ਚੋਰਾਂ ਦਾ ਵੀ ਈਮਾਨ ਹੁੰਦੈ! ਮਸ਼ਹੂਰ ਲੇਖਕ ਦੇ ਘਰ ਚੋਰੀ ਕਰਨ ਬਾਰੇ ਪਤਾ ਲੱਗਣ ਸਾਰ ਚੋਰ ਨੇ ਸਾਮਾਨ ਕੀਤਾ ਵਾਪਸ
Published : Jul 16, 2024, 10:47 pm IST
Updated : Jul 16, 2024, 10:47 pm IST
SHARE ARTICLE
thief
thief

ਚੋਰ ਨੇ ਰਾਏਗੜ੍ਹ ਜ਼ਿਲ੍ਹੇ ਦੇ ਨੇਰਲ ’ਚ ਨਾਰਾਇਣ ਸੁਰਵੇ ਦੇ ਘਰ ਤੋਂ ਇਕ ਐਲ.ਈ.ਡੀ. ਟੀ.ਵੀ. ਸਮੇਤ ਕੀਮਤੀ ਸਾਮਾਨ ਚੋਰੀ ਕਰ ਲਿਆ ਸੀ

ਮੁੰਬਈ: ਇਕ ਚੋਰ ਨੂੰ ਉਸ ਸਮੇਂ ਪਛਤਾਵਾ ਹੋਇਆ ਜਦੋਂ ਉਸ ਨੂੰ ਪਤਾ ਲੱਗਾ ਕਿ ਜਿਸ ਘਰ ਉਸ ਨੇ ਚੋਰੀ ਕੀਤੀ ਸੀ ਉਹ ਮਰਾਠੀ ਦੇ ਮਸ਼ਹੂਰ ਲੇਖਕ ਦਾ ਘਰ ਹੈ। ਪਛਤਾਵਾ ਕਰਦਿਆਂ, ਚੋਰ ਨੇ ਚੋਰੀ ਕੀਤਾ ਸਾਮਾਨ ਵਾਪਸ ਕਰ ਦਿਤਾ। ਪੁਲਿਸ ਨੇ ਦਸਿਆ ਕਿ ਚੋਰ ਨੇ ਰਾਏਗੜ੍ਹ ਜ਼ਿਲ੍ਹੇ ਦੇ ਨੇਰਲ ’ਚ ਨਾਰਾਇਣ ਸੁਰਵੇ ਦੇ ਘਰ ਤੋਂ ਇਕ ਐਲ.ਈ.ਡੀ. ਟੀ.ਵੀ. ਸਮੇਤ ਕੀਮਤੀ ਸਾਮਾਨ ਚੋਰੀ ਕਰ ਲਿਆ ਸੀ। 

ਮੁੰਬਈ ’ਚ ਜਨਮੀ ਸੁਰਵੇ ਇਕ ਪ੍ਰਸਿੱਧ ਮਰਾਠੀ ਕਵੀ ਅਤੇ ਸਮਾਜਕ ਕਾਰਕੁਨ ਸਨ। ਸੁਰਵੇ, ਜਿਨ੍ਹਾਂ ਨੇ ਅਪਣੀਆਂ ਕਵਿਤਾਵਾਂ ’ਚ ਸ਼ਹਿਰੀ ਮਜ਼ਦੂਰ ਜਮਾਤ ਦੇ ਸੰਘਰਸ਼ਾਂ ਨੂੰ ਸਪੱਸ਼ਟ ਰੂਪ ’ਚ ਦਰਸਾਇਆ, ਦੀ 16 ਅਗੱਸਤ, 2010 ਨੂੰ 84 ਸਾਲ ਦੀ ਉਮਰ ’ਚ ਮੌਤ ਹੋ ਗਈ। ਸੁਰਵੇ ਦੀ ਧੀ ਸੁਜਾਤਾ ਅਤੇ ਉਸ ਦਾ ਪਤੀ ਗਣੇਸ਼ ਘਾਰੇ ਹੁਣ ਉਨ੍ਹਾਂ ਦੇ ਘਰ ’ਚ ਰਹਿੰਦੇ ਹਨ। ਉਹ ਅਪਣੇ ਬੇਟੇ ਕੋਲ ਰਹਿਣ ਲਈ ਕੁੱਝ ਦਿਨਾਂ ਲਈ ਵਿਰਾਰ ਗਏ ਸਨ ਅਤੇ ਉਨ੍ਹਾਂ ਦੇ ਘਰ ਨੂੰ 10 ਦਿਨਾਂ ਲਈ ਤਾਲਾ ਲੱਗਾ ਹੋਇਆ ਸੀ। 

ਇਸ ਦੌਰਾਨ ਚੋਰ ਘਰ ’ਚ ਦਾਖਲ ਹੋਇਆ ਅਤੇ ਚੋਰੀ ਕਰ ਲਈ। ਅਗਲੇ ਦਿਨ, ਜਦੋਂ ਉਹ ਕੁੱਝ ਹੋਰ ਚੀਜ਼ਾਂ ਚੋਰੀ ਕਰਨ ਆਇਆ, ਤਾਂ ਉਸ ਨੇ ਇਕ ਕਮਰੇ ’ਚ ਸੁਰਵੇ ਦੀ ਤਸਵੀਰ ਅਤੇ ਉਸ ਨੂੰ ਮਿਲੇ ਸਨਮਾਨਾਂ ਨੂੰ ਵੇਖਿਆ। ਇਹ ਵੇਖਦੇ ਸਾਰ ਚੋਰ ਨੂੰ ਬਹੁਤ ਪਛਤਾਵਾ ਹੋਇਆ। ਪਛਤਾਵਾ ਕਰਦਿਆਂ, ਉਸ ਨੇ ਚੋਰੀ ਕੀਤਾ ਸਾਮਾਨ ਵਾਪਸ ਕਰ ਦਿਤਾ। ਇੰਨਾ ਹੀ ਨਹੀਂ, ਉਸ ਨੇ ਕੰਧ ’ਤੇ ਇਕ ਛੋਟਾ ਜਿਹਾ ‘ਨੋਟ’ ਚਿਪਕਾ ਦਿਤਾ ਜਿਸ ਵਿਚ ਉਸ ਨੇ ਮਹਾਨ ਸਾਹਿਤਕਾਰ ਦੇ ਘਰ ਚੋਰੀ ਕਰਨ ਲਈ ਮਾਲਕ ਤੋਂ ਮੁਆਫੀ ਮੰਗੀ। 

ਨੇਰਲ ਥਾਣੇ ਦੇ ਇੰਸਪੈਕਟਰ ਸ਼ਿਵਾਜੀ ਧਾਵਲੇ ਨੇ ਕਿਹਾ ਕਿ ਸੁਜਾਤਾ ਅਤੇ ਉਸ ਦੇ ਪਤੀ ਨੂੰ ਇਹ ਨੋਟ ਮਿਲਿਆ ਸੀ ਜਦੋਂ ਉਹ ਐਤਵਾਰ ਨੂੰ ਵਿਰਾਰ ਤੋਂ ਵਾਪਸ ਆਏ ਸਨ। ਉਨ੍ਹਾਂ ਕਿਹਾ ਕਿ ਪੁਲਿਸ ਟੀ.ਵੀ. ਅਤੇ ਹੋਰ ਚੀਜ਼ਾਂ ’ਤੇ ਮਿਲੇ ਉਂਗਲਾਂ ਦੇ ਨਿਸ਼ਾਨਾਂ ਦੇ ਆਧਾਰ ’ਤੇ ਅਗਲੇਰੀ ਜਾਂਚ ਕਰ ਰਹੀ ਹੈ। 

ਸੁਰਵੇ, ਜਿਸ ਨੇ ਬਚਪਨ ’ਚ ਅਪਣੇ ਮਾਪਿਆਂ ਨੂੰ ਗੁਆ ਦਿਤਾ ਸੀ, ਮੁੰਬਈ ਦੀਆਂ ਸੜਕਾਂ ’ਤੇ ਵੱਡੇ ਹੋਏ। ਉਨ੍ਹਾਂ ਨੇ ਘਰੇਲੂ ਨੌਕਰ ਵਜੋਂ ਕੰਮ ਕਰਦੇ ਸਨ, ਭਾਂਡੇ ਸਾਫ਼ ਕਰਦੇ ਸਨ, ਬੱਚਿਆਂ ਦੀ ਦੇਖਭਾਲ ਕਰਦੇ, ਪਾਲਤੂ ਕੁੱਤਿਆਂ ਦੀ ਦੇਖਭਾਲ ਕਰਦੇ, ਦੁੱਧ, ਕੁਲੀ ਅਤੇ ਮਿੱਲ ਮਜ਼ਦੂਰ ਵਜੋਂ ਵੀ ਕੰਮ ਕੀਤਾ। ਅਪਣੀਆਂ ਕਵਿਤਾਵਾਂ ਰਾਹੀਂ ਸੁਰਵੇ ਨੇ ਮਜ਼ਦੂਰਾਂ ਦੇ ਸੰਘਰਸ਼ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ। 

Tags: maharashtra

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement