10ਵੀਂ ਜਮਾਤ ਦੀ 16 ਸਾਲਾ ਲੜਕੀ ਨੂੰ ਅਗਵਾ ਕਰਕੇ ਕੀਤਾ ਗੈਂਗਰੇਪ, ਹਾਲਤ ਗੰਭੀਰ  
Published : May 16, 2019, 10:51 am IST
Updated : May 16, 2019, 10:51 am IST
SHARE ARTICLE
Rape Case
Rape Case

ਫਗਵਾੜਾ ਵਿਚ ਵਾਪਰੀ ਸ਼ਰਮਨਾਕ ਘਟਨਾ ਵਿਚ ਸਰਕਾਰੀ ਹਾਈ ਸਕੂਲ ਵਿਚ 10ਵੀਂ ਕਲਾਸ ਵਿਚ ਪੜ੍ਹ ਰਹੀ ਨਾਬਾਲਗ...

ਫਗਵਾੜਾ : ਫਗਵਾੜਾ ਵਿਚ ਵਾਪਰੀ ਸ਼ਰਮਨਾਕ ਘਟਨਾ ਵਿਚ ਸਰਕਾਰੀ ਹਾਈ ਸਕੂਲ ਵਿਚ 10ਵੀਂ ਕਲਾਸ ਵਿਚ ਪੜ੍ਹ ਰਹੀ ਨਾਬਾਲਗ ਵਿਦਿਆਰਥਣ ਦਾ ਦਿਨ-ਦਿਹਾੜੇ 4 ਕਾਰ ਸਵਾਰ ਨੌਜਵਾਨਾਂ ਵੱਲੋਂ ਅਗਵਾ ਕਰਕੇ ਉਸ ਨਾਲ ਸਮੂਹਕਿ ਜਬਰ-ਜਨਾਹ ਕਰਨ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਉਕਤ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਥਾਣਾ ਰਾਵਲਪਿੰਡੀ ਦੇ ਸਹਾਇਕ ਸਬ-ਇੰਸਪੈਕਟਰ ਅਸ਼ੋਕ ਕੁਮਾਰ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪੁਲਿਸ ਨੇ ਚਾਰਾਂ ਮੁਲਜ਼ਮਾਂ ਜਿਨ੍ਹਾਂ ਵਿਚ 2 ਸਕੇ ਭਰਾ ਸ਼ਾਮਲ ਹਨ।

Rape CaseRape Case

 ਜਿਨ੍ਹਾਂ ਦੀ ਪਛਾਣ ਹਰਜੋਤ ਸਿੰਘ, ਗੁਰਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ, ਸੰਦੀਪ ਸਿੰਘ ਪੁੱਤਰ ਅਵਤਾਰ ਸਿੰਘ ਤੇ ਗੋਪੀ ਸਾਰੇ ਵਾਸੀ ਪਿੰਡ ਸਾਹਨੀ ਤਹਿਸੀਲ ਫਗਵਾੜਾ ਸ਼ਾਮਲ ਹਨ, ਦੇ ਵਿਰੁੱਧ ਧਾਰਾ 376-ਡੀ, 3,4,5 ਪੋਸਕੋ ਐਕਟ ਦੇ ਅਧੀਨ ਪੁਲਿਸ ਕੇਸ ਦਰਜ ਕਰਕੇ ਦੇਰ ਰਾਤ ਇਨ੍ਹਾਂ ਵਿਚੋਂ 3 ਮੁਲਜ਼ਮਾ ਹਰਜੋਤ ਸਿੰਘ, ਗੁਰਵਿੰਦਰ ਸਿੰਘ ਤੇ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਉਨ੍ਹਾਂ ਦੱਸਿਆ ਕਿ ਪੀੜਿਤਾ ਨੇ ਪੁਲਿਸ ਕੋਲ ਖੁਲਾਸਾ ਕੀਤਾ ਹੈ ਕਿ ਉਹ ਸਕੂਲ ਜਾਣ ਲਈ ਬੱਸ ਸਟੈਂਡ ਪਿੰਡ ਸਾਹਨੀ ‘ਤੇ ਖੜ੍ਹੀ ਸੀ ਅਚਾਨਕ ਉਕਤ 4 ਮੁਲਜ਼ਮ ਨੌਜਵਾਨ ਸਫ਼ੈਦ ਰੰਗ ਦੀ ਕਾਰ ਵਿਚ ਸਵਾਰ ਹੋ ਕੇ ਉਸ ਕੋਲ ਰੁਕੇ ਅਤੇ ਗੱਲਾਂ ਹੀ ਗੱਲਾਂ ਵਿਚ ਉਸ ਨੂੰ ਭਰੋਸਾ ਦਿੱਤਾ ਕਿ ਉਹ ਵੀ ਉਸ ਦੇ ਸਕੂਲ ਤੱਕ ਹੀ ਜਾ ਰਹੇ ਹਨ। ਪੀੜਤਾ ਉਕਤ ਨੌਜਵਾਨਾਂ ਦੀਆਂ ਗੱਲਾਂ ਵਿਚ ਫਸ ਗਈ ਅਤੇ ਭਰੋਸਾ ਕਰਕੇ ਉਨ੍ਹਾਂ ਦੀ ਕਾਰ ਵਿਚ ਬੈਠ ਗਈ।

Rape CaseRape Case

 ਇਸ ਤੋਂ ਬਾਅਦ ਦੋਸ਼ੀ ਨੌਜਵਾਨ ਉਸ ਨੂੰ ਪਿੰਡ ਸਾਹਨੀ ਵਿਚ ਸਥਿਤ ਇਕ ਅਣਪਛਾਤੇ ਘਰ ਵਿਚ ਲੈ ਗਏ ਜਿੱਥੇ ਸਾਰਿਆਂ ਨੇ ਵਾਰੀ-ਵਾਰੀ ਉਸ ਨਾਲ ਕਈ ਵਾਰ ਸਮੂਹਿਕ ਬਲਾਤਕਾਰ ਕੀਤਾ। ਇਸ ਤੋਂ ਬਾਅਦ ਮੁਲਜ਼ਮ ਨੌਜਵਾਨ ਉਸ ਨੂੰ ਗੰਭੀਰ ਹਾਲਤ ਵਿਚ ਪਿੰਡ ਸਾਹਨੀ ਤੋਂ ਦੂਰ ਫਗਵਾੜਾ ਸ਼ਹਿਰ ਦੇ ਕਰੀਬ ਸੜਕ ‘ਤੇ ਉਤਾਰ ਕੇ ਇਹ ਧਮਕੀਆਂ ਦੇ ਕੇ ਚਲੇ ਗਏ ਕਿ ਜੇ ਉਸ ਨੇ ਕਿਸੇ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਤਾਂ ਉਸ ਦੇ ਨਤੀਜੇ ਖਤਰਨਾਕ ਹੋਣਗੇ।

ਸਹਾਇਕ ਸਬ-ਇਸੰਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲਾ ਵਿਚ ਸ਼ਾਮਲ ਚੌਥੇ ਮੁਲਜ਼ਮ ਨੌਜਵਾਨ ਗੋਪੀ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਏ 3 ਦੋਸ਼ੀਆਂ ਨੂੰ 16 ਮਈ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement