ਕੰਗਾਲ ਹੋਇਆ ਦੁਨੀਆ ਦਾ ਸਭ ਤੋਂ ਤੇਜ਼ ਦੌੜਾਕ ਉਸੈਨ ਬੋਲਟ, ਖਾਤੇ 'ਚੋਂ ਉੱਡੇ 98 ਕਰੋੜ ਰੁਪਏ
Published : Jan 19, 2023, 5:31 pm IST
Updated : Jan 19, 2023, 5:31 pm IST
SHARE ARTICLE
 Usain Bolt
Usain Bolt

ਬੋਲਟ ਦੇ ਖਾਤੇ 'ਚ ਕਰੀਬ 12.8 ਮਿਲੀਅਨ ਡਾਲਰ ਸਨ।

ਨਵੀਂ ਦਿੱਲੀ -  ਦੁਨੀਆ ਦੇ ਸਭ ਤੋਂ ਤੇਜ਼ ਦੌੜਾਕਾਂ ਵਿੱਚੋਂ ਇੱਕ ਜਮੈਕਾ ਦਾ ਉਸੈਨ ਬੋਲਟ ਅਚਾਨਕ ਕੰਗਾਲ ਹੋ ਗਿਆ ਹੈ। ਉਸ ਦੀ ਕਮਾਈ ਅਤੇ ਰਿਟਾਇਰਮੈਂਟ ਦੇ ਪੈਸੇ ਅਚਾਨਕ ਉੱਡ ਗਏ। ਉਸੈਨ ਬੋਲਟ ਦੁਨੀਆ ਦੇ ਮਹਾਨ ਦੌੜਾਕਾਂ ਨੂੰ ਪਿੱਛੇ ਛੱਡਦੇ ਹੋਏ ਓਲੰਪਿਕ ਖੇਡਾਂ 'ਚ 8 ਵਾਰ ਸੋਨ ਤਮਗਾ ਜਿੱਤਣ 'ਚ ਸਫ਼ਲ ਰਿਹਾ ਹੈ। ਹੁਣ ਰਿਟਾਇਰਮੈਂਟ ਤੋਂ ਬਾਅਦ ਉਹ ਫਿਰ ਤੋਂ ਸੁਰਖੀਆਂ 'ਚ ਹਨ। ਇਸ ਵਾਰ ਉਹ ਆਪਣੇ ਕਿਸੇ ਰਿਕਾਰਡ ਕਾਰਨ ਨਹੀਂ ਸਗੋਂ ਗੜਬੜੀ ਕਾਰਨ ਸੁਰਖੀਆਂ ਵਿਚ ਹਨ। ਰਿਪੋਰਟਾਂ ਮੁਤਾਬਕ ਉਸੈਨ ਬੋਲਟ ਦੇ ਖਾਤੇ 'ਚੋਂ 98 ਕਰੋੜ ਰੁਪਏ ਗੁੰਮ ਹੋ ਗਏ ਹਨ। 

ਉਸੈਨ ਬੋਲਟ ਦੇ ਨਿਵੇਸ਼ ਖਾਤੇ 'ਚੋਂ 98 ਕਰੋੜ ਰੁਪਏ ਗੁੰਮ ਹੋ ਗਏ। ਉਸ ਦਾ ਖਾਤਾ ਸਟਾਕਸ ਐਂਡ ਸਕਿਓਰਿਟੀਜ਼ ਲਿਮਟਿਡ (ਐਸਐਸਐਲ) ਕੰਪਨੀ ਵਿਚ ਸੀ। ਐਸੋਸੀਏਟਡ ਪ੍ਰੈਸ ਅਨੁਸਾਰ, ਇਹ ਇੱਕ ਜਮਾਇਕਨ ਨਿਵੇਸ਼ ਕੰਪਨੀ ਹੈ। ਦੂਜੇ ਪਾਸੇ ਬੋਲਟ ਦੇ ਵਕੀਲ ਨੇ ਕੰਪਨੀ ਨੂੰ ਪੱਤਰ ਭੇਜ ਕੇ ਆਪਣੇ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ ਹੈ। ਵਕੀਲ ਨੇ ਪੱਤਰ ਵਿੱਚ ਲਿਖਿਆ, ਜੇਕਰ ਇਹ ਸੱਚ ਹੈ ਤਾਂ ਅਜਿਹਾ ਨਹੀਂ ਹੋਣਾ ਚਾਹੀਦਾ। ਮੇਰੇ ਗਾਹਕ ਦੇ ਵਿਰੁੱਧ ਧੋਖਾਧੜੀ ਜਾਂ ਚੋਰੀ ਵਰਗਾ ਅਪਰਾਧ ਕੀਤਾ ਗਿਆ ਹੈ।

ਦਰਅਸਲ 11 ਜਨਵਰੀ ਨੂੰ ਉਸੈਨ ਬੋਲਟ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਫੰਡ ਗਾਇਬ ਹੋ ਗਿਆ ਹੈ। ਦੂਜੇ ਪਾਸੇ ਬੀਤੇ ਦਿਨ ਉਸ ਦੇ ਵਕੀਲ ਨੇ ਕੰਪਨੀ ਤੋਂ ਪੈਸਿਆਂ ਦੀ ਮੰਗ ਕੀਤੀ। ਵਕੀਲ ਨੇ ਕਿਹਾ ਕਿ ਜੇਕਰ ਕੰਪਨੀ ਨੇ 10 ਦਿਨਾਂ ਵਿਚ ਪੈਸੇ ਵਾਪਸ ਨਹੀਂ ਕੀਤੇ ਤਾਂ ਉਸ ਦੇ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ। ਜਦਕਿ ਇਕ ਹੋਰ ਰਿਪੋਰਟ ਮੁਤਾਬਕ ਇਹ ਸ਼ਰਤ 8 ਦਿਨਾਂ ਲਈ ਰੱਖੀ ਗਈ ਹੈ। ਜੇਕਰ ਕੰਪਨੀ ਨੇ ਤੈਅ ਦਿਨਾਂ 'ਚ ਪੈਸੇ ਵਾਪਸ ਨਹੀਂ ਕੀਤੇ ਤਾਂ ਉਸੈਨ ਬੋਲਟ ਨੇ ਇਸ ਮਾਮਲੇ ਨੂੰ ਸੁਪਰੀਮ ਕੋਰਟ 'ਚ ਲਿਜਾਣ ਦੀ ਯੋਜਨਾ ਬਣਾਈ ਹੈ। ਬੋਲਟ ਦੇ ਖਾਤੇ 'ਚ ਕਰੀਬ 12.8 ਮਿਲੀਅਨ ਡਾਲਰ ਸਨ। ਵਕੀਲ ਅਨੁਸਾਰ ਹੁਣ ਉਸ ਦੇ ਖਾਤੇ ਵਿੱਚ ਸਿਰਫ਼ 12 ਹਜ਼ਾਰ ਡਾਲਰ ਬਚੇ ਹਨ। ਹਾਲਾਂਕਿ ਇਸ ਮਾਮਲੇ 'ਤੇ ਕੰਪਨੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ।


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement