Amroha : ਪਟਾਕਾ ਫ਼ੈਕਟਰੀ ’ਚ ਹੋਇਆ ਧਮਾਕਾ

By : JUJHAR

Published : Jun 16, 2025, 2:22 pm IST
Updated : Jun 16, 2025, 2:33 pm IST
SHARE ARTICLE
Amroha: Explosion in firecracker factory
Amroha: Explosion in firecracker factory

5 ਔਰਤਾਂ ਦੀ ਮੌਤ ਤੇ 12 ਤੋਂ ਵੱਧ ਜ਼ਖ਼ਮੀ

ਅਮਰੋਹਾ ਵਿਚ ਇਕ ਪਟਾਕਿਆਂ ਦੀ ਫ਼ੈਕਟਰੀ ਵਿਚ ਧਮਾਕਾ ਹੋਇਆ ਹੈ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਫ਼ੈਕਟਰੀ ਦੀ ਇਮਾਰਤ ਅਤੇ ਟੀਨ ਦਾ ਸ਼ੈੱਡ ਪੂਰੀ ਤਰ੍ਹਾਂ ਮਲਬੇ ਵਿਚ ਬਦਲ ਗਿਆ। ਇਸ ਹਾਦਸੇ ਵਿਚ 5 ਔਰਤਾਂ ਦੀ ਮੌਤ ਹੋ ਗਈ ਹੈ। 12 ਤੋਂ ਵੱਧ ਗੰਭੀਰ ਜ਼ਖਮੀ ਹਨ। ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਪਟਾਕਿਆਂ ਦੀ ਫ਼ੈਕਟਰੀ ਅਤਰਸੀ ਪਿੰਡ ਤੋਂ 2 ਕਿਲੋਮੀਟਰ ਦੂਰ ਜੰਗਲ ਵਿਚ ਸਥਿਤ ਹੈ। ਸਵੇਰੇ ਫੈਕਟਰੀ ਵਿੱਚ ਲਗਭਗ 25 ਮਰਦ ਅਤੇ ਔਰਤ ਮਜ਼ਦੂਰ ਕੰਮ ਕਰ ਰਹੇ ਸਨ। ਇਸ ਦੌਰਾਨ, ਇਕ ਮਜ਼ਦੂਰ ਦੇ ਬੱਚੇ ਨੇ ਪਟਾਕੇ ਚਲਾਏ। ਇਸ ਤੋਂ ਬਾਅਦ, ਨੇੜੇ ਰੱਖੇ ਪਟਾਕਿਆਂ ਅਤੇ ਪਟਾਕੇ ਬਣਾਉਣ ਲਈ ਰੱਖੇ ਬਾਰੂਦ ਨੂੰ ਅੱਗ ਲੱਗ ਗਈ। ਧਮਾਕਾ ਲਗਭਗ 15 ਮਿੰਟ ਤਕ ਜਾਰੀ ਰਿਹਾ।

ਧਮਾਕੇ ਤੋਂ ਬਾਅਦ, ਫ਼ੈਕਟਰੀ ਦਾ ਮਲਬਾ 300 ਮੀਟਰ ਤਕ ਫੈਲ ਗਿਆ। ਕਈ ਮਜ਼ਦੂਰ ਮਲਬੇ ਹੇਠ ਦੱਬ ਗਏ। ਚੀਕਾਂ ਸੁਣ ਕੇ ਪਿੰਡ ਵਾਸੀ ਮੌਕੇ ’ਤੇ ਪਹੁੰਚ ਗਏ। ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਮਲਬੇ ਹੇਠ ਦੱਬੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਮੁਹਿੰਮ ਸ਼ੁਰੂ ਕੀਤੀ। ਡੀਐਮ ਨਿਧੀ ਗੁਪਤਾ ਅਤੇ ਐਸਪੀ ਅਮਿਤ ਕੁਮਾਰ ਆਨੰਦ ਮੌਕੇ ’ਤੇ ਮੌਜੂਦ ਹਨ। ਫਾਇਰ ਬ੍ਰਿਗੇਡ ਦੀ ਟੀਮ ਰਾਹਤ ਅਤੇ ਬਚਾਅ ਕਾਰਜਾਂ ਵਿਚ ਲੱਗੀ ਹੋਈ ਹੈ।

photophoto

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement