ਟ੍ਰਾਂਸਪੋਰਟ ਨਿਗਮ ਦੀ ਨਵੀਂ ਪਹਿਲ, ਪੁਰਾਣੀਆਂ ਬੱਸਾਂ ਨੂੰ ਬਣਾਇਆ ਗਰੀਬਾਂ ਦਾ ਆਸਰਾ
Published : Dec 18, 2018, 1:47 pm IST
Updated : Dec 18, 2018, 1:47 pm IST
SHARE ARTICLE
Old buses
Old buses

ਗੁਜਰਾਤ ਰਾਜ ਟ੍ਰਾਂਸਪੋਰਟ ਨਿਗਮ ਨੇ ਬੇਘਰ ਲੋਕਾਂ ਨੂੰ ਸ਼ਰਣ ਦੇਣ ਲਈ ਇਕ ਨਵੀਂ ਪਹਿਲ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਨਿਗਮ ਦੀ ਪੁਰਾਣੀ ਬਸਾਂ ਜੋ 8 ਲੱਖ ਕਿਲੋਮੀਟਰ ...

ਅਹਿਮਦਾਬਾਦ : (ਪੀਟੀਆਈ) ਗੁਜਰਾਤ ਰਾਜ ਟ੍ਰਾਂਸਪੋਰਟ ਨਿਗਮ ਨੇ ਬੇਘਰ ਲੋਕਾਂ ਨੂੰ ਸ਼ਰਣ ਦੇਣ ਲਈ ਇਕ ਨਵੀਂ ਪਹਿਲ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਨਿਗਮ ਦੀ ਪੁਰਾਣੀ ਬਸਾਂ ਜੋ 8 ਲੱਖ ਕਿਲੋਮੀਟਰ ਤੋਂ ਜ਼ਿਆਦਾ ਚੱਲ ਚੁੱਕੀਆਂ ਹਨ, ਉਨ੍ਹਾਂ ਨੂੰ ਸ਼ੈਲਟਰ ਹੋਮ ਵਿਚ ਬਦਲਿਆਂ ਜਾ ਰਿਹਾ ਹੈ। ਇਸ ਸ਼ੈਲਟਰ ਹੋਮਸ ਵਿਚ ਜ਼ਰੂਰਤ ਦੀ ਹਰ ਸਹੂਲਤ ਮੌਜੂਦ ਰਹੇਗੀ। 

Old buses in GujaratOld buses in Gujarat

ਟ੍ਰਾਂਸਪੋਰਟ ਨਿਗਮ ਨੇ ਇਸ ਵਿਚ ਬੈਡ ਤੋਂ ਲੈ ਕੇ ਪਾਣੀ, ਬਿਜਲੀ, ਪੱਖਾ ਅਤੇ ਸੀਸੀਟੀਵੀ ਕੈਮਰੇ ਸਮੇਤ ਕਈ ਸੁਵਿਧਾਵਾਂ ਉਪਲੱਬਧ ਕਰਾਈਆਂ ਹਨ, ਜਿਸ ਦੇ ਨਾਲ ਠੰਡ, ਗਰਮੀ ਜਾਂ ਮੀਂਹ ਦੇ ਮੌਸਮ ਵਿਚ ਫੁਟਪਾਥ ਉਤੇ ਜ਼ਿੰਦਗੀ ਬਿਤਾਉਣ ਵਾਲੇ ਲੋਕਾਂ ਨੂੰ ਅਸਾਨ ਹੋ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਟ੍ਰਾਂਸਪੋਰਟ ਨਿਗਮ ਦੀ ਇਕ ਗ਼ੈਰ ਲਾਭਦਾਇਕ ਬੱਸਾਂ ਨੂੰ ਗਰੀਬਾਂ ਦਾ ਆਸ਼ਿਆਨਾ ਬਣਾਉਣ ਵਿਚ ਲਗਭੱਗ 3 ਲੱਖ ਰੁਪਏ ਦਾ ਖ਼ਰਚਾ ਆ ਰਿਹਾ ਹੈ। 

Old buses in GujaratOld buses in Gujarat

ਰਾਜ ਟ੍ਰਾਂਸਪੋਰਟ ਕਾਰਪੋਰੇਸ਼ਨ ਅਤੇ ਨਗਰ ਪਾਲਿਕਾ ਨੇ ਸੰਯੁਕਤ ਤੌਰ 'ਤੇ ਭਰੂਚ ਜਿਲ੍ਹੇ ਵਿਚ ਇਹ ਪ੍ਰਯੋਗ ਸ਼ੁਰੂ ਕੀਤਾ ਹੈ। ਹਾਲਾਂਕਿ ਪ੍ਰਯੋਗ ਦੇ ਤੌਰ 'ਤੇ ਫਿਲਹਾਲ 2 ਬੱਸਾਂ ਨੂੰ ਹੀ ਗਰੀਬਾਂ ਦੇ ਸਹਾਰੇ ਲਈ ਰੱਖਿਆ ਗਿਆ ਹੈ। ਇਕ ਬੱਸ ਵਿਚ ਵੱਧ ਤੋਂ ਵੱਧ 10 ਲੋਕਾਂ ਦੇ ਸੌਣ ਦਾ ਪ੍ਰਬੰਧ ਕੀਤਾ ਗਿਆ ਹੈ। ਇਹਨਾਂ ਵਿਚ ਔਰਤਾਂ ਅਤੇ ਮਰਦਾਂ ਲਈ ਵੱਖ - ਵੱਖ ਪ੍ਰਬੰਧ ਕੀਤੇ ਗਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement