ਕਨਾਰਟਕ 'ਚ ਭਾਜਪਾ ਸਰਕਾਰ ਬਣਾਉਣ ਦੇ ਫ਼ੈਸਲੇ 'ਤੇ ਸ਼ਤਰੂਘਨ ਨੇ ਵੀ ਚੁੱਕੇ ਸਵਾਲ
Published : May 17, 2018, 5:46 pm IST
Updated : May 17, 2018, 5:46 pm IST
SHARE ARTICLE
Shatrughan Sinha
Shatrughan Sinha

ਭਾਜਪਾ ਦੇ ਅੰਦਰ ਅਸੰਤੁਸ਼ਟ ਮੰਨੇ ਜਾਣ ਵਾਲੇ ਪਾਰਟੀ ਸੰਸਦ ਸ਼ਤਰੂਘਨ ਸਿਨਹਾ ਨੇ ਅਪਣੀ ਪਾਰਟੀ 'ਤੇ ਬਹੁਮਤ ਨਾ ਹੋਣ ਦੇ ਬਾਵਜੂਦ ਵੀ ਕਨਾਰਟਕ 'ਚ ਉਸ ਦੇ ਸਰਕਾਰ ਬਣਾਉਣ ਦੇ...

ਪਟਨਾ, 17 ਮਈ : ਭਾਜਪਾ ਦੇ ਅੰਦਰ ਅਸੰਤੁਸ਼ਟ ਮੰਨੇ ਜਾਣ ਵਾਲੇ ਪਾਰਟੀ ਸੰਸਦ ਸ਼ਤਰੂਘਨ ਸਿਨਹਾ ਨੇ ਅਪਣੀ ਪਾਰਟੀ 'ਤੇ ਬਹੁਮਤ ਨਾ ਹੋਣ ਦੇ ਬਾਵਜੂਦ ਵੀ ਕਨਾਰਟਕ 'ਚ ਉਸ ਦੇ ਸਰਕਾਰ ਬਣਾਉਣ ਦੇ ਫ਼ੈਸਲਾ 'ਤੇ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ‘ਜੁਗਾੜ’ ਅਤੇ ਦਬਾਅ ਦੀ ਰਾਜਨੀਤੀ ਮੰਨਣਯੋਗ ਨਹੀਂ ਹੈ। ਸ਼ਤਰੂਘਨ ਨੇ ਕਰਨਾਟਕ ​ਚੋਣ ਦੇ ਨਤੀਜੇ ਆਉਣ ਤੋਂ ਬਾਅਦ ਟਵੀਟ ਜ਼ਰੀਏ ਕਾਂਗਰਸ - ਜੇਡੀਐਸ ਗਠ-ਜੋੜ ਨੂੰ ਕਰਨਾਟਕ 'ਚ ਸਰਕਾਰ ਬਣਾਉਣ ਦਾ ਮੌਕਾ ਦਿਤੇ ਜਾਣ ਦੀ ਵਕਾਲਤ ਕਰਦੇ ਹੋਏ ਕੇਂਦਰ ਸਰਕਾਰ 'ਤੇ ਸਿੱਧੇ ਤੌਰ 'ਤੇ ਨਿਸ਼ਾਨਾ ਦਾਗਿਆ ਹੈ।

Shatrughan SinhaShatrughan Sinha

ਉਨ੍ਹਾਂ ਨੇ ਕਿਹਾ ਕਿ ਅਸੀਂ ਅੱਗ ਨਾਲ ਕਿਉਂ ਖੇਡ ਰਹੇ ਹਾਂ ? ਲੋਕਤੰਤਰ ਦੇ ਹਿਮਾਇਤੀ ਹੁਣ ਵਿਵਸਥਾ ਦਾ ਮਜਾਕ ਉਡਾ ਰਹੇ ਹਨ। ਜੋ ਲੋਕ ਲੋਕਤੰਤਰ ਦੇ ਮੁੱਲ 'ਤੇ ਉਪਦੇਸ਼ ਦਿੰਦੇ ਨਹੀਂ ਥਕਦੇ ਉਹ ਰਾਜਤੰਤਰ ਨੂੰ ਬਰਬਾਦ ਕਰਨ 'ਤੇ ਲਗੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ 'ਜੁਗਾੜ’ ਅਤੇ ਦਬਾਅ ਦੀ ਇਹ ਰਾਜਨੀਤੀ, ਵਿਅਕਤੀ - ਸ਼ਕਤੀ 'ਤੇ ਪੈਸਾ - ਸ਼ਕਤੀ ਨਾ ਤਾਂ ਮੰਨਣਯੋਗ ਹੈ ਅਤੇ ਨਾ ਹੀ ਮਨਭਾਉਂਦਾ ਹੈ। ਸ਼ਤਰੂਘਨ ਨੇ ਇਕ ਕਹਾਵਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਤੁਸੀਂ ਕਿਸੇ ਵੀ ਤਰ੍ਹਾਂ ਜਿੱਤ ਹਾਸਲ ਕਰਨ ਲਈ ਹਰ ਸਮੇਂ ਸਾਰੇ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ ਹੋ ਅਤੇ ਇਸ ਦੀ ਸਲਾਹ ਵੀ ਨਹੀਂ ਦਿਤੀ ਜਾ ਸਕਦੀ ਹੈ।

Shatrughan SinhaShatrughan Sinha

ਉਨ੍ਹਾਂ ਨੇ ਕਿਹਾ ਕਿ ਜੋ ਮੇਘਾਲਿਆ, ਮਣਿਪੁਰ ਅਤੇ ਗੋਆ ਲਈ ਠੀਕ ਮੰਨਿਆ ਗਿਆ ਉਹੀ ਕਰਨਾਟਕ ਲਈ ਵੀ ਠੀਕ ਮੰਨਿਆ ਜਾਣਾ ਚਾਹੀਦਾ ਹੈ। ਸ਼ਤਰੂਘਨ ਨੇ ਕਿਹਾ ਕਿ ਅਸੀਂ ਅਦਾਲਤ ਦੇ ਪ੍ਰਤੀ ਬਹੁਤ ਜ਼ਿਆਦਾ ਸਨਮਾਨ ਰੱਖਦੇ ਹਾਂ। ਉਮੀਦ ਹੈ ਕਿ ਅੰਤ ਸਮੇਂ ਨਿਆਂ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement