ਦੁਨੀਆਂ ਦੇ ਸੱਭ ਤੋਂ ਅਮੀਰ ਆਦਮੀ ਭਾਰਤ ਵਿਚ ਦੁਕਾਨ 'ਤੇ ਸਮਾਨ ਵੇਚ ਰਹੇ ਹਨ ! ਜਾਣੋ ਕਿਉਂ
Published : Jan 18, 2020, 4:18 pm IST
Updated : Jan 18, 2020, 5:21 pm IST
SHARE ARTICLE
File Photo
File Photo

ਰਾਜਧਾਨੀ ਦਿੱਲੀ ਵਿਚ ਇਕ ਪ੍ਰੋਗਰਾਮ ਵਿਚ ਉਨ੍ਹਾਂ ਨੇ ਕਿਹਾ ਕਿ ਐਮਾਜ਼ੋਨ ਸਾਲ 2024 ਤੱਕ ਭਾਰਤ ਵਿਚ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ ਵਿਚ 1 ਬਿਲੀਅਨ ਡਾਲਰ ਦਾ ...

ਨਵੀਂ ਦਿੱਲੀ : ਦੁਨੀਆ ਦੇ ਸੱਭ ਤੋਂ ਅਮੀਰ ਵਿਅਕਤੀ ਅਤੇ ਐਮਾਜ਼ੋਨ ਦੇ ਸੰਸਥਾਪਕ ਜੇਫ ਬੇਜੋਸ ਇਸ ਵੇਲੇ ਭਾਰਤ ਦੌਰੇ ਤੇ ਹਨ। ਇਸੇ ਵਿਚਾਲੇ ਅੱਜ ਸ਼ਨਿੱਚਰਵਾਰ ਨੂੰ ਉਨ੍ਹਾਂ ਨੇ ਆਪਣੇ ਟਵੀਟਰ ਤੋਂ ਫੋਟੋਆ ਸ਼ੇਅਰ ਕੀਤੀਆ ਜਿਸ ਵਿਚ ਉਹ ਐਮਾਜੋਨ ਦਾ ਪੈਕੇਜ ਡਿਲਿਵਰ ਕਰਦੇ ਹੋਏ ਨਜ਼ਰ ਆ ਰਹੇ ਹਨ।

 


ਉਨ੍ਹਾਂ ਨੇ ਫੋਟੋਆ ਸ਼ੇਅਰ ਕਰਨ ਦੇ ਨਾਲ ਲਿਖਿਆ ਕਿ ''ਡਿਲਿਵਰੀ ਪੁਆਇੰਟ ਦੇ ਤੌਰ 'ਤੇ ਐਮਾਜ਼ੋਨ ਨੇ ਭਾਰਤ ਦੇ ਹਜ਼ਾਰਾ ਕਰਿਆਣਾ ਸਟੋਰਜ਼ ਦੇ ਨਾਲ ਪਾਰਟਨਰਸ਼ਿਪ ਕੀਤਾ ਹੈ। ਇਹ ਗਾਹਕਾਂ ਦੇ ਲਈ ਵਧੀਆਂ ਹੈ ਅਤੇ ਦੁਕਾਨ ਮਾਲਕਾ ਨੂੰ ਵੱਧ ਆਮਦਨ ਕਮਾਉਣ ਲਈ ਸਹਾਇਤਾਂ ਕਰਦਾ ਹੈ''।ਉਨ੍ਹਾਂ ਨੇ ਅੱਗੇ ਲਿਖਿਆ ''ਮੁੰਬਈ ਦੇ ਇਕ ਡਿਲਿਵਰੀ ਪੁਆਇੰਟ 'ਤੇ ਜਾਣ ਦਾ ਮੌਕਾ ਮਿਲਿਆ। ਸ਼ੁਕਰਿਆ ਅਮੋਲ ਮੈਨੂੰ ਇਕ ਪੈਕੇਜ਼ ਡਿਲਿਵਰ ਕਰਨ ਦੇ ਲਈ''।

File PhotoFile Photo

ਜੇਫ ਬੇਜੋਸ ਨੇ ਭਾਰਤ ਦੌਰੇ ਨੂੰ ਲੈ ਕੇ ਕਈ ਵੱਡੇ ਐਲਾਨ ਕੀਤੇ ਹਨ। ਰਾਜਧਾਨੀ ਦਿੱਲੀ ਵਿਚ ਇਕ ਪ੍ਰੋਗਰਾਮ ਵਿਚ ਉਨ੍ਹਾਂ ਨੇ ਕਿਹਾ ਕਿ ਐਮਾਜ਼ੋਨ ਸਾਲ 2024 ਤੱਕ ਭਾਰਤ ਵਿਚ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ ਵਿਚ 1 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। ਬੀਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਐਲਾਨ ਕੀਤਾ ਕਿ 2025 ਤੱਕ  ਐਮਾਜ਼ੋਨ ਭਾਰਤ ਵਿਚ 10 ਲੱਖ ਨੌਕਰੀਆਂ ਦੇਵੇਗਾ।

File PhotoFile Photo

ਐਮਾਜ਼ੋਨ ਨੇ ਕਿਹਾ ਕਿ ਇਹ ਇੰਨਫਰਾਸਟਰਕਚਰ, ਟੈਕਨਾਲੋਜੀ ਅਤੇ ਲਾਜੀਸਟਿਕਸ ਵਿਚ ਨਿਵੇਸ਼ ਕਰਕੇ ਨਵੀਂ ਨੌਕਰੀਆਂ ਦੇਣਗੇ। ਬੇਜੋਸ ਨੇ ਕਿਹਾ ਕਿ ਅਸੀ ਅਗਲੇ 5 ਸਾਲ ਵਿਚ 10 ਲੱਖ ਰੋਜ਼ਗਾਰ ਦੇਣਾ ਚਾਹੁੰਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੰਪਨੀ ਨੇ 2014 ਤੋਂ ਹੁਣ ਤੱਕ ਭਾਰਤ ਵਿਚ 5.5 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਬੇਜੋਸ ਤਿੰਨ ਦਿਨਾਂ ਦੀ ਯਾਤਰਾ 'ਤੇ ਭਾਰਤ ਆਏ ਹੋਏ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement