਵਾਲੇ ਸੁਰੱਖਿਆ ਕਰਮੀਆਂ ਦਾ ਆਤਿਵਾਦੀ ਹਮਲੇ ਵਿਚ ਸ਼ਹੀਦ ਹੋਣਾ ਬਹੁਤ ਦੁਖਦ ਅਤੇ ਦਰਦ ਦੇਣ ਵਾਲਾ ਹੈ।

Pulwama attactPulwama attact

ਐਸਬੀਆਈ ਨੇ ਉਨ੍ਹਾਂ ਪਰਵਾਰਾਂ ਨੂੰ ਰਾਹਤ ਦੇਣ ਲਈ ਛੋਟਾ ਜਿਹਾ ਕਦਮ ਚੁੱਕਿਆ ਹੈ, ਜਿਨ੍ਹਾਂ ਨੇ ਅਪਣਿਆਂ ਨੂੰ ਖੋਇਆ ਹੈ। ਬੈਂਕ ਨੇ ਭਾਰਤ ਦੇ ਬਹਾਦਰਾਂ ਲਈ ਯੂਪੀਆਈ ਵੀ ਬਣਾਇਆ ਤਾਂਕਿ ਲੋਕ ਉਨ੍ਹਾਂ ਦੀ ਮਦਦ ਲਈ ਸੌਖ ਤੋਂ ਯੋਗਦਾਨ  ਦੇ ਸਕੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement