ਹਿਸਟਰੀਸ਼ੀਟਰ ਅਜੈ ਪਾਲ ਉਰਫ ਨੰਨ੍ਹਾ ਦੇ 10 ਕਰੋੜੀ ਮਹਿਲ ਤੇ ਚੱਲਿਆ ਸਰਕਾਰੀ ਬੁਲਡੋਜ਼ਰ
Published : Jan 17, 2021, 11:01 am IST
Updated : Jan 17, 2021, 11:02 am IST
SHARE ARTICLE
Ajay Pal
Ajay Pal

ਕੌਸ਼ਾਂਬੀ ਵਿੱਚ, ਪ੍ਰਯਾਗਰਾਜ ਵਿਕਾਸ ਅਥਾਰਟੀ ਨੇ ਅਜੈ ਪਾਲ ਦੇ ਗੈਰ ਕਾਨੂੰਨੀ ਆਲੀਸ਼ਾਨ ਮਕਾਨ ਨੂੰ ਢਾਹ ਦਿੱਤਾ।

ਪ੍ਰਯਾਗਰਾਜ: ਯੂਪੀ ਵਿੱਚ ਮਾਫੀਆ ਰਾਜ ਖ਼ਤਮ ਕਰਨ ਲਈ ਅਪਰੇਸ਼ਨ ਮਾਫੀਆ ਜਾਰੀ ਹੈ ਜਿਸ ਦੇ ਚਲਦੇ ਅੱਜ ਮਾਫੀਆ ਅਤਿਕ ਅਹਿਮਦ ਦੇ ਨੇੜਲੇ ਅਜੈ ਪਾਲ ਉਰਫ ਨੰਨਾ ਦੇ ਗੈਰ ਕਾਨੂੰਨੀ ਮਕਾਨ ਦੀ ਕਾਰਵਾਈ ਸ਼ਨੀਵਾਰ ਨੂੰ ਸ਼ੁਰੂ ਹੋ ਗਈ ਹੈ। ਇਸ ਕਾਰਵਾਈ ਤਹਿਤ ਹਿਸਟਰੀਸ਼ੀਟਰ ਅਜੈ ਪਾਲ ਉਰਫ ਨੰਨ੍ਹਾ ਦੇ ਆਲੀਸ਼ਾਨ ਘਰ ਤੇ ਵੀ ਪ੍ਰਸ਼ਾਸਨ ਦਾ ਬੁਲਡੋਜ਼ਰ ਚਲਿਆ। ਕੌਸ਼ਾਂਬੀ ਵਿੱਚ, ਪ੍ਰਯਾਗਰਾਜ ਵਿਕਾਸ ਅਥਾਰਟੀ ਨੇ ਅਜੈ ਪਾਲ ਦੇ ਗੈਰ ਕਾਨੂੰਨੀ ਆਲੀਸ਼ਾਨ ਮਕਾਨ ਨੂੰ ਢਾਹ ਦਿੱਤਾ।

UP
 

ਦੱਸ ਦੇਈਏ ਕਿ ਹਿਸਟਰੀਸ਼ੀਟਰ ਨੰਨ੍ਹਾ ਪਾਲ ਨੇ ਪਿਪਰੀ ਥਾਣਾ ਖੇਤਰ ਦੇ ਗੌਸਪੁਰ ਕਟਾਹੂਲਾ ਵਿੱਚ ਬਿਨਾਂ ਇਜਾਜ਼ਤ 800 ਵਰਗ ਗਜ਼ ਵਿੱਚ ਲਗਪਗ 10 ਕਰੋੜ ਦਾ ਇੱਕ ਆਲੀਸ਼ਾਨ ਘਰ ਬਣਾਇਆ ਹੋਇਆ ਸੀ।  ਮਾਫੀਆ ਤੇ ਅਪਰਾਧੀਆਂ ਦੇ ਸਾਮਰਾਜ ਨੂੰ ਖਤਮ ਕਰਨ ਲਈ ਯੋਗੀ ਸਰਕਾਰ ਨੇ ਇੱਕ ਵਿਸ਼ੇਸ਼ ਮੁਹਿੰਮ ਚਲਾਈ ਹੈ। ਇਸ ਤਹਿਤ ਵਿਕਾਸ ਅਥਾਰਟੀ ਨੇ ਹੁਣ ਤੱਕ ਪ੍ਰਯਾਗਰਾਜ ਵਿੱਚ 45 ਮਾਫੀਆ ਤੇ ਵੱਡੇ ਅਪਰਾਧੀਆਂ ਦੇ ਆਲੀਸ਼ਾਨ ਮਕਾਨ ਨੂੰ ਢਾਹ ਦਿੱਤਾ। 

AJAY PAL

ਕੌਣ ਹਨ ਅਜੈ ਪਾਲ
ਅਜੈ ਪਾਲ ਅਪਰਾਧ ਦੀਆਂ ਪੌੜੀਆਂ ਚੜ੍ਹਨ ਤੋਂ ਬਾਅਦ ਹੀ 2010 ਵਿੱਚ ਪਿੰਡ ਦਾ ਮੁਖੀ ਬਣ ਗਿਆ ਸੀ। ਕਤਲ, ਲੁੱਟਮਾਰ ਤੇ ਜਬਰ ਜਨਾਹ ਦੇ ਸਾਰੇ ਮਾਮਲੇ ਪਿਪਰੀ ਸਮੇਤ ਪ੍ਰਿਯਾਗਰਾਜ ਦੇ ਧੁੰਮਗੰਜ ਥਾਣੇ ਵਿੱਚ ਦਰਜ ਕੀਤੇ ਗਏ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement