ਸੱਭ ਦਾ ਧਿਆਨ ਖਿੱਚ ਰਹੀ ਹੈ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਨਵੀਂ ਉਸਰੀ 'ਕਿਸਾਨ ਹਵੇਲੀ'
Published : Feb 17, 2021, 5:13 pm IST
Updated : Feb 17, 2021, 6:20 pm IST
SHARE ARTICLE
Kisan Haveli
Kisan Haveli

ਸਾਝੀਵਾਲਤਾ ਦੇ ਸੁਨੇਹਾ ਦਿੰਦਾ 'ਕਿਸਾਨ ਹਵੇਲੀ' ਵਿਚ ਕੋਈ ਵੀ ਰਹਿ ਸਕਦਾ ਹੈ

ਨਵੀਂ ਦਿੱਲੀ : ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਹੇ ਕਿਸਾਨੀ ਅੰਦੋਲਨ ਨੇ ਅਨੇਕਾਂ ਮਿਸਾਲਾਂ ਕਾਇਮ ਕੀਤੀਆਂ ਹਨ। ਇੱਥੇ ਵਸੇ ਨਵੇਂ ਪਿੰਡ ਦੇ ਪਿੰਡਾਂ ਦਾ ਭੁਲੇਖਾ ਪਾਉਂਦੇ ਹਨ। ਇੱਥੇ ਘੁੰਮਦਿਆਂ ਇਉਂ ਮਹਿਸੂਸ ਹੁੰਦੇ ਹੈ, ਜਿਵੇਂ ਤੁਸੀਂ ਪੰਜਾਬ ਦੇ ਕਿਸੇ ਪਿੰਡ ਵਿਚ ਹੀ ਘੁੰਮ ਰਹੇ ਹੋਵੋ। ਕਿਸਾਨਾਂ ਵਲੋਂ ਇਥੇ ਟਰਾਲੀਆਂ ਤੋਂ ਇਲਾਵਾ ਖੂਬਸੂਰਤ ਝੋਬੜੀਨੁਮਾ ਟੈਂਟਾਂ ਨੂੰ ਆਪਣਾ ਰੈਣ-ਬਸੇਰਾ ਬਣਾਇਆ ਹੋਇਆ ਹੈ।

Kisan HaveliKisan Haveli

ਟੀਕਰੀ ਬਾਰਡਰ 'ਤੇ ਕਿਸਾਨਾਂ ਨੇ ਕਿਸਾਨ ਹਵੇਲੀ ਬਣਾਈ ਹੈ ਜੋ ਸਭ ਦਾ ਧਿਆਨ ਖਿੱਚ ਰਹੀ ਹੈ। ਇਹ ਖੂਬਸੂਰਤ ਹਲੇਵੀ ਪਿੰਡ ਘੋਲੀਆ ਦੇ ਸਰਪੰਚ ਗੁਰਸੇਵਕ ਸਿੰਘ ਦੀ ਕੋਸ਼ਿਸ਼ ਸਦਕਾ ਹੋਂਦ ਵਿਚ ਆਈ ਹੈ। ਇਸ ਬਨਾਉਣ ਵਿਚ ਵੱਖ-ਵੱਖ ਜ਼ਿਲ੍ਹਿਆਂ ਦੇ ਨੌਜਵਾਨਾਂ ਨੇ ਸਾਥ ਦਿੱਤਾ ਹੈ। ਇਸ ਥਾਂ 'ਤੇ ਪਹਿਲਾਂ ਕਾਫੀ ਗੰਦਗੀ ਸੀ ਜਿਸ ਨੂੰ ਸਾਫ ਕਰ ਕੇ ਇੱਥੇ ਇਹ ਹਵੇਲੀ ਬਣਾਈ ਗਈ ਹੈ।

Kisan HaveliKisan Haveli

ਹਵੇਲੀ 'ਚ ਹਰ ਤਰ੍ਹਾਂ ਦੀ ਸੁਵਿਧਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਹਵੇਲੀ ਮਾਡਲ ਕਿਸਾਨਾਂ ਵਿਚ ਇਕ ਉਦਾਹਰਣ ਬਣ ਕੇ ਉਭਰਿਆ ਹੈ। ਖੂਬਸੂਰਤ ਤਰੀਕੇ ਨਾਲ ਸਜਾਈ ਗਈ ਇਹ ਹਵੇਲੀ ਆਮ ਲੋਕਾਂ ਵਿਚ ਖਿੱਚ ਦਾ ਕੇਂਦਰ ਬਣੀ ਹੋਈ ਹੈ।

Kisan HaveliKisan Haveli

ਹਵਾਲੀ ਨਿਰਮਾਤਾ ਗੁਰਸੇਵਕ ਸਿੰਘ ਕਹਿੰਦੇ ਹਨ ਕਿ ਕੇਂਦਰ ਦੇ ਵਤੀਰੇ ਤੋਂ ਲੜਾਈ ਦੇ ਲੰਬੀ ਚੱਲਣ ਦੇ ਸੰਕੇਤ ਮਿਲ ਰਹੇ ਹਨ, ਅਜਿਹੇ ਵਿਚ ਰਹਿਣ ਦੀ ਥਾਂ ਦਾ ਚੰਗੀ ਹੋਣਾ ਬਹੁਤ ਜ਼ਰੂਰੀ ਹੈ। ਗੁਰਸੇਵਕ ਮੁਤਾਬਕ ਉਨ੍ਹਾਂ ਨੇ ਹਵੇਲੀ ਜ਼ਰੀਏ ਇਕ ਮਾਡਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੋਦੀ ਨੇ ਗੁਜਰਾਤ ਮਾਡਲ ਦੇਸ਼ 'ਚ ਲਾਗੂ ਕੀਤਾ ਹੈ ਜਦਕਿ ਅਸੀਂ ਪੰਜਾਬ ਮਾਡਲ ਦੀ ਝਲਕ ਦਿਖਾਈ ਹੈ ਜੋ ਦੇਸ਼ ਲਈ ਰਾਹ ਦਸੇਰਾ ਹੈ।

Kisan HaveliKisan Haveli

ਵਾਤਾਵਰਣ ਦੀ ਸਵੱਛਤਾ ਨੂੰ ਧਿਆਨ ਵਿਚ ਰਖਦਿਆਂ ਹਵੇਲੀ ਵਿਚ ਪਾਰਕ ਵੀ ਬਣਾਇਆ ਗਿਆ ਅਤੇ ਬੂਟੇ ਵੀ ਲਗਾਏ ਗਏ ਹਨ। ਭੀੜ-ਭੜੱਕੇ ਤੋਂ ਬਚਾਅ ਲਈ ਇੱਥੇ ਵੱਖਰੀ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਹਵੇਲੀ 'ਚ ਇਕ ਸਮੇਂ ਦੌਰਾਨ 200 ਲੋਕ ਰਹਿ ਸਕਦੇ ਹਨ।

Kisan HaveliKisan Haveli

ਕਿਸਾਨਾਂ ਮੁਤਾਬਕ ਉਹ ਇਸ ਹਵੇਲੀ ਨੂੰ ਕਿਸਾਨਾਂ ਦੇ ਵਿਸਟਰ ਪੁਆਇੰਟ ਵਜੋਂ ਸਥਾਪਤ ਕਰਨਾ ਚਾਹੁੰਦੇ ਹਨ। ਇਹ ਹਵੇਲੀ ਸਾਂਝੀਵਾਲਤਾ ਦਾ ਸੰਦੇਸ਼ ਵੀ ਦਿੰਦੀ ਹੈ, ਕਿਉਂਕਿ ਇਸ ਦੇ ਦਰਵਾਜ਼ੇ ਹਰ ਕਿਸੇ ਲਈ ਖੁਲ੍ਹੇ ਰੱਖੇ ਗਏ ਹਨ ਅਤੇ ਇੱਥੇ ਆ ਕੇ ਕੋਈ ਵੀ ਰਹਿ ਸਕਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement