ਖ਼ਤਰਨਾਕ ਅਤਿਵਾਦੀ ਜ਼ਾਕਿਰ ਮੂਸਾ ਪਹੁੰਚਿਆ ਰਾਜਸਥਾਨ, ਚੋਣਾਂ ਦੌਰਾਨ ਹਮਲੇ ਦਾ ਖਦਸ਼ਾ
Published : Nov 18, 2018, 11:14 am IST
Updated : Nov 18, 2018, 12:55 pm IST
SHARE ARTICLE
Terrorist Zakir Moosa
Terrorist Zakir Moosa

ਸੁਰੱਖਿਆ ਏਜੰਸੀ ਵਲੋਂ ਇਕ ਰਿਪੋਰਟ ਸਾਹਮਣੇ ਆਈ ਹੈ ਜਿਸ 'ਚ ਕਸ਼ਮੀਰ ਦਾ ਇਕ ਖਤਰਨਾਕ ਅਤਿਵਾਦੀ ਜ਼ਾਕਿਰ ਮੂਸਾ ਅਪਣੇ ਸਾਥੀਆਂ ਸਮੇਤ ਰਾਜਸਥਾਨ ਪਹੁੰਚ ..

ਨਵੀਂ ਦਿੱਲੀ (ਭਾਸ਼ਾ): ਸੁਰੱਖਿਆ ਏਜੰਸੀ ਵਲੋਂ ਇਕ ਰਿਪੋਰਟ ਸਾਹਮਣੇ ਆਈ ਹੈ ਜਿਸ 'ਚ ਕਸ਼ਮੀਰ ਦਾ ਇਕ ਖਤਰਨਾਕ ਅਤਿਵਾਦੀ ਜ਼ਾਕਿਰ ਮੂਸਾ ਅਪਣੇ ਸਾਥੀਆਂ ਸਮੇਤ ਰਾਜਸਥਾਨ ਪਹੁੰਚ ਗਿਆ ਹੈ। ਸੁਰੱਖਿਆ ਏਜੰਸੀਆਂ ਦੀ ਮੰਨੀਏ ਤਾਂ ਉਹ ਰਾਜਸਥਾਨ ਵਿਧਾਨ ਸਭਾ ਦੀਆਂ ਚੋਣਾਂ ਦਰਮਿਆਨ ਕਿਸੇ ਅਤਿਵਾਦੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ 'ਚ ਭਾਰੀ ਸੁਰੱਖਿਆ ਪ੍ਰਬੰਧਾਂ ਨੂੰ ਦੇਖਦਿਆਂ ਜ਼ਾਕਿਰ ਮੂਸਾ ਨੇ ਰਾਜਸਥਾਨ 'ਚ ਅਪਣਾ ਅੱਡਾ ਬਣਾ ਲਿਆ ਹੈ।

Terrorist Zakir Musa Zakir Moosa

ਮੰਨਿਆ ਜਾਂਦਾ ਹੈ ਕਿ ਸਰਹੱਦ 'ਤੇ ਭਾਰੀ ਸੁਰੱਖਿਆ ਕਾਰਨ ਫਿਰੋਜ਼ਪੁਰ ਤੋਂ ਦਿੱਲੀ ਜਾਣ ਦੀ ਬਜਾਏ ਰਾਜਸਥਾਨ ਜਾਣਾ ਸੌਖਾ ਹੈ। ਦੂਜੇ ਪਾਸੇ ਬੀਐਸਐਫ ਨਾਲ ਜੁੜੇ ਸੂਤਰਾਂ ਨੇ ਸ਼ਨੀਵਾਰ ਦੱਸਿਆ ਕਿ ਅਧਿਕਾਰੀਆਂ ਨੇ ਕਈ ਹੱਦਾਂ 'ਤੇ ਮੂਸਾ ਬਾਰੇ ਹਾਈ ਅਲਰਟ ਜਾਰੀ ਕੀਤਾ ਹੈ। ਇਸ ਸਬੰਧੀ ਖੋਹੀ ਗਈ ਕਾਰ ਦੇ ਨੰਬਰ ਦੇ ਨਾਲ-ਨਾਲ ਉਸ ਦੀ ਤਸਵੀਰ ਵੀ ਭੇਜ ਦਿੱਤੀ ਗਈ ਹੈ। ਜੰਮੂ-ਕਸ਼ਮੀਰ 'ਚ ਸਰਗਰਮ ਜ਼ਾਕਿਰ ਅਪਣੇ ਸਾਥੀਆਂ ਨਾਲ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਵੇਖਿਆ ਗਿਆ ਹੈ। 

Terrorist Zakir MusaTerrorist Zakir Musa

ਦੱਸ ਦਈਏ ਕਿ ਭਾਰਤ-ਪਾਕਿਸਤਾਨ ਦੀ ਸਰਹੱਦ 553 ਕਿ. ਮੀ. ਤਕ ਫੈਲੀ ਹੋਈ ਹੈ ਜਦਕਿ ਰਾਜਸਥਾਨ ਦੀ ਸਰਹੱਦ 1093 ਕਿਲੋਮੀਟਰ ਲੰਬੀ ਹੈ। ਸੁਰੱਖਿਆ ਏਜੰਸੀਆਂ ਨੂੰ ਵੇਖਦਿਆਂ ਮੂਸਾ ਦੇ ਦਿੱਲੀ ਦੀ ਬਜਾਏ ਰਾਜਸਥਾਨ ਜਾਣ ਦੀ ਗੱਲ ਸਾਹਮਣੇ ਆਈ ਹੈ। ਪੰਜਾਬ ਪੁਲਿਸ ਦੀ ਖੁਫੀਆ ਏਜੰਸੀ ਨੇ ਵੀਰਵਾਰ ਚੌਕਸ ਕੀਤਾ ਸੀ ਕਿ ਜੈਸ਼ ਦੇ 6 ਤੋਂ 7 ਅਤਿਵਾਦੀ ਦਿੱਲੀ ਵਲ ਜਾਣ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ, ਜਿਸ ਪਿੱਛੋਂ ਪੰਜਾਬ ਪੁਲਿਸ ਚੌਕਸ ਹੋ ਗਈ। 

moosa Terrorist

ਪੰਜਾਬ ਦੇ ਕਈ ਇੰਜੀਨੀਅਰਿੰਗ ਕਾਲਜ ਅਤੇ ਉਨ੍ਹਾਂ ਦੇ ਹੋਸਟਲ ਪੁਲਿਸ ਦੇ ਨਿਸ਼ਾਨੇ 'ਤੇ ਹਨ। ਅਜਿਹੇ ਕਾਲਜਾਂ ਅਤੇ ਹੋਸਟਲਾਂ ਦੀਆਂ ਸਰਗਰਮੀਆਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਪੰਜਾਬ ਪੁਲਿਸ ਨੇ ਪਠਾਨਕੋਟ ਨੇੜੇ 4 ਵਿਅਕਤੀਆਂ ਕੋਲੋਂ ਖੋਹੀ ਗਈ ਕਾਰ ਅਤੇ ਮੂਸਾ ਨਾਲ ਸਬੰਧਾਂ ਨੂੰ ਅਫਵਾਹ ਕਰਾਰ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪਠਾਨਕੋਟ ਅਤੇ ਅੰਮ੍ਰਿਤਸਰ ਦੋਵੇਂ ਵੱਖ-ਵੱਖ ਸ਼ਹਿਰ ਹਨ ਅਤੇ ਦੋਵੇਂ ਘਟਨਾਵਾਂ ਵੀ ਵੱਖ-ਵੱਖ ਹਨ। ਆਮ ਅਪਰਾਧ ਨੂੰ ਅੱਤਵਾਦ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ।

Moosa  Moosa

ਮੰਨਿਆ ਜਾਂਦਾ ਹੈ ਕਿ ਦਿੱਲੀ ਵੱਲ ਸੁਰੱਖਿਆ ਵਧਾਏ ਜਾਣ ਕਾਰਨ ਮੂਸਾ ਫਿਰੋਜ਼ਪੁਰ ਤੋਂ ਰਾਜਸਥਾਨ ਵਲ ਚਲਾ ਗਿਆ। ਉਹ ਉਥੇ ਕਿਸੇ ਅਤਿਵਾਦੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ। ਪੁਲਿਸ ਨੇ ਪੰਜਾਬ 'ਚ ਕਈ ਡਰੱਗ ਸਮਗੱਲਰਾਂ ਦੇ ਟਿਕਾਣਿਆਂ 'ਤੇ ਸ਼ਨੀਵਾਰ ਛਾਪੇ ਮਾਰੇ ਕਿਉਂਕਿ ਇਹ ਸ਼ੱਕ ਸੀ ਕਿ ਉਨ੍ਹਾਂ ਦੇ ਅਤਿਵਾਦੀਆਂ ਨਾਲ ਸਬੰਧ ਹੋ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement