ਬਦਲਾ ਲੈਣ ਲਈ ਵਟਸਐਪ 'ਤੇ ਜੈਸ਼-ਏ-ਮੁੰਹਮਦ ਦੀ ਧਮਕੀ, ਦਿੱਲੀ 'ਚ ਹਾਈ ਅਲਰਟ
Published : Nov 17, 2018, 1:21 pm IST
Updated : Nov 17, 2018, 1:21 pm IST
SHARE ARTICLE
Delhi High Alert
Delhi High Alert

ਨਵੀਂ ਦਿੱਲੀ ਦੀ ਖੁਫੀਆ ਏਜੰਸੀ ਨੂੰ ਇਕ ਵਟਸਐਪ ਗਰੁਪ 'ਤੇ ਮੈਸੇਜ਼ ਮਿਲੀਆ ਹੈ ਜਿਸ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ...

ਨਵੀਂ ਦਿੱਲੀ (ਭਾਸ਼ਾ): ਨਵੀਂ ਦਿੱਲੀ ਦੀ ਖੁਫੀਆ ਏਜੰਸੀ ਨੂੰ ਇਕ ਵਟਸਐਪ ਗਰੁਪ 'ਤੇ ਮੈਸੇਜ਼ ਮਿਲੀਆ ਹੈ ਜਿਸ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਵਟਸਐਪ ਗਰੁਪ ਜੈਸ਼-ਏ-ਮੁਹੰਮਦ ਦੇ ਨਾਲ ਚਲਾਇਆ ਜਾ ਰਿਹਾ ਹੈ। ਜਿਸ 'ਚ ਜੰਮੂ ਕਸ਼ਮੀਰ ਵਿਚ ਪਿਛਲੇ ਮਹੀਨੇ ਇਕ ਕਮਾਂਡਰ ਦੀ ਹੱਤਿਆ ਦਾ ਬਦਲਾ ਲੈਣ ਲਈ ਦਿੱਲੀ  ਦੇ ਸੰਵੇਦਨਸ਼ੀਲ ਅਧਾਰਿਆਂ 'ਤੇ ਅਤਿਵਾਦੀ ਹਮਲੇ ਦੀਆਂ ਗੱਲਾਂ ਕਹੀਆਂ ਹਨ। 

DelhiDelhi

ਦੱਸ ਦਈਏ ਕਿ ਮੰਗਲਵਾਰ ਨੂੰ ਖੁਫੀਆ ਏਜੰਸੀ ਨੇ 13 ਨਵੰਬਰ ਦਾ ਇਕ ਪੱਤਰ ਜਾਰੀ ਕਰਦੇ ਹੋਏ ਖੁਫੀਆ ਵਿੰਗ ਨੂੰ ਕਿਹਾ ਕਿ ਇਸ ਵਟਸਐਪ ਮੈਸੇਜ਼ ਨੂੰ ਵੇਖਦੇ ਹੋਏ ਇੰਟੈਲੀਜੈਂਸ ਨੂੰ ਐਕਟਿਵ ਅਤੇ ਹਾਈ ਅਲਰਟ ਜ਼ਾਰੀ ਰਖਿਆ ਜਾਵੇ। ਇਕ ਪੱਤਰ ਦੀ ਕਾਪੀ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਨਾਗਰਿਕ ਅਮੀਰ ਹਮਜ਼ਾ ਦੇ ਨਾਲ ਸਰਕੁਲੇਟ ਕੀਤੇ ਗਏ ਮੈਸੇਜ ਦੇ ਮੁਤਾਬਕ ਵਟਸਐਪ ਗਰੁਪ 'ਜੈਸ਼ ਕੰਮਿਯਊਨੀਕੇਸ਼ਨ ਸੈਂਟਰ' ਵਿਚ 30 ਅਕਤੂਬਰ ਨੂੰ ਪੁਲਵਾਮਾ ਦੇ ਤਰਾਲ ਵਿਚ ਕਮਾਂਡਰ

Delhi Alert Delhi Alert

ਉਸਮਾਨ ਉਰਫ ਹੁਜੈਫਾ ਦੀ ਹੱਤਿਆ ਦਾ ਬਦਲਾ ਲੈਣ ਲਈ ਜੈਸ਼ ਏ ਮੁਹੰਮਦ ਦਿੱਲੀ ਵਿਚ ਸੁਰੱਖਿਆ ਅਧਾਰਿਆਂ 'ਤੇ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਨਾਲ ਹੀ ਪੱਤਰ ਵਿਚ ਇਹ ਕਿਹਾ ਗਿਆ ਹੈ ਕਿ ਹਮਜਾ ਨੇ ਇਹ ਦਾਅਵਾ ਕੀਤਾ ਕਿ ਉਹ ਪਾਕਿਸਤਾਨ ਦੇ ਕਰਾਚੀ ਵਿਚ ਜੈਸ਼-ਏ-ਮੁਹੰਮਦ ਦੇ ਸਟੂਡੈਂਟ ਵਿੰਗ ਤਾਲਬਲ- ਮੁਰਾਬਿਟੂਨ ਦਾ ਹਿੱਸਾ ਹੈ।ਦੱਖਣ ਕਸ਼ਮੀਰ ਦੇ ਤਰਾਲ ਵਿਚ 30 ਅਕਤੂਬਰ ਨੂੰ ਸੁਰੱਖਿਆਬਲਾਂ ਦੇ ਮੁਕਾਬਲੇ ਵਿਚ ਜੈਸ਼-ਏ-ਮੁਹੰਮਦ ਦੇ ਦੋ ਅਤਿਵਾਦੀ ਮਾਰੇ ਗਏ ਸਨ।

Delhi High Alert Delhi High Alert

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਵਿਚੋਂ ਇਕ ਜੈਸ਼-ਏ-ਮੁਹੰਮਦ ਚੀਫ਼ ਮੌਲਾਨਾ ਮਸੂਦ ਅਜਗਹ ਦਾ ਭਤੀਜਾ ਉਸਮਾਨ ਸੀ। ਜ਼ਿਕਰਯੋਗ ਹੈ ਕਿ ਧਮਕੀ ਨੂੰ ਵੇਖਦੇ ਹੋਏ ਕਈ ਸੁਰੱਖਿਆ ਅਧਾਰਿਆਂ ਜਿਵੇਂ ਸੀਆਈਐਸਐਫ, ਐਨਐਸਜੀ, ਆਰਪੀਐਫ ਅਤੇ ਦਿੱਲੀ ਪੁਲਿਸ ਨੂੰ ਪੱਤਰ ਭੇਜਿਆ ਗਿਆ ਹੈ ਜਿਸ ਤੋਂ ਬਾਅਦ ਦਿੱਲੀ ਵਿਚ ਸੰਵੇਦਨਸ਼ੀਲ ਥਾਵਾਂ ਨੂੰ ਹਾਈ ਅਲਰਟ 'ਤੇ ਰੱਖਿਆ ਜਾ ਸਕੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement