30 ਤੋਂ ਵੱਧ ਦੇਸ਼ਾਂ ਨੇ ਦਿਤੀ ਭਾਰਤੀ ਕੋਰੋਨਾ ਵੈਕਸੀਨ ਨੂੰ ਮਾਨਤਾ
Published : Oct 16, 2021, 1:14 pm IST
Updated : Oct 16, 2021, 1:14 pm IST
SHARE ARTICLE
Vaccine
Vaccine

30 ਤੋਂ ਜ਼ਿਆਦਾ ਦੇਸ਼ਾਂ ਨੇ ਭਾਰਤ ਨਾਲ ਕੋਵਿਡ-19 ਵੈਕਸੀਨ ਸਰਟੀਫ਼ੀਕੇਟਾਂ ਦੀ ਆਪਸੀ ਮਾਨਤਾ ’ਤੇ ਸਹਿਮਤੀ ਜਤਾਈ ਹੈ।

ਨਵੀਂ ਦਿੱਲੀ : 30 ਤੋਂ ਜ਼ਿਆਦਾ ਦੇਸ਼ਾਂ ਨੇ ਭਾਰਤ ਨਾਲ ਕੋਵਿਡ-19 ਵੈਕਸੀਨ ਸਰਟੀਫ਼ੀਕੇਟਾਂ ਦੀ ਆਪਸੀ ਮਾਨਤਾ ’ਤੇ ਸਹਿਮਤੀ ਜਤਾਈ ਹੈ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇਸ਼ਾਂ ਨੇ ਭਾਰਤ ਨਾਲ ਆਪਸੀ ਮਾਨਤਾ ’ਤੇ ਸਹਿਮਤੀ ਜਤਾਈ ਹੈ, ਉਨ੍ਹਾਂ ਵਿਚ ਯੂ.ਕੇ., ਫ਼ਰਾਂਸ, ਜਰਮਨੀ, ਨੇਪਾਲ, ਬੇਲਾਰੂਸ, ਲੇਬਨਾਨ, ਅਰਮੀਨੀਆ, ਯੂਕ੍ਰੇਨ, ਬੈਲਜੀਅਮ, ਹੰਗਰੀ ਅਤੇ ਸਰਬੀਆ ਸ਼ਾਮਲ ਹਨ।

Corona VaccineCorona Vaccine

ਸੂਤਰਾਂ ਨੇ ਕਿਹਾ ਕਿ ਦੱਖਣੀ ਅਫ਼ਰੀਕਾ, ਬ੍ਰਾਜ਼ੀਲ, ਬੰਗਲਾਦੇਸ਼, ਬੋਤਸਵਾਨਾ, ਚੀਨ ਅਤੇ ਯੂ.ਕੇ. ਸਮੇਤ ਯੂਰਪ ਦੇ ਕੁੱਝ ਦੇਸ਼ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹਨ, ਜਿਨ੍ਹਾਂ ਦੇ ਯਾਤਰੀਆਂ ਨੂੰ ਭਾਰਤ ਆਉਣ ’ਤੇ ਜ਼ਰੂਰੀ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਇਸ ਵਿਚ ਭਾਰਤ ਪਹੁੰਚਣ ਦੇ ਬਾਅਦ ਕੋਵਿਡ ਟੈਸਟ ਕਰਾਉਣਾ ਵੀ ਜ਼ਰੂਰੀ ਹੈ।

Corona vaccineCorona vaccine

ਹਾਲ ਹੀ ਵਿਚ ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਕ ਟਵੀਟ ਵਿਚ ਕਿਹਾ ਸੀ ਕਿ ਕੋਵਿਡ-19 ਟੀਕਾਕਰਨ ਸਰਟੀਫ਼ੀਕੇਟਾਂ ਦੀ ਆਪਸੀ ਮਾਨਤਾ ਸ਼ੁਰੂ ਹੁੰਦੀ ਹੈ। ਭਾਰਤ ਅਤੇ ਹੰਗਰੀ ਇਕ-ਦੂਜੇ ਦੇ ਕੋਵਿਡ-19 ਟੀਕਾਕਰਨ ਸਰਟੀਫ਼ੀਕੇਟਾਂ ਨੂੰ ਮਾਨਤਾ ਦੇਣ ਲਈ ਸਹਿਮਤ ਹਨ। ਸਿਖਿਆ, ਵਪਾਰ, ਸੈਰ-ਸਪਾਟਾ ਅਤੇ ਉਸ ਤੋਂ ਅੱਗੇ ਲਈ ਗਤੀਸ਼ੀਲਤਾ ਦੀ ਸੁਵਿਧਾ ਪ੍ਰਧਾਨ ਕਰਨਗੇ।

VaccineVaccine

ਇਹ ਵੀ ਪੜ੍ਹੋ : ਮਹਾਰਾਸ਼ਟਰ  :  ਅੱਗ ਲੱਗਣ ਨਾਲ ਫਰਨੀਚਰ ਦੇ 40 ਗੁਦਾਮ ਸੜ ਕੇ ਸੁਆਹ 

ਦਸ ਦੇਈਏ ਕਿ ਭਾਰਤ ਵਿਚ ਵੀਰਵਾਰ ਨੂੰ ਕੋਵਿਡ ਟੀਕਿਆਂ ਦੀ 27 ਲੱਖ ਤੋਂ ਜ਼ਿਆਦਾ ਖ਼ੁਰਾਕਾਂ ਦਿਤੀਆਂ ਗਈਆਂ ਅਤੇ ਇਸ ਦੇ ਨਾਲ ਹੀ ਦੇਸ਼ ਭਰ ਵਿਚ ਹੁਣ ਤਕ ਦਿਤੀਆਂ ਗਈਆਂ ਖ਼ੁਰਾਕਾਂ ਦੀ ਸੰਖਿਆ 97 ਕਰੋੜ ਨੂੰ ਪਾਰ ਕਰ ਗਈ। ਕੇਂਦਰੀ ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿਤੀ। ਬੁੱਧਵਾਰ ਨੂੰ ਟੀਕਿਆਂ ਦੀਆਂ 27,62,523 ਖ਼ੁਰਾਕਾਂ ਦਿਤੀਆਂ ਗਈਆਂ। ਮੰਤਰਾਲਾ ਨੇ ਰੇਖਾਂਕਿਤ ਕੀਤਾ ਕਿ ਦੇਸ਼ ਵਿਚ ਸੱਭ ਤੋਂ ਸੰਵੇਦਨਸ਼ੀਲ ਜਨਸੰਖਿਆ ਸਮੂਹਾਂ ਨੂੰ ਕੋਵਿਡ-19 ਤੋਂ ਬਚਾਉਣ ਲਈ ਉਪਰਨ ਦੇ ਤੌਰ ’ਤੇ ਟੀਕਾਕਰਨ ਮੁਹਿੰਮ ਦੀ ਨਿਯਮਿਤ ਰੂਪ ਨਾਲ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਉਚ ਪੱਧਰ ’ਤੇ ਇਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement