MP Assembly Election : ਮੱਧ ਪ੍ਰਦੇਸ਼ ’ਚ ਬੋਲ, ਸੁਣ ਅਤੇ ਵੇਖ ਨਾ ਸਕਣ ਵਾਲੀ 32 ਸਾਲਾਂ ਦੀ ਔਰਤ ਨੇ ਜ਼ਿੰਦਗੀ ’ਚ ਪਹਿਲੀ ਵਾਰੀ ਪਾਇਆ ਵੋਟ
Published : Nov 17, 2023, 2:14 pm IST
Updated : Nov 17, 2023, 2:14 pm IST
SHARE ARTICLE
MP Assembly Election: Gurpreet Kaur
MP Assembly Election: Gurpreet Kaur

ਇਸੇ ਸਾਲ ਪਾਸ ਕੀਤਾ ਸੀ 10ਵੀਂ ਜਮਾਤ ਦਾ ਇਮਤਿਹਾਨ

MP Assembly Election : ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਇੰਦੌਰ ਦੇ ਸ਼ਹਿਰੀ ਇਲਾਕੇ ’ਚ ਵੋਟਿੰਗ ਦੇ ਪਾਤਰ ਕੁਲ 15.55 ਲੱਖ ਲੋਕਾਂ ’ਚੋਂ ਗੁਰਦੀਪ ਕੌਰ ਸਭ ਤੋਂ ਵੱਖ ਹੈ। 32 ਸਾਲਾਂ ਦੀ ਗੁਰਦੀਪ ਕੌਰ ਬੋਲ, ਸੁਣ ਅਤੇ ਵੇਖ ਨਹੀਂ ਸਕਦੀ ਅਤੇ ਉਨ੍ਹਾਂ ਨੇ ਸ਼ੁਕਰਵਾਰ ਨੂੰ ਅਪਣੇ ਜੀਵਨ ’ਚ ਪਹਿਲੀ ਵਾਰੀ ਵੋਟ ਪਾ ਕੇ ਲੋਕਤੰਤਰ ਦਾ ਜਸ਼ਨ ਕਹੇ ਜਾਣ ਵਾਲੀਆਂ ਚੋਣਾਂ ’ਚ ਹਿੱਸੇਦਾਰੀ ਦੀ ਮਿਸਾਲ ਪੇਸ਼ ਕੀਤੀ। 

ਗੁਰਦੀਪ ਦੀ ਛੋਟੀ ਭੈਣ ਹਰਪ੍ਰੀਤ ਕੌਰ ਨੇ ਕਿਹਾ, ‘‘ਮੇਰੀ ਭੈਣ ਨੇ ਅਪਣੀ ਜ਼ਿੰਦਗੀ ’ਚ ਪਹਿਲੀ ਵਾਰੀ ਵੋਟ ਪਾਈ। ਵੋਟ ਦੇਣ ਲਈ ਉਹ ਪਿਛਲੇ ਕਈ ਦਿਨਾਂ ਤੋਂ ਉਤਸ਼ਾਹਿਤ ਸੀ।’’ ਹਰਪ੍ਰੀਤ ਨੇ ਕਿਹਾ ਕਿ ਪ੍ਰਸ਼ਾਸਨ ਦੀ ਮਨਜ਼ੂਰੀ ’ਤੇ ਉਨ੍ਹਾਂ ਨੇ ਵੋਟਿੰਗ ਕੇਂਦਰ ’ਚ ਅਪਣੀ ਭੈਣ ਦੀ ਵੋਟ ਪਾਉਣ ’ਚ ਮਦਦ ਕੀਤੀ ਜਿਨ੍ਹਾਂ ਨੇ ਦਸਿਆ ਕਿ ਉਨ੍ਹਾਂ ਦੇ ਪ੍ਰਵਾਰ ਨੇ ਵੋਟਰ ਸੂਚੀ ’ਚ ਗੁਰਦੀਪ ਦਾ ਨਾਂ ਇਸੇ ਸਾਲ ਦਰਜ ਕਰਵਾਇਆ ਸੀ। 

ਗੁਰਦੀਪ ਕੌਰ ਇਸ ਸਾਲ ਮਈ ’ਚ ਉਦੋਂ ਵੀ ਚਰਚਾ ’ਚ ਆਈ ਸੀ ਜਦੋਂ ਉਨ੍ਹਾਂ ਨੇ ਮੱਧ ਪ੍ਰਦੇਸ਼ ਬੋਰਡ ਦੀ 10ਵੀਂ ਜਮਾਤ ਦਾ ਇਮਤਿਹਾਨ ਪਾਸ ਕੀਤਾ ਸੀ। ਅਧਿਕਾਰੀਆਂ ਮੁਤਾਬਕ ਇਹ ਬੋਰਡ ਦੇ ਇਤਿਹਾਸ ਦਾ ਪਹਿਲਾ ਮਾਮਲਾ ਹੈ ਜਦੋਂ ਬੋਲ, ਸੁਣ ਅਤੇ ਵੇਖ ਨਾ ਸਕਣ ਵਾਲੀ ਕਿਸੇ ਉਮੀਦਵਾਰ ਨੇ ਹਾਈ ਸਕੂਲ ਸਰਟੀਫ਼ੀਕੇਟ ਇਮਤਿਹਾਨ ਪਾਸ ਕੀਤਾ। 

ਅਧਿਕਾਰੀਆਂ ਨੇ ਕਿਹਾ ਕਿ ਗੁਰਦੀਪ ਦੀ ਵਿਸ਼ੇਸ਼ ਸਥਿਤੀ ਨੂੰ ਵੇਖਦਿਆਂ ਉਨ੍ਹਾਂ ਨੂੰ ਬੋਰਡ ਦੇ ਨਿਯਮਾਂ ਮੁਤਾਬਕ ਇਮਤਿਹਾਨ ਦੌਰਾਨ ਸੰਕੇਤਕ ਭਾਸ਼ਾ ਦਾ ਜਾਣਕਾਰੀ ਸਹਾਇਕ ਲੇਖਕ ਮੁਹਈਆ ਕਰਵਾਇਆ ਗਿਆ ਸੀ। 

(For more news apart from MP Assembly Election, stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement