Himachal News: ਅੱਧੀ ਰਾਤ ਨੂੰ ਗਰਲਜ਼ ਹੋਸਟਲ ਦੀ ਚੌਥੀ ਮੰਜ਼ਿਲ ਤੋਂ ਡਿੱਗ ਕੇ ਨੌਜਵਾਨ ਦੀ ਹੋਈ ਮੌਤ
Published : Aug 18, 2024, 2:24 pm IST
Updated : Aug 18, 2024, 2:24 pm IST
SHARE ARTICLE
A young man died after falling from the fourth floor of the girls' hostel at midnight
A young man died after falling from the fourth floor of the girls' hostel at midnight

ਮੈਡੀਕਲ ਹੋਸਟਲ 'ਚ ਅੱਧੀ ਰਾਤ ਨੂੰ ਇਕ ਨੌਜਵਾਨ ਦੇ ਦਾਖਲ ਹੋਣ ਤੋਂ ਬਾਅਦ ਸੁਰੱਖਿਆ 'ਤੇ ਸਵਾਲ ਖੜ੍ਹੇ ਹੋ ਰਹੇ ਹਨ।

Himachal News: ਹਿਮਾਚਲ ਦੇ ਸਭ ਤੋਂ ਵੱਡੇ ਮੈਡੀਕਲ ਕਾਲਜ IGMC ਦੇ ਗਰਲਜ਼ ਹੋਸਟਲ ਦੀ ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਦੀ ਪਛਾਣ ਕਰਨ ਪਟਿਆਲ ਵਜੋਂ ਹੋਈ ਹੈ, ਜੋ ਕਾਂਗੜਾ ਜ਼ਿਲ੍ਹੇ ਦੇ ਪਾਲਮਪੁਰ ਦਾ ਰਹਿਣ ਵਾਲਾ ਸੀ। ਪੁਲਸ ਹੁਣ ਇਸ ਗੱਲ ਦੀ ਜਾਂਚ 'ਚ ਜੁਟੀ ਹੈ ਕਿ ਨੌਜਵਾਨ ਅੱਧੀ ਰਾਤ ਨੂੰ ਗਰਲਜ਼ ਹੋਸਟਲ ਦੀ ਚੌਥੀ ਮੰਜ਼ਿਲ 'ਤੇ ਕਿਉਂ ਅਤੇ ਕਿਸ ਨੂੰ ਮਿਲਣ ਗਿਆ ਸੀ।

ਇਹ ਵੀ ਪੜੋ:Mohali News : ਅਦਾਲਤ ਨੇ ਸੜਕ ਹਾਦਸੇ ’ਚ ਮਾਰੇ 3 ਨੌਜਵਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੇ ਦਿੱਤੇ ਹੁਕਮ

ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਅੱਧੀ ਰਾਤ ਨੂੰ ਗਰਲਜ਼ ਮੈਡੀਕਲ ਹੋਸਟਲ ਵਿੱਚ ਇੱਕ ਨੌਜਵਾਨ ਡਿੱਗ ਗਿਆ ਸੀ, ਜਿਸ ਨੂੰ ਐਂਬੂਲੈਂਸ ਵਿੱਚ ਇਲਾਜ ਲਈ ਆਈਜੀਐਮਸੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਹੋਸਟਲ ਦੇ ਬਾਹਰ ਕੁਝ ਡਿੱਗਣ ਦੀ ਆਵਾਜ਼ ਆਈ ਤਾਂ ਹੋਸਟਲ 'ਚ ਰਹਿਣ ਵਾਲੀਆਂ ਕੁਝ ਵਿਦਿਆਰਥਣਾਂ ਬਾਹਰ ਆਈਆਂ ਅਤੇ ਦੇਖਿਆ ਕਿ ਇਕ ਨੌਜਵਾਨ ਕੰਧ ਨਾਲ ਡਿੱਗਿਆ ਹੋਇਆ ਸੀ। ਮੌਕੇ 'ਤੇ ਮੌਜੂਦ ਵਿਦਿਆਰਥਣਾਂ ਅਤੇ ਹੋਸਟਲ ਦੇ ਸੁਰੱਖਿਆ ਕਰਮਚਾਰੀਆਂ ਨੇ 108 ਐਂਬੂਲੈਂਸ ਬੁਲਾ ਕੇ ਨੌਜਵਾਨ ਨੂੰ ਤੁਰੰਤ ਆਈਜੀਐਮਸੀ ਹਸਪਤਾਲ ਪਹੁੰਚਾਇਆ ਪਰ ਸਿਰ 'ਤੇ ਸੱਟ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਚੁੱਕੀ ਸੀ।

ਨੌਜਵਾਨ ਦੀ ਪਛਾਣ ਕਰਨ ਪਟਿਆਲ ਉਮਰ 22 ਸਾਲ ਵਜੋਂ ਹੋਈ ਹੈ। ਮ੍ਰਿਤਕ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੇ ਪਾਲਮਪੁਰ ਦਾ ਰਹਿਣ ਵਾਲਾ ਸੀ ਅਤੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹ ਨੌਜਵਾਨ ਦੇਰ ਰਾਤ ਹਿਮਾਚਲ ਦੇ ਸਭ ਤੋਂ ਵੱਡੇ ਹਸਪਤਾਲ ਅਤੇ ਮੈਡੀਕਲ ਕਾਲਜ ਆਈਜੀਐਮਸੀ ਸ਼ਿਮਲਾ ਦੇ ਗਰਲਜ਼ ਹੋਸਟਲ ਦੀ ਚੌਥੀ ਮੰਜ਼ਿਲ 'ਤੇ ਕਿਵੇਂ ਪਹੁੰਚਿਆ? ਪੁਲਿਸ ਮਾਮਲੇ ਦੀ ਤਹਿ ਤੱਕ ਜਾਂਚ ਕਰ ਰਹੀ ਹੈ। ਹੋਸਟਲ ਦੇ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ।

(For more news apart from young man died after falling from the fourth floor of the girls' hostel at midnight, stay tuned to Rozana Spokesman)

Location: India, Himachal Pradesh

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement