ਜਾਇਦਾਦ ਦਾ ਵੇਰਵਾ ਨਾ ਦੇਣ 'ਤੇ ਪਾਕਿ ਚੋਣ ਕਮਿਸ਼ਨ ਨੇ ਮੁਅੱਤਲ ਕੀਤੇ 332 ਸੰਸਦ ਅਤੇ ਵਿਧਾਇਕ
Published : Jan 17, 2019, 10:56 am IST
Updated : Jan 17, 2019, 10:56 am IST
SHARE ARTICLE
pakistan Election commission
pakistan Election commission

ਬੁੱਧਵਾਰ ਨੂੰ ਪਾਕਿਸਤਾਨ  ਦੇ ਚੋਣ ਕਮਿਸ਼ਨ ਨੇ ਮੌਜੂਦਾ ਸਰਕਾਰ 'ਚ ਸੂਚਨਾ ਮੰਤਰੀ ਫਵਾਦ ਚੌਧਰੀ ਸਮੇਤ 332 ਸੰਸਦਾਂ ਅਤੇ ਵਿਧਾਇਕਾਂ ਨੂੰ ਮੁਅੱਤਲ ਕਰ ਦਿਤਾ ਹੈ। ਦਰਅਸਲ ...

ਇਸਲਾਮਾਬਾਦ: ਬੁੱਧਵਾਰ ਨੂੰ ਪਾਕਿਸਤਾਨ  ਦੇ ਚੋਣ ਕਮਿਸ਼ਨ ਨੇ ਮੌਜੂਦਾ ਸਰਕਾਰ 'ਚ ਸੂਚਨਾ ਮੰਤਰੀ ਫਵਾਦ ਚੌਧਰੀ ਸਮੇਤ 332 ਸੰਸਦਾਂ ਅਤੇ ਵਿਧਾਇਕਾਂ ਨੂੰ ਮੁਅੱਤਲ ਕਰ ਦਿਤਾ ਹੈ। ਦਰਅਸਲ ਇਸ ਸੰਸਦਾਂ ਅਤੇ ਵਿਧਾਇਕਾਂ ਨੇ ਚੋਣ ਕਮਿਸ਼ਨ ਨੂੰ ਉਨ੍ਹਾਂ ਦੀ ਜਾਈਦਾਦ ਦਾ ਬਿਊਰਾ ਨਹੀਂ ਸੋਪਿਆਂ ਸੀ। ਜਿਸ ਦੇ ਚਲਦੇ ਕਮਿਸ਼ਨ ਨੇ ਇਹ ਸਖ਼ਤ ਕਦਮ ਚੁੱਕਿਆ। 

pakistan Election commissionPakistan Election commission

ਪਾਕਿਸਤਾਨ ਦੇ ਚੋਣ ਕਮਿਸ਼ਨ ਈਸੀਪੀ ਨੇ 332 ਮੈਬਰਾਂ ਦੀ ਮੈਂਬਰੀ ਮੁਅੱਤਲ ਕਰਦੇ ਹੋਏ ਜਾਣਕਾਰੀ ਦਿਤੀ ਕਿ ਪਾਕਿਸਤਾਨ ਦੇ ਕੁਲ 1174 ਸੰਸਦਾਂ ਅਤੇ ਵਿਧਾਇਕਾਂ ਚੋਂ ਸਿਰਫ 839 ਨੇ ਹੀ ਅਪਣੀ ਜਾਇਦਾਦ ਦਾ ਵੇਰਵਾ ਦਿਤਾ ਹੈ ਅਤੇ ਬਾਕੀਆਂ ਨੇ ਹੁਣ ਤੱਕ ਅਪਣੀ ਜਾਇਦਾਦ ਦਾ ਵੇਰਵਾ ਜਮਾਂ ਨਹੀਂ ਕਰਾਇਆ ਹੈ। ਖਬਰ ਮੁਤਾਬਕ ਮੁਅੱਤਲ ਕੀਤੇ ਗਏ ਮੈਬਰਾਂ 'ਚ ਨੈਸ਼ਨਲ ਅਸੈਂਬਲੀ ਦੇ 72, ਸੀਨੇਟ ਦੇ 20, ਪੰਜਾਬ ਵਿਧਾਨਸਭਾ ਦੇ 115, ਸਿੰਧ ਵਿਧਾਨਸਭਾ ਦੇ 52, ਖੈਬਰ ਪਖਤੂਨਖਵਾ ਦੇ 54 ਅਤੇ ਬਲੂਚਿਸਤਾਨ ਅਸੈਂਬਲੀ ਦੇ 19 ਮੈਂਬਰ ਸ਼ਾਮਿਲ ਹਨ।

pakistan Election commissionPakistan Election commission

ਦੱਸ ਦਈਏ ਕਿ ਜਿਨ੍ਹਾਂ ਲੋਕਾਂ ਨੂੰ ਮੁਅੱਤਲ ਕੀਤਾ ਗਿਆ ਹੈ ਉਨ੍ਹਾਂ 'ਚ ਦੇਸ਼ ਦੇ ਸੂਚਨਾ ਅਤੇ ਬ੍ਰੌਡਕਾਸਟ ਮੰਤਰੀ ਮੰਤਰੀ ਫਵਾਦ ਚੌਧਰੀ ਅਤੇ ਸਿਹਤ ਮੰਤਰੀ ਆਮਿਰ ਕਿਆਨੀ ਦਾ ਨਾਮ ਵੀ ਸ਼ਾਮਿਲ ਹੈ। ਚੋਣ ਕਮਿਸ਼ਨ ਵਲੋਂ ਮੁਅੱਤਲ ਕੀਤੇ ਗਏ ਮੈਂਬਰ ਹੁਣ ਸੰਸਦੀ ਕੰਮ 'ਚ ਭਾਗ ਨਹੀਂ ਲੈ ਸਕਣਗੇ। ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਨੇ ਨੋਰਟੀਫਿਕੇਸ਼ਨ ਜਾਰੀ ਕੀਤੀ ਹੈ ਕਿ ਜਦੋਂ ਤੱਕ ਇਹ ਮੈਂਬਰ ਅਪਣੀ ਜਾਇਦਾਦ ਤੇ ਦੇਨਦਾਰੀ ਦਾ ਠੀਕ ਵੇਰਵਾ ਜਮਾਂ ਨਹੀਂ ਕਰਦੇ, ਉੱਦੋਂ ਤੱਕ ਇਹ ਮੁਅੱਤਲ ਹੀ ਰਹਾਂਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement