ਉੱਤਰਾਖੰਡ ਚੋਣਾਂ 2022: ਕਰਨਲ ਅਜੇ ਕੋਠਿਆਲ ਹੋਣਗੇ ਮੁੱਖ ਮੰਤਰੀ ਦਾ ਚੇਹਰਾ – ਕੇਜਰੀਵਾਲ  
Published : Aug 17, 2021, 3:25 pm IST
Updated : Aug 17, 2021, 3:25 pm IST
SHARE ARTICLE
Ajay Kothiyal
Ajay Kothiyal

ਅਜੇ ਕੋਠਿਆਲ ਨੇ ਕਿਹਾ ਕਿ ਇਹ ਮੇਰੇ ਲਈ ਮਾਣ ਵਾਲਾ ਦਿਨ ਹੈ। ਪਾਰਟੀ ਨੇ ਮੈਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ।

ਉੱਤਰਾਖੰਡ - ਅਗਲੇ ਸਾਲ ਉਤਰਾਖੰਡ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ (Aam Aadmi Party) ਨੇ ਅੱਜ ਵੱਡਾ ਐਲਾਨ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ( Arvind Kejriwal) ਨੇ ਕਰਨਲ ਅਜੇ ਕੋਠਿਆਲ (Ajay Kothiyal) ਨੂੰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਐਲਾਨਿਆ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਰਨਲ ਕੋਠਿਆਲ ਉਹ ਵਿਅਕਤੀ ਹਨ ਜਿਨ੍ਹਾਂ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਦੇਸ਼ ਨੂੰ ਬਚਾਇਆ।

ਇਹ ਵੀ ਪੜ੍ਹੋ -   ਟਰੈਕਟਰ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ, ਦੋ ਦੀ ਮੌਤ, ਇੱਕ ਜ਼ਖਮੀ

Ajay KothiyalAjay Kothiyal

ਜਦੋਂ ਉਤਰਾਖੰਡ ਦੇ ਨੇਤਾ ਇਸ ਰਾਜ ਨੂੰ ਲੁੱਟ ਰਹੇ ਸਨ, ਤਦ ਇਹ ਵਿਅਕਤੀ ਸਰਹੱਦ 'ਤੇ ਦੇਸ਼ ਦੀ ਰੱਖਿਆ ਕਰਨ ਵਿਚ ਲੱਗਾ ਹੋਇਆ ਸੀ। ਕੇਦਾਰਨਾਥ ਤਬਾਹੀ ਕੁਝ ਸਾਲ ਪਹਿਲਾਂ ਵਾਪਰੀ ਸੀ, ਫਿਰ ਇਸ ਵਿਅਕਤੀ ਨੇ ਆਪਣੀ ਟੀਮ ਦੇ ਨਾਲ ਕੇਦਾਰਨਾਥ ਦਾ ਮੁੜ ਨਿਰਮਾਣ ਕੀਤਾ ਸੀ, ਹੁਣ ਉਸ ਨੇ ਉਤਰਾਖੰਡ ਦੇ ਨਵ ਨਿਰਮਾਣ ਦੀ ਪਹਿਲ ਕੀਤੀ ਹੈ।

Ajay KothiyalAjay Kothiyal

ਇਹ ਵੀ ਪੜ੍ਹੋ -  ਨਿਊਜ਼ੀਲੈਂਡ: ਕੋਰੋਨਾ ਦਾ ਸਿਰਫ ਇਕ ਕੇਸ ਮਿਲਣ 'ਤੇ ਪੂਰੇ ਦੇਸ਼ ਵਿਚ ਲੱਗਿਆ ਲਾਕਡਾਊਨ

ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਤੋਂ ਬਾਅਦ ਕਰਨਲ ਅਜੇ ਕੋਠਿਆਲ ਨੇ ਕਿਹਾ ਕਿ ਇਹ ਮੇਰੇ ਲਈ ਮਾਣ ਵਾਲਾ ਦਿਨ ਹੈ। ਪਾਰਟੀ ਨੇ ਮੈਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਮੈਂ ਬਹੁਤ ਸਾਰੀਆਂ ਚੁਣੌਤੀਆਂ ਵੇਖੀਆਂ ਹਨ ਅਤੇ ਲੜਾਈਆਂ ਲੜੀਆਂ ਹਨ। ਮੈਂ ਰਾਜਨੀਤੀ ਨਹੀਂ ਜਾਣਦਾ, ਪਰ ਕੇਦਾਰਨਾਥ ਦੁਖਾਂਤ ਤੋਂ ਬਹੁਤ ਕੁਝ ਸਿੱਖਿਆ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement