Fazilka News: ਪਾਕਿਸਤਾਨ ਤੋਂ ਫਾਜ਼ਿਲਕਾ ਭੇਜਿਆ ਗਿਆ ਲੋਡਿਡ ਆਈਡੀ ਬੰਬ, ਡਰੋਨ ਰਾਹੀਂ ਕੀਤੀ ਡਿਲੀਵਰੀ
Published : Oct 17, 2024, 10:54 am IST
Updated : Oct 17, 2024, 10:54 am IST
SHARE ARTICLE
Fazilka loaded id bomb News in punjabi
Fazilka loaded id bomb News in punjabi

Fazilka News: ਬੈਟਰੀਆਂ ਤੇ ਟਾਈਮਰ ਵੀ ਬਰਾਮਦ

Fazilka loaded id bomb News in punjabi: ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ 'ਚ ਡਰੋਨ ਰਾਹੀਂ ਭੇਜਿਆ ਗਿਆ ਆਈਈਡੀ ਬੰਬ ਬਰਾਮਦ ਕੀਤਾ ਗਿਆ ਹੈ। ਆਰਡੀਐਕਸ ਨਾਲ ਭਰੀ ਇਸ ਖੇਪ ਵਿੱਚ ਬੰਬ ਦੇ ਨਾਲ ਬੈਟਰੀਆਂ ਅਤੇ ਟਾਈਮਰ ਵੀ ਹਨ। ਜਦੋਂ ਬੀਐਸਐਫ ਵੱਲੋਂ ਬੰਬ ਲੱਭਿਆ ਗਿਆ ਤਾਂ ਇਸ ਨੂੰ ਬਰਾਮਦ ਕਰਨ ਤੋਂ ਬਾਅਦ ਸਟੇਟ ਸਪੈਸ਼ਲ ਸੈੱਲ ਨੂੰ ਸੌਂਪ ਦਿੱਤਾ ਗਿਆ। ਇਸ ਤੋਂ ਬਾਅਦ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।

ਜਾਣਕਾਰੀ ਮੁਤਾਬਕ ਫਾਜ਼ਿਲਕਾ ਦੇ ਅਬੋਹਰ ਸੈਕਟਰ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਬਹਾਦਰਪੁਰ ਨੇੜੇ ਡਰੋਨ ਦੀ ਹਰਕਤ ਦੇਖੀ ਗਈ। ਇਸ ਬਾਰੇ ਸੂਚਨਾ ਮਿਲਦਿਆਂ ਹੀ ਜਦੋਂ ਬੀਐਸਐਫ ਨੇ ਇਲਾਕੇ ਦੀ ਤਲਾਸ਼ੀ ਲਈ ਤਾਂ ਇਲਾਕੇ ਵਿੱਚੋਂ ਇੱਕ ਆਈਈਡੀ (ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਬੰਬ ਬਰਾਮਦ ਹੋਇਆ।

ਦਰਅਸਲ, ਇੱਕ ਟੀਨ ਦਾ ਬਕਸਾ ਮਿਲਿਆ ਜਿਸ ਵਿੱਚ ਲਗਭਗ ਇੱਕ ਕਿਲੋ ਆਰਡੀਐਕਸ ਭਰਿਆ ਹੋਇਆ ਸੀ। ਜਿਸ ਦੇ ਨਾਲ ਬੈਟਰੀ ਅਤੇ ਟਾਈਮਰ ਵੀ ਹਨ। ਬੀਐਸਐਫ ਵੱਲੋਂ ਇਸ ਦੀ ਬਰਾਮਦਗੀ ਤੋਂ ਬਾਅਦ ਇਸ ਨੂੰ ਫਾਜ਼ਿਲਕਾ ਦੇ ਸਟੇਟ ਸਪੈਸ਼ਲ ਸੈੱਲ ਥਾਣੇ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਹ ਮਾਮਲੇ ਦੀ ਹੋਰ ਜਾਂਚ ਕਰ ਰਹੇ ਹਨ ਕਿ ਇਹ ਬੰਬ ਪਾਕਿਸਤਾਨ ਤੋਂ ਭਾਰਤ ਕਿਉਂ ਭੇਜਿਆ ਗਿਆ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement