ਮੋਦੀ ਦੀ ਧਾਕੜ ਸਰਕਾਰ ਨੇ ਧਾਰਾ 370 ਦੀ ਕੰਧ ਢਾਹੀ : ਪ੍ਰਧਾਨ ਮੰਤਰੀ ਮੋਦੀ 
Published : May 18, 2024, 10:57 pm IST
Updated : May 18, 2024, 10:57 pm IST
SHARE ARTICLE
PM Modi
PM Modi

ਲੋਕ ਸਭਾ ਚੋਣਾਂ ਲਈ ਹਰਿਆਣਾ ’ਚ ਅਪਣੀ ਪਹਿਲੀ ਰੈਲੀ ’ਚ ਮੋਦੀ ਨੇ ਕਾਂਗਰਸ ਵਿਰੁਧ ਹਮਲਾ ਤੇਜ਼ ਕੀਤਾ

ਅੰਬਾਲਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਕਾਂਗਰਸ ’ਤੇ ਹਮਲਾ ਤੇਜ਼ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ‘ਧਾਕੜ’ ਸਰਕਾਰ ਸੀ ਜਿਸ ਨੇ ਧਾਰਾ 370 ਦੀ ਕੰਧ ਢਾਹ ਦਿਤੀ ਅਤੇ ਨਤੀਜੇ ਵਜੋਂ ਕਸ਼ਮੀਰ ਹੁਣ ਵਿਕਾਸ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ। 

ਮੋਦੀ ਨੇ ਕਿਹਾ ਕਿ ਕਾਂਗਰਸ ਦਾ ਭਾਰਤ ਦੀਆਂ ਫੌਜਾਂ ਅਤੇ ਫ਼ੌਜੀਆਂ ਨਾਲ ਧੋਖਾ ਕਰਨ ਦਾ ਇਤਿਹਾਸ ਰਿਹਾ ਹੈ ਅਤੇ ਉਨ੍ਹਾਂ ਨੇ ‘ਜੀਪ ਘਪਲੇ’ ਦਾ ਜ਼ਿਕਰ ਕੀਤਾ ਜੋ ਕਾਂਗਰਸ ਦੇ ਸ਼ਾਸਨ ਦੌਰਾਨ ‘ਪਹਿਲਾ ਘਪਲਾ’ ਸੀ। 

ਮੋਦੀ ਨੇ ਹਰਿਆਣਾ ’ਚ ਲੋਕ ਸਭਾ ਚੋਣਾਂ ਦੀ ਅਪਣੀ ਪਹਿਲੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੀ ‘ਇਕ ਕਮਜ਼ੋਰ ਸਰਕਾਰ ਜੰਮੂ-ਕਸ਼ਮੀਰ ’ਚ ਸਥਿਤੀ ਬਦਲ ਸਕਦੀ ਸੀ।’

ਹਥਿਆਰਬੰਦ ਬਲਾਂ ’ਚ ਹਰਿਆਣਾ ਵਲੋਂ ਵੱਡੀ ਗਿਣਤੀ ’ਚ ਫ਼ੌਜੀਆਂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਸੱਤਾ ’ਚ ਸੀ ਤਾਂ ਹਰਿਆਣਾ ’ਚ ਮਾਵਾਂ ਅਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਸਨ। ਮੋਦੀ ਨੇ ਰੈਲੀ ’ਚ ਮੌਜੂਦ ਲੋਕਾਂ ਤੋਂ ਪੁਛਿਆ, ‘‘ਕੀ ਅਜਿਹੀਆਂ ਚੀਜ਼ਾਂ ਹੁਣ ਰੁਕੀਆਂ ਹਨ ਜਾਂ ਨਹੀਂ?’’ ਇਸ ’ਤੇ ਰੈਲੀ ’ਚ ਮੌਜੂਦ ਲੋਕਾਂ ਨੇ ਜ਼ੋਰ ਨਾਲ ‘ਹਾਂ’ ’ਚ ਜਵਾਬ ਦਿਤਾ। 

ਉਨ੍ਹਾਂ ਕਿਹਾ, ‘‘ਮੋਦੀ ਦੀ ਧਾਕੜ ਸਰਕਾਰ ਨੇ ਧਾਰਾ 370 ਦੀ ਕੰਧ ਢਾਹ ਦਿਤੀ ਅਤੇ ਕਸ਼ਮੀਰ ਹੁਣ ਵਿਕਾਸ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ।’’

ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਅਗੱਸਤ 2019 ਵਿਚ ਸੰਵਿਧਾਨ ਦੀ ਧਾਰਾ 370 ਦੀਆਂ ਧਾਰਾਵਾਂ ਨੂੰ ਰੱਦ ਕਰ ਦਿਤਾ ਸੀ, ਜਿਸ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸ਼ਕਤੀਆਂ ਦਿਤੀਆਂ ਸਨ ਅਤੇ ਸਾਬਕਾ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡ ਦਿਤਾ ਸੀ।

ਮੋਦੀ ਨੇ ਕਿਹਾ ਕਿ 4 ਜੂਨ ਨੂੰ ਸਿਰਫ 17 ਦਿਨ ਬਚੇ ਹਨ ਜਦੋਂ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ। 

ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਅਤੇ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ (ਇੰਡੀਆ) ’ਚ ਉਸ ਦੇ ਸਹਿਯੋਗੀਆਂ ਨੂੰ ਚੋਣਾਂ ਦੇ ਪਹਿਲੇ ਚਾਰ ਪੜਾਵਾਂ ’ਚ ਕੋਈ ਸੀਟ ਨਹੀਂ ਮਿਲੀ ਹੈ। 

ਮੋਦੀ ਨੇ ਕਿਹਾ ਕਿ ਦੇਸ਼ ਭਗਤੀ ਹਰਿਆਣਾ ਦੀਆਂ ਰਗਾਂ ’ਚ ਚੱਲਦੀ ਹੈ। ਉਨ੍ਹਾਂ ਕਿਹਾ, ‘‘ਸਰਕਾਰ ਦੇਸ਼ ਵਿਰੋਧੀ ਤਾਕਤਾਂ ਨੂੰ ਸਮਝਦੀ ਹੈ। ਇਸ ਲਈ ਹਰਿਆਣਾ ਦਾ ਹਰ ਘਰ ਕਹਿ ਰਿਹਾ ਹੈ- ਫਿਰ ਏਕ ਬਾਰ...’’ ਇਸ ’ਤੇ ਭੀੜ ਨੇ ਜਵਾਬ ਦਿਤਾ ‘‘ਮੋਦੀ ਸਰਕਾਰ।’’ 

ਉਨ੍ਹਾਂ ਕਿਹਾ, ‘‘ਜਦੋਂ ਦੇਸ਼ ’ਚ ਧਾਕੜ ਸਰਕਾਰ ਹੁੰਦੀ ਹੈ ਤਾਂ ਦੁਸ਼ਮਣ ਕੁੱਝ ਵੀ ਕਰਨ ਤੋਂ ਪਹਿਲਾਂ 100 ਵਾਰ ਸੋਚਦਾ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਜਿਸ ਪਾਕਿਸਤਾਨ, ਜਿਸ ਦੇ ਹੱਥਾਂ ’ਚ ਪਹਿਲਾਂ ਬੰਬ ਸਨ, ਹੁਣ ਉਸ ਦੇ ਹੱਥਾਂ ’ਚ ਭੀਖ ਮੰਗਣ ਵਾਲਾ ਕਟੋਰਾ ਹੈ। ਜਦੋਂ ਧਾਕੜ ਸਰਕਾਰ ਹੁੰਦੀ ਹੈ ਤਾਂ ਦੁਸ਼ਮਣ ਘਬਰਾ ਜਾਂਦਾ ਹੈ।’’

ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਲਈ ਸੱਤ ਪੜਾਵਾਂ ਦੀਆਂ ਚੋਣਾਂ ਦੇ ਛੇਵੇਂ ਪੜਾਅ ’ਚ 25 ਮਈ ਨੂੰ ਵੋਟਾਂ ਪੈਣਗੀਆਂ। 

ਰੈਲੀ ’ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਲ ਸੰਸਦੀ ਸੀਟ ਤੋਂ ਭਾਜਪਾ ਉਮੀਦਵਾਰ ਮਨੋਹਰ ਲਾਲ ਖੱਟਰ, ਅੰਬਾਲਾ ਅਤੇ ਕੁਰੂਕਸ਼ੇਤਰ ਸੀਟ ਤੋਂ ਪਾਰਟੀ ਉਮੀਦਵਾਰ ਬੰਟੋ ਕਟਾਰੀਆ ਅਤੇ ਨਵੀਨ ਜਿੰਦਲ ਵੀ ਮੌਜੂਦ ਸਨ। 

ਇਸ ਤੋਂ ਪਹਿਲਾਂ ਮੋਦੀ ਨੇ ਸਾਬਕਾ ਕੇਂਦਰੀ ਮੰਤਰੀ ਰਤਨ ਲਾਲ ਕਟਾਰੀਆ ਨੂੰ ਸ਼ਰਧਾਂਜਲੀ ਦਿਤੀ। ਸਨਿਚਰਵਾਰ ਨੂੰ ਲੋਕ ਸਭਾ ’ਚ ਅੰਬਾਲਾ ਦੀ ਨੁਮਾਇੰਦਗੀ ਕਰਨ ਵਾਲੇ ਕਟਾਰੀਆ ਦੀ ਬਰਸੀ ਸੀ। ਉਨ੍ਹਾਂ ਦੀ ਪਤਨੀ ਬੰਤੋ ਕਟਾਰੀਆ ਇਸ ਵਾਰ ਅੰਬਾਲਾ ਸੀਟ ਤੋਂ ਭਾਜਪਾ ਉਮੀਦਵਾਰ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement