ਘਰ ਅੰਦਰ ਵੀ ਫ਼ੈਲ ਸਕਦੈ ਕਰੋਨਾ ਵਾਇਰਸ, ਖੋਜ਼ 'ਚ ਸਾਹਮਣੇ ਆਏ ਅਹਿਮ ਤੱਥ!
Published : Jun 18, 2020, 5:10 pm IST
Updated : Jun 18, 2020, 5:10 pm IST
SHARE ARTICLE
corona virus
corona virus

ਇਕਾਂਤਵਾਸ ਦੇ ਤਰੀਕੇ ਨਾਲ ਘਟੀ ਵਾਇਰਸ ਫ਼ੈਲਣ ਦੀ ਰਫ਼ਤਾਰ

ਨਵੀਂ ਦਿੱਲੀ : ਦੇਸ਼ ਅੰਦਰ ਕਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਸ ਦਾ ਵਧਣਾ ਬਾਦਦਸਤੂਰ ਜਾਰੀ ਹੈ। ਇਸ ਦੇ ਬਿਹਤਰ ਇਲਾਜ ਲਈ ਜਿੱਥੇ ਦੁਨੀਆਂ ਭਰ ਦੇ ਸਿਹਤ ਮਾਹਿਰ ਸਿਰਤੋੜ ਕੋਸ਼ਿਸ਼ਾਂ ਕਰ ਰਹੇ ਹਨ ਉਥੇ ਇਸ ਨੂੰ ਰੋਕਣ ਦੇ ਕਾਰਗਰ ਉਪਰਾਲਿਆਂ ਦੀ ਖੋਜ ਲਈ ਵੀ ਜਾਂਚ ਜਾਰੀ ਹੈ। ਲਾਕਡਾਊਨ, ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਪਹਿਨਣ ਵਰਗੇ ਉਪਰਾਲਿਆਂ ਤੋਂ ਬਾਅਦ ਵੀ ਇਸ ਦਾ ਵਧਣਾ ਰੁਕ ਨਹੀਂ ਰਿਹਾ। ਇਕ ਤਾਜ਼ਾ ਅਧਿਐਨ 'ਚ ਇਸ ਸਬੰਧੀ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ।

Corona VirusCorona Virus

ਖੋਜ ਮੁਤਾਬਕ ਕੋਰੋਨਾ ਸੰਕਰਮਣ ਘਰ ਅੰਦਰ ਹੀ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਹੈ। ਹਾਲੀਆ ਜਾਂਚ ਮੁਤਾਬਕ ਕੋਰੋਨਾ ਵਾਇਰਸ ਦਾ ਵਰਤਮਾਨ ਰੂਪ ਸਾਰਸ ਕੋਵ-2 ਪੁਰਾਣੇ ਸਾਰਸ ਵਾਇਰਸ ਦੇ ਮੁਕਾਬਲੇ ਘਰ ਦੇ ਹਾਲਾਤਾਂ ਵਿਚ ਦੁੱਗਣੀ ਰਫ਼ਤਾਰ ਨਾਲ ਫੈਲਦਾ ਹੈ। ਇਸਦੀ ਖਾਸ ਗੱਲ ਇਹ ਹੈ ਕਿ ਇਹ ਸੰਕਰਮਣ ਫੈਲਣ ਤੋਂ ਬਾਅਦ ਹੀ ਪੀੜਤ ਵਿਚ ਇਸਦੇ ਲੱਛਣ ਵਿਖਾਈ ਦਿੰਦੇ ਹਨ।

Corona virus Corona virus

ਅਮਰੀਕਾ ਦੇ ਖੋਜਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਖੋਜ ਨਾਲ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ 'ਚ ਮੱਦਦ ਮਿਲ ਸਕਦੀ ਹੈ। ਚੀਨ  ਦੇ ਗੁਵਾਗੋਊ ਸ਼ਹਿਰ ਵਿਚ ਖੋਜਕਾਰਾਂ ਨੇ 350 ਮਰੀਜ਼ਾਂ ਅਤੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ 2000 ਕਰੀਬ ਵਿਅਕਤੀਆਂ ਦੇ ਅੰਕੜਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ। ਇਸ ਤੋਂ ਉਨ੍ਹਾਂ ਨੇ ਸੈਕੰਡਰੀ ਅਟੈਕ ਰੇਟ, ਯਾਨੀ ਦੂਜੇ ਹਮਲੇ ਦੀ ਦਰ ਦਾ ਅਨੁਮਾਨ ਲਗਾਇਆ। ਇਸ ਦਰ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਕ ਮਰੀਜ਼ ਤੋਂ ਕਿਸੇ ਦੂਜੇ ਵਿਅਕਤੀ ਵਿਚ ਇਹ ਰੋਗ ਫੈਲਣ ਦੀ ਕਿੰਨੀ ਸੰਭਾਵਨਾ ਹੋ ਸਕਦੀ ਹੈ।

corona viruscorona virus

ਖੋਜ ਦੇ ਨਤੀਜਿਆਂ ਅਨੁਸਾਰ ਕੋਵਿਡ-19 ਦੇ ਇਕ ਮਰੀਜ਼ ਦੇ ਅਪਣੇ ਹੀ ਪਰਵਾਰ ਦੇ ਮੈਂਬਰ ਜਾਂ ਫਲੈਟ ਵਿਚ ਰਹਿਣ ਵਾਲੇ ਸਾਥੀਆਂ 'ਚ ਵਾਇਰਸ ਫ਼ੈਲਾਉਣ ਦੀ ਸੰਭਾਵਲਾ ਕਾਫ਼ੀ ਜ਼ਿਆਦਾ ਹੈ। ਉਹ ਵੀ ਤਦ ਜਦੋਂ ਮਰੀਜ਼ ਵਿਚ ਵਾਇਰਸ ਦੇ ਕੋਈ ਲੱਛਣ ਵਿਖਾਈ ਹੀ ਨਾ ਦੇ ਰਹੇ ਹੋਣ। ਖੋਜਕਾਰਾਂ ਨੇ ਇਹ ਸੰਭਾਵਨਾ 39 ਫ਼ੀਸਦੀ ਦੱਸੀ ਹੈ।

 Corona virusCorona virus

ਇਸ ਤੋਂ ਇਹ ਗੱਲ ਵੀ ਨਿਕਲ ਦੇ ਸਾਹਮਣੇ ਆਉਂਦੀ ਹੈ ਕਿ ਇਨਕਿਊਬੇਸ਼ਨ ਕਾਲ ਯਾਨੀ ਸੰਕਰਮਣ ਹੋਣ ਅਤੇ ਲੱਛਣ ਵਿਖਾਈ ਦੇਣ ਵਿਚਲੇ ਸਮੇਂ ਦੌਰਾਨ ਇਹ ਵਾਇਰਸ ਵਧੇਰੇ ਫ਼ੈਲਦਾ ਹੈ। ਉਹ ਵੀ ਉਨ੍ਹਾਂ ਲੋਕਾਂ ਤੋਂ ਜਿਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਉਹ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ। ਖੋਜਕਾਰਾਂ ਮੁਤਾਬਕ ਘਰ ਵਿਚ ਆਇਸੋਲੇਸ਼ਨ ਕਰਨ ਨਾਲ ਮਰੀਜ਼ਾਂ ਦੀ ਗਿਣਤੀ ਵਿਚ ਕਮੀ ਜ਼ਰੂਰ ਆਈ ਹੈ। ਉਨ੍ਹਾਂ ਕਿਹਾ ਕਿ ਇਕਾਂਤਵਾਸ ਵਾਲਾ ਤਰੀਕਾ ਨਾ ਅਪਨਾਉਣ ਦੀ ਸੂਰਤ 'ਚ ਪੀੜਤਾਂ ਦੀ ਗਿਣਤੀ 20 ਤੋਂ 50 ਫ਼ੀ ਸਦੀਤਕ ਵਧੇਰੇ ਹੋ ਸਕਦੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement