Sikh TTE Checker : ਮੁੰਬਈ 'ਚ ਸਿੱਖ ਟਿਕਟ ਚੈਕਰ 'ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਨੇ ਹੱਥ ਜੋੜ-ਜੋੜ ਕੇ ਮੰਗੀ ਮੁਆਫ਼ੀ
Published : Aug 18, 2024, 9:28 am IST
Updated : Aug 18, 2024, 9:57 am IST
SHARE ARTICLE
Sikh TTE Checker
Sikh TTE Checker

Sikh TTE Checker : ਬੀਤੇ ਦਿਨ ਬਿਨ੍ਹਾਂ ਟਿਕਟ ਦੇ ਯਾਤਰਾ ਕਰ ਰਹੇ ਮੁਲਜ਼ਮਾਂ ਨੇ TTE 'ਤੇ ਕੀਤਾ ਸੀ ਹਮਲਾ

Sikh TTE checker : ਮੁੰਬਈ 'ਚ ਚੀਫ਼ ਟਿਕਟ ਇੰਸਪੈਕਟਰ ਜਸਬੀਰ ਸਿੰਘ 'ਤੇ ਹਮਲਾ ਕਰਨ ਤੋਂ ਬਾਅਦ ਮੁਲਜ਼ਮਾਂ ਦਾ ਮੁਆਫ਼ੀਨਾਮਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਮੁਲਜ਼ਮ ਜੋੜ-ਜੋੜ ਮੁਆਫ਼ੀ ਮੰਗ ਰਹੇ ਹਨ। ਮੁਲਜ਼ਮਾਂ ਦੀ ਹੱਥ ਜੋੜਦਿਆਂ ਦੀ ਵੀਡੀਓ ਵੀ ਸਾਹਮਣੇ ਆਈ ਹੈ। 

ਦਰਅਸਲ ਬੀਤੇ ਦਿਨ ਇਕ ਸਿੱਖ ਅਧਿਕਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਮੁੰਬਈ ਦੇ ਚਰਚਗੇਟ ਤੋਂ ਵਿਰਾਰ ਜਾ ਰਹੀ ਫਾਸਟ ਏਅਰ ਕੰਡੀਸ਼ਨਡ (ਏਸੀ) ਲੋਕਲ ਟਰੇਨ ਵਿੱਚ ਯਾਤਰੀਆਂ ਨੇ ਮੁੱਖ ਟਿਕਟ ਇੰਸਪੈਕਟਰ ਨਾਲ ਝਗੜਾ ਕੀਤਾ। ਜਾਣਕਾਰੀ ਅਨੁਸਾਰ ਜਦੋਂ ਚੀਫ਼ ਟਿਕਟ ਇੰਸਪੈਕਟਰ ਜਸਬੀਰ ਸਿੰਘ ਟਿਕਟਾਂ ਦੀ ਜਾਂਚ ਕਰ ਰਹੇ ਸਨ। ਉਨ੍ਹਾਂ ਦੇਖਿਆ ਕਿ ਏਸੀ ਲੋਕਲ ਟਰੇਨ ਵਿੱਚ ਤਿੰਨ ਯਾਤਰੀ ਫਸਟ ਕਲਾਸ ਦੀਆਂ ਟਿਕਟਾਂ ਲੈ ਕੇ ਸਫ਼ਰ ਕਰ ਰਹੇ ਸਨ।

ਸਿੱਖ ਅਧਿਕਾਰੀ ਨੇ ਜੁਰਮਾਨੇ ਦੀ ਗੱਲ ਕਹੀ ਫਿਰ ਹੋਇਆ ਸੀ ਹਮਲਾ
ਸਿੰਘ ਨੇ ਯਾਤਰੀਆਂ ਨੂੰ ਰੇਲਵੇ ਨਿਯਮਾਂ ਅਨੁਸਾਰ ਜੁਰਮਾਨਾ ਅਦਾ ਕਰਨ ਲਈ ਕਿਹਾ। ਫਿਰ ਇਕ ਹੋਰ ਯਾਤਰੀ ਅਨਿਕੇਤ ਭੌਂਸਲੇ ਨੇ ਸਿੰਘ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਿਰ ਹੱਥੋਪਾਈ ਦਾ ਸਹਾਰਾ ਲਿਆ। ਸਿੱਖ ਅਧਿਕਾਰੀ ਦਾ ਕਹਿਣਾ ਹੈ ਕਿ ਜਦੋਂ ਹਮਲਾਵਰਾਂ ਨੂੰ ਟ੍ਰੇਨ ਤੋਂ ਉਤਰਨ ਲਈ ਕਿਹਾ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਫਿਰ ਹੀ ਝਗੜਾ ਸ਼ੁਰੂ ਹੋ ਗਿਆ। ਹੱਥੋਪਾਈ ਦੌਰਾਨ ਸਿੱਖ ਅਧਿਕਾਰੀ ਨੂੰ ਸੱਟ ਵੀ ਲੱਗ ਗਈ ਸੀ।

ਸੂਚਨਾ ਮਿਲਦੇ ਸਾਰ ਹੀ ਪੁਲਿਸ ਜਵਾਨ ਪਹੁੰਚੇ
ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਰੇਲਵੇ ਪੁਲਿਸ ਦੇ ਜਵਾਨ ਪਹੁੰਚ ਗਏ । ਉਨ੍ਹਾਂ ਨੇ ਹਮਲਾਵਰ ਨੂੰ ਕਾਬੂ ਕੀਤਾ।ਇਸ ਤੋਂ ਬਾਅਦ ਹਮਲਾਵਰ ਭੋਸਲੇ ਨੇ ਮੁਆਫ਼ੀ ਮੰਗੀ ਅਤੇ ਜਸਬੀਰ ਸਿੰਘ ਨੂੰ 1500 ਰੁਪਏ ਵਾਪਸ ਕਰ ਦਿੱਤੇ।

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement