ਰੈਸਲਰ ਖਲੀ ਦੀ ਅਕੈਡਮੀ ਮੁਸੀਬਤ ਵਿਚ! ਵੀਡੀਓ ਵਾਇਰਲ
Published : Oct 16, 2019, 4:15 pm IST
Updated : Oct 16, 2019, 4:15 pm IST
SHARE ARTICLE
Russell Alley's Academy Video viral
Russell Alley's Academy Video viral

ਪੁਲਿਸ ਦੀ ਵਰਦੀ ਪਾ ਕੇ ਕੁੱਟਮਾਰ ਦਾ ਕੀਤਾ ਨਾਟਕੀ ਰੂਪਾਂਤਰ

ਸੋਸ਼ਲ ਮੀਡੀਆ ਉਤੇ ਪੁਲਿਸ ਦੀ ਵਰਦੀ ਪਾ ਕੇ ਹੰਗਾਮਾ ਕਰਨ ਦੀ ਵਾਇਰਲ ਵੀਡੀਓ ਗ੍ਰੇਟ ਖਲੀ ਦੀ ਅਕੈਡਮੀ ਨੂੰ ਮੁਸ਼ਕਲਾਂ ਵਿਚ ਪਾ ਰਹੀ ਹੈ। ਇਹ ਵੀਡੀਓ ਵੱਡੇ ਪੱਧਰ ਉਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਪੁਲਿਸ ਵਰਦੀ ਵਿਚ ਇਕ ਸ਼ਖਸ,  ਨੌਜਵਾਨ ਨਾਲ ਕੁੱਟਮਾਰ ਕਰ ਰਿਹਾ ਹੈ ਜੋ ਕਿ ਇੱਕ ਨਾਟਕੀ ਰੂਪਾਂਤਰ ਹੈ। ਲੋਕਾਂ ਦੇ ਮਨੋਰੰਜਨ ਤੇ ਖਲੀ ਦੀ ਅਕੈਡਮੀ ਨੂੰ ਸੁਰਖੀਆਂ ਵਿਚ ਲਿਆਉਣ ਲਈ ਬਣਾਇਆ ਇਹ ਵੀਡੀਓ ਖਲੀ ਨੂੰ ਵੀ ਮੁਸ਼ਕਲਾਂ ਵਿਚ ਪਾ ਰਿਹਾ ਹੈ।

Video ViralVideo Viral

ਵੀਡੀਓ ਵਿਚ ਡੂਬੇ ਨਾਮ ਦਾ ਇਕ ਸ਼ਖਸ ਖਲੀ ਦੀ ਜਲੰਧਰ ਅਕੈਡਮੀ ਵਿਚ ਹੰਗਾਮਾ ਕਰ ਰਿਹਾ ਹੈ ਤੇ ਨੌਜਵਾਨ ਨਾਲ ਧੱਕਾਮੁੱਕੀ ਕਰ ਰਿਹਾ ਹੈ ਕਿਉਂਕਿ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੀ ਹਰਕਤ ਵਿਚ ਆ ਗਈ ਹੈ। ਇਸ ਵੀਡੀਉ ਵਿਚ ਪੁਲਿਸ ਅਧਿਕਾਰੀ ਨੌਜਵਾਨਾਂ ਨੂੰ ਬੇਰਿਹਮੀ ਨਾਲ ਕੁੱਟ ਰਿਹਾ ਹੈ ਤੇ ਉਹਨਾਂ ਨੂੰ ਤੰਗ ਵੀ ਕਰ ਰਿਹਾ ਹੈ। ਇਸ ਦੌਰਾਨ ਉਹ ਸਾਰੀ ਹੀ ਅਕੈਡਮੀ ਵਿਚ ਹੰਗਾਮਾ ਮਚਾ ਰਿਹਾ ਹੈ।

Video ViralVideo Viral

ਉਹ ਇਸ ਬਾਰੇ ਜਦੋਂ ਜਲੰਧਰ ਦਿਹਾਤ ਵਿਚ ਪੈਂਦੇ ਆਦਮਪੁਰ ਖੇਤਰ ਦੇ ਡੀਐਸਪੀ ਅੰਕੁਰ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਆਦੇਸ਼ ਦੇ ਦਿੱਤੇ ਗਏ ਹਨ ਕਿ ਕਿਸ ਮਕਸਦ ਨਾਲ ਇਹ ਵੀਡੀਓ ਬਣਾਇਆ ਗਿਆ ਹੈ। ਜੇ ਮਨੋਰੰਜਨ ਵਜੋਂ ਵੀ ਇਹ ਵੀਡੀਓ ਬਣਾਇਆ ਗਿਆ ਹੈ ਤਾਂ ਇਸ ਦੀ ਇਜਾਜ਼ਤ ਲੈਣੀ ਲਾਜ਼ਮੀ ਸੀ।

ਇਹ ਵੀ ਜਾਂਚ ਕੀਤੀ ਜਾਵੇਗੀ ਕਿ ਇਹ ਵੀਡੀਓ ਪੁਲਿਸ ਦੀ ਸਾਖ ਖਰਾਬ ਕਰਨ ਲਈ ਤਾਂ ਨਹੀਂ ਬਣਾਈ ਗਈ। ਜੇ ਅਜਿਹਾ ਹੋਇਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਹੁਣ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਇਸ ਮਾਮਲੇ ਦੀ ਸਚਾਈ ਸਾਹਮਣੇ ਆ ਸਕੇਗੀ। ਜਿਸ ਨੇ ਵਿਸ਼ਵ ਪ੍ਰਸਿੱਧ ਰੈਸਲਰ ਦਲੀਪ ਸਿੰਘ ਉਰਫ ਗ੍ਰੇਟ ਖਲੀ ਨੂੰ ਵਿਵਾਦਾਂ ਵਿਚ ਲਿਆ ਖੜ੍ਹਾਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement