Rajasthan News: ਨਜਾਇਜ਼ ਸਬੰਧਾਂ ਦਾ ਪਤਾ ਲੱਗਣ 'ਤੇ ਭਾਬੀ ਨੇ ਪ੍ਰੇਮੀ ਨਾਲ ਮਿਲ ਕੇ ਨਨਾਣ ਦਾ ਕੀਤਾ ਕਤਲ
Published : May 17, 2024, 12:10 pm IST
Updated : May 17, 2024, 12:10 pm IST
SHARE ARTICLE
Sister-in-law killed Nanan along with her lover Rajasthan kota News in punjabi
Sister-in-law killed Nanan along with her lover Rajasthan kota News in punjabi

Rajasthan News: ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਕੀਤਾ ਕਾਬੂ

Sister-in-law killed Nanan along with her lover Rajasthan kota News in punjabi : ਰਾਜਸਥਾਨ ਦੇ ਕੋਟਾ ਸ਼ਹਿਰ ਦੇ ਮਹਾਵੀਰ ਨਗਰ ਥਾਣਾ ਖੇਤਰ 'ਚ ਮੰਗਲਵਾਰ ਨੂੰ 12ਵੀਂ ਜਮਾਤ ਦੀ ਨਾਬਾਲਗ ਲੜਕੀ ਦਾ ਗਲਾ ਵੱਢ ਕੇ ਕਤਲ ਕਰਨ ਦੇ ਮਾਮਲੇ 'ਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਮ੍ਰਿਤਕਾ ਦੀ ਭਰਜਾਈ ਅਤੇ ਉਸ ਦੇ ਪ੍ਰੇਮੀ ਨੇ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਦੋਸ਼ੀ ਭਰਜਾਈ ਨੂੰ ਹਿਰਾਸਤ 'ਚ ਲੈ ਲਿਆ ਹੈ, ਕਿਉਂਕਿ ਉਹ ਵੀ ਨਾਬਾਲਗ ਹੈ। ਇਸ ਦੌਰਾਨ ਪੁਲਿਸ ਨੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: Samana News: ਅਵਾਰਾ ਕੁੱਤਿਆਂ ਦੀ ਦਹਿਸ਼ਤ, 10 ਤੋਂ ਵੱਧ ਭੇਡਾਂ, ਬੱਕਰੀਆਂ ਨੂੰ ਨੋਚ-ਨੋਚ ਖਾਧਾ

ਕੋਟਾ ਸਿਟੀ ਦੇ ਐਸਪੀ ਡਾ: ਅੰਮ੍ਰਿਤਾ ਦੁਹਾਨ ਨੇ ਦੱਸਿਆ ਕਿ ਮ੍ਰਿਤਕ ਦੀ ਭਾਬੀ ਦਾ ਵਿਆਹ ਤੋਂ ਪਹਿਲਾਂ ਝਾਲਾਵਾੜ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ। ਵਿਆਹ ਤੋਂ ਬਾਅਦ ਉਹ ਉਸ ਨਾਲ ਗੱਲਾਂ ਕਰਦੀ ਸੀ। ਜਦੋਂ ਘਰ ਵਿੱਚ ਕੋਈ ਨਹੀਂ ਹੁੰਦਾ ਸੀ ਤਾਂ ਪ੍ਰੇਮੀ ਝਾਲਾਵਾੜ ਤੋਂ ਕੋਟਾ ਆਉਂਦਾ ਸੀ ਅਤੇ ਦੋਵੇਂ ਇਕੱਠੇ ਰਹਿੰਦੇ ਸਨ। ਇਸ ਬਾਰੇ ਉਸ ਦੀ ਨਨਾਣ ਨੂੰ ਪਤਾ ਲੱਗ ਗਿਆ। ਅਜਿਹੇ 'ਚ ਨਾਬਾਲਗ ਭਾਬੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੀ ਨਨਾਣ ਦਾ ਕਤਲ ਕਰ ਦਿੱਤਾ। ਦੋਵੇਂ ਕਾਫੀ ਸਮੇਂ ਤੋਂ ਇਸ ਕਤਲ ਦੀ ਯੋਜਨਾ ਬਣਾ ਰਹੇ ਸਨ।

ਇਹ ਵੀ ਪੜ੍ਹੋ: Punjab Weather News: ਪੰਜਾਬ ’ਚ ਗਰਮੀ ਨੇ ਲੋਕਾਂ ਦਾ ਕੀਤਾ ਬੁਰਾ ਹਾਲ, ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ 

ਉਨ੍ਹਾਂ ਦੱਸਿਆ ਕਿ ਮੰਗਲਵਾਰ ਦੁਪਹਿਰ ਨੂੰ ਵੀ ਦੋਸ਼ੀ ਆਪਣੀ ਪ੍ਰੇਮਿਕਾ ਨੂੰ ਮਿਲਣ ਆਇਆ ਸੀ। ਉਸ ਸਮੇਂ ਲੜਕੀ ਆਪਣੇ ਕਮਰੇ ਵਿੱਚ ਸੌਂ ਰਹੀ ਸੀ। ਮੌਕਾ ਦੇਖ ਕੇ ਦੋਵਾਂ ਨੇ ਚਾਕੂ ਨਾਲ ਨਾਬਾਲਗ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਘਟਨਾ ਕਰੀਬ 3 ਵਜੇ ਵਾਪਰੀ। ਇਸ ਤੋਂ ਬਾਅਦ ਦੋਸ਼ੀ ਭਰਜਾਈ ਨੇ ਆਪਣੇ ਪ੍ਰੇਮੀ ਨੂੰ ਘਰੋਂ ਬਾਹਰ ਭੇਜ ਦਿੱਤਾ। ਇਸ ਤੋਂ ਬਾਅਦ ਉਹ ਦੂਜੇ ਕਮਰੇ ਵਿੱਚ ਜਾ ਕੇ ਸੌਂ ਗਈ। ਸ਼ਾਮ 4 ਵਜੇ ਜਦੋਂ ਉਸ ਦਾ ਦਿਓਰ ਅਤੇ ਸੱਸ ਘਰ ਆਏ ਤਾਂ ਘਰ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਏ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Sister-in-law killed Nanan along with her lover Rajasthan kota News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement