ਬਿਹਾਰ 'ਚ ਬੱਸ ਦੀ ਟਰੱਕ ਨਾਲ ਹੋਈ ਭਿਆਨਕ ਟੱਕਰ, 20 ਮਜ਼ਦੂਰ ਜ਼ਖ਼ਮੀ
Published : Nov 16, 2020, 5:03 pm IST
Updated : Nov 16, 2020, 5:03 pm IST
SHARE ARTICLE
accident
accident

ਇਹ ਹਾਦਸਾ ਕੁਸ਼ੀਨਗਰ ਜ਼ਿਲ੍ਹੇ ਦੇ ਪਟਹੇਰਵਾ ਥਾਣਾ ਖੇਤਰ ਦੇ ਰਾਸ਼ਟਰੀ ਰਾਜਮਾਰਗ 'ਤੇ ਰਜਵਟਿਆ ਪਿੰਡ ਨੇੜੇ ਹੋਇਆ।

ਗੋਰਖਪੁਰ: ਕੁਸ਼ੀਨਗਰ ਜ਼ਿਲ੍ਹੇ 'ਚ ਪੰਜਾਬ ਤੋਂ ਮਜ਼ਦੂਰਾਂ ਨੂੰ ਲੈ ਕੇ ਬਿਹਾਰ ਸੂਬੇ ਦੇ ਮਧੂਬਨੀ ਜਾ ਰਹੀ ਲਗਜ਼ਰੀ ਬੱਸ ਸਵੇਰੇ ਇੱਕ ਖੜ੍ਹੇ ਟਰੱਕ ਨਾਲ ਟੱਕਰਾ ਗਈ। ਜਿਸ ਨਾਲ 20 ਮਜ਼ਦੂਰ ਜ਼ਖਮੀ ਹੋ ਗਏ ਜਿਸ ਵਿੱਚੋ 10 ਮਜ਼ਦੂਰਾਂ ਦੀ ਹਾਲਤ ਗੰਭੀਰ ਹੈ। ਦੱਸ ਦੇਈਏ ਇਹ ਹਾਦਸਾ ਕੁਸ਼ੀਨਗਰ ਜ਼ਿਲ੍ਹੇ ਦੇ ਪਟਹੇਰਵਾ ਥਾਣਾ ਖੇਤਰ ਦੇ ਰਾਸ਼ਟਰੀ ਰਾਜਮਾਰਗ 'ਤੇ ਰਜਵਟਿਆ ਪਿੰਡ ਨੇੜੇ ਹੋਇਆ।

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਬੱਸ ਵਿੱਚ ਕੁੱਲ੍ਹ 80 ਮਜ਼ਦੂਰ ਸਵਾਰ ਸੀ। ਪੰਜਾਬ ਦੇ ਨਾਭਾ ਤੋਂ ਇਹ ਮਜ਼ਦੂਰ ਬਿਹਾਰ ਜਾ ਰਹੇ ਸੀ। ਪੁਲਿਸ ਮੁਤਾਬਕ ਸੋਮਵਾਰ ਸਵੇਰੇ ਤੜਕੇ 3-4 ਵਜੇ ਬੱਸ ਆਲੂਆਂ ਨਾਲ ਲੱਦੇ ਟਰੱਕ ਵਿੱਚ ਪਿਛੋਂ ਦੀ ਜਾ ਵੱਜੀ। ਬੱਸ ਦੀ ਰਫ਼ਤਾਰ ਕਾਫੀ ਤੇਜ਼ ਦੱਸੀ ਜਾ ਰਹੀ ਹੈ ਜਿਸ ਕਾਰਨ ਬੱਸ ਦਾ ਅੱਗਲਾ ਹਿੱਸਾ ਪੰਜ ਫੁੱਟ ਤੱਕ ਟਰੱਕ ਦੇ ਵਿੱਚ ਵੜ ਗਿਆ। ਇਸ ਦੌਰਾਨ ਬੱਸ ਦੇ ਕੈਬਿਨ ਵਿੱਚ ਬੈਠੇ ਮਜ਼ਦੂਰ ਬੁਰੀ ਤਰ੍ਹਾਂ ਦਬ ਗਏ। ਘਟਨਾ ਮਗਰੋਂ ਆਲੇ ਦੁਆਲੇ ਦੀ ਲੋਕਾਂ ਨੇ ਬਚਾਅ ਕਾਰਜ ਕਰਦੇ ਹੋਏ ਬੜੀ ਮੁਸ਼ਕਤ ਨਾਲ ਬੱਸ ਅੰਦਰ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਿਆ। ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement