ਯੁੱਧ ਨਹੀਂ ਤਾਂ ਸਰਹੱਦ 'ਤੇ ਜਵਾਨ ਕਿਓਂ ਸ਼ਹੀਦ ਹੋ ਰਹੇ ਹਨ : ਮੋਹਨ ਭਾਗਵਤ
Published : Jan 18, 2019, 3:25 pm IST
Updated : Jan 18, 2019, 3:27 pm IST
SHARE ARTICLE
RSS Chief Mohan Bhagwat
RSS Chief Mohan Bhagwat

ਯੁੱਧ ਨਹੀਂ ਹੈ ਤਾਂ ਕੋਈ ਕਾਰਨ ਨਹੀਂ ਬਣਦਾ ਕਿ ਫ਼ੌਜੀਆਂ ਦੀ ਜਾਨ ਜਾਵੇ।

ਨਵੀਂ ਦਿੱਲੀ : ਆਰਐਸਐਸ ਮੁਖੀ ਮੋਹਨ ਭਾਗਵਤ ਨੇ ਫ਼ੌਜ ਦੇ ਜਵਾਨਾਂ ਦੀ ਹੋ ਰਹੀ ਸ਼ਹਾਦਤ ਨੂੰ ਲੈ ਕੇ ਸਰਕਾਰ ਨੂੰ ਘੇਰਦੇ ਹੋਏ ਕਿਹਾ ਹੈ ਕਿ ਜਦ ਕਿਸੇ ਨਾਲ ਯੁੱਧ ਨਹੀਂ ਹੋ ਰਿਹਾ ਹੈ ਤਾਂ ਫਿਰ ਸਰਹੱਦ 'ਤੇ ਫ਼ੌਜੀ ਜਵਾਨ ਕਿਸ ਤਰ੍ਹਾਂ ਸ਼ਹੀਦ ਹੋ ਰਹੇ ਹਨ। ਉਹਨਾਂ ਕਿਹਾ ਕਿ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਅਸੀਂ ਅਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਰਹੇ। ਨਾਗਪੁਰ ਵਿਖੇ ਪ੍ਰਹਾਰ ਸਮਾਜ ਜਾਗ੍ਰਤੀ ਸੰਸਥਾ ਦੇ ਸਮਾਗਮ

Indian ArmymenIndian Armymen

ਮੌਕੇ ਮੋਹਨ ਭਾਗਵਤ ਨੇ ਕਿਹਾ ਕਿ ਜਦ ਦੇਸ਼ ਨੂੰ ਅਜ਼ਾਦੀ ਨਹੀਂ ਮਿਲੀ ਸੀ ਤਾਂ ਉਸ ਵੇਲ੍ਹੇ ਦੇਸ਼ ਲਈ ਕੁਰਬਾਨੀ ਦਾ ਸਮਾਂ ਸੀ। ਯੁੱਧ ਦੌਰਾਨ ਸਰਹੱਦ 'ਤੇ ਫ਼ੌਜੀ ਅਪਣੀ ਜਾਨ ਦੀ ਬਾਜ਼ੀ ਲਗਾ ਦਿੰਦੇ ਹਨ, ਪਰ ਇਸ ਵੇਲ੍ਹੇ ਦੇਸ਼ ਵਿਚ ਕੋਈ ਯੁੱਧ ਨਹੀਂ ਹੋ ਰਿਹਾ ਫਿਰ ਵੀ ਫ਼ੌਜ ਦੇ ਜਵਾਨ ਸ਼ਹੀਦ ਹੋ ਰਹੇ ਹਨ। ਯੁੱਧ ਨਹੀਂ ਹੈ ਤਾਂ ਕੋਈ ਕਾਰਨ ਨਹੀਂ ਬਣਦਾ ਕਿ ਫ਼ੌਜੀਆਂ ਦੀ ਜਾਨ ਜਾਵੇ। ਮੋਹਨ ਭਾਗਵਤ ਦੇ ਇਸ ਬਿਆਨ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

Indian ArmyIndian Army

ਮੋਦੀ ਸਰਕਾਰ ਜੰਮੂ-ਕਸ਼ਮੀਰ ਵਿਚ ਅਤਿਵਾਦ ਦੇ ਖਾਤਮੇ ਨੂੰ ਲੈ ਕੇ ਅਪਣੀ ਪ੍ਰਸੰਸਾ ਕਰਦੀ ਹੈ ਤਾਂ ਅਜਿਹੇ ਵਿਚ ਜਵਾਨ ਕਿਉਂ ਸ਼ਹੀਦ ਹੋ ਰਹੇ ਹਨ। ਦੱਸ ਦਈਏ ਕਿ ਆਰਟੀਆਈ ਰਾਹੀਂ ਗ੍ਰਹਿ ਮੰਤਰਾਲੇ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਮੋਦੀ ਸਰਕਾਰ ਦੇ ਸ਼ੁਰੂਆਤੀ ਤਿੰਨ ਸਾਲਾਂ ਦੌਰਾਨ ਸਿਰਫ ਜੰਮੂ-ਕਸ਼ਮੀਰ ਵਿਚ ਹੀ  ਅਤਿਵਾਦੀਆਂ ਸਬੰਧੀ 812 ਘਟਨਾਵਾਂ ਹੋਈਆਂ। ਇਹਨਾਂ ਹਾਦਸਿਆਂ ਦੌਰਾਨ 62 ਨਾਗਰਿਕ ਮਾਰੇ ਗਏ ਅਤੇ 183 ਜਵਾਨਾਂ ਸ਼ਹੀਦ ਹੋਏ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement