ਸਾਈਕਲਿੰਗ ਕਰ ਰਹੇ ਏਅਰਫੋਰਸ ਅਧਿਕਾਰੀ ਹੋਏ ਲੁੱਟ ਦਾ ਸ਼ਿਕਾਰ
Published : Oct 18, 2019, 1:40 pm IST
Updated : Oct 18, 2019, 1:40 pm IST
SHARE ARTICLE
Air force officer
Air force officer

ਦਿੱਲੀ 'ਚ ਪਿਛਲੇ ਕੁਝ ਦਿਨਾਂ ਤੋਂ ਝਪਟਮਾਰੀ ਦੀਆਂ ਘਟਨਾਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਹੁਣ ਬਦਮਾਸ਼ਾਂ ਨੇ ਕਨਾਟ ਪਲੇਸ...

ਨਵੀਂ ਦਿੱਲੀ :  ਦਿੱਲੀ 'ਚ ਪਿਛਲੇ ਕੁਝ ਦਿਨਾਂ ਤੋਂ ਝਪਟਮਾਰੀ ਦੀਆਂ ਘਟਨਾਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਹੁਣ ਬਦਮਾਸ਼ਾਂ ਨੇ ਕਨਾਟ ਪਲੇਸ ਵਿੱਚ ਸਾਈਕਲਿੰਗ 'ਤੇ ਨਿਕਲੇ ਇੱਕ ਏਅਰਫੋਰਸ ਅਧਿਕਾਰੀ ਦੇ ਨਾਲ ਝਪਟਮਾਰੀ ਕੀਤੀ। ਪੁਲਿਸ ਮੁਤਾਬਕ ਜੀ ਥਾਮਸ ਏਅਰ ਫੋਰਸ 'ਚ ਸੀਨੀਅਰ ਅਧਿਕਾਰੀ ਹੈ ਜੋ ਕੋਮੋਡੋਰ ਦੇ ਅਹੁਦੇ 'ਤੇ ਤੈਨਾਤ ਹੈ। ਵੀਰਵਾਰ ਸਵੇਰੇ ਕ਼ਰੀਬ 6 : 00 ਵਜੇ ਸਾਈਕਲਿੰਗ ਕਰਨ ਲਈ ਘਰ ਤੋਂ ਨਿਕਲੇ ਸਨ। ਇਸ ਦੌਰਾਨ ਸਾਈਕਲਿੰਗ ਕਰਦੇ ਹੋਏ ਕਨਾਟ ਪਲੇਸ ਸਥਿਤ ਬਾਬਾ ਖੜਕ ਸਿੰਘ ਮਾਰਗ ਪਹੁੰਚੇ।

SnatchersSnatchers

ਇਸ ਦੌਰਾਨ ਪਿੱਛੇ ਤੋਂ ਆਏ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਸਾਈਕਲ 'ਤੇ ਬੰਨ੍ਹੇ ਪੈਕੇਟ ਝਪਟ ਲਏ। ਜਿਸ ਵਿੱਚ ਮਹਿੰਗਾ ਮੋਬਾਇਲ ਅਤੇ 200 ਰੁਪਏ ਰੱਖੇ ਹੋਏ ਸਨ।ਇਸ ਤੋਂ ਪਹਿਲਾਂ ਦੀ ਥਾਮਸ ਕੁਝ ਸਮਝ ਪਾਉਂਦੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਇੱਕ ਰਾਹਗੀਰ ਦੀ ਮਦਦ ਨਾਲ ਪੀੜਿਤ ਨੇ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ।

Delhi PoliceDelhi Police

ਜਾਂਚ ਤੋਂ ਬਾਅਦ ਝੱਟਪੱਟ ਮਾਮਲਾ ਦਰਜ ਕੀਤਾ ਗਿਆ ਅਤੇ ਅੱਧਾ ਦਰਜਨ ਟੀਮਾਂ ਬਣਾ ਕੇ ਬਦਮਾਸ਼ਾਂ ਦੀ ਪਹਿਚਾਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ। ਜਾਂਚ ਦੌਰਾਨ ਪੁਲਿਸ ਨੂੰ ਘਟਨਾ ਵਾਲੀ ਥਾਂ ਦਾ ਇੱਕ ਸੀਸੀਟੀਵੀ ਫੁਟੇਜ ਬਰਾਮਦ ਹੋਇਆ, ਜਿਸ ਵਿੱਚ ਬਦਮਾਸ਼ ਕੈਦ ਹੋਏ ਹਨ। ਹਾਲਾਂਕਿ ਫੁਟੇਜ ਵਿੱਚ ਬਾਇਕ ਦਾ ਨੰਬਰ ਸਾਫ਼ ਨਹੀ ਨਜ਼ਰ ਆ ਰਿਹਾ । ਪੁਲਿਸ ਉਸ ਰਸਤੇ 'ਤੇ ਲੱਗੇ ਹੋਰ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਬਦਮਾਸ਼ਾਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement