ਤਾਇਵਾਨ 'ਚ ਕਲਰਕ ਨੇ ਬੈਂਕ ਤੋਂ ਛੁੱਟੀਆਂ ਲੈਣ ਲਈ ਕਰਵਾਏ 4 ਵਾਰ ਵਿਆਹ ਤੇ 3 ਵਾਰ ਲਿਆ ਤਲਾਕ
Published : Apr 16, 2021, 11:24 am IST
Updated : Apr 16, 2021, 11:24 am IST
SHARE ARTICLE
holidays bank
holidays bank

ਲੇਬਰ ਬਿਊਰੋ ਨੇ ਜਾਂਚ ਵਿਚ ਬੈਂਕ ਨੂੰ ਲੇਬਰ ਕਾਨੂੰਨ ਦੀ ਉਲੰਘਣਾ ਦਾ ਦੋਸ਼ੀ ਪਾਇਆ।

ਨਵੀਂ ਦਿੱਲੀ: ਅਕਸਰ ਕਰਮਚਾਰੀ ਛੁੱਟੀ ਲੈਣ ਦੇ ਬਹਾਨੇ ਤਰ੍ਹਾਂ ਤਰ੍ਹਾਂ ਦੇ ਬਹਾਨੇ ਲਗਾਉਂਦੇ ਹਨ ਪਰ ਤਾਇਵਾਨ ਦੇ ਇੱਕ ਆਦਮੀ ਨੇ ਅਨੋਖਾ ਹੀ ਕਾਰਜ ਕੀਤਾ ਜੋ ਕਦੇ ਕਿਸੇ ਨੇ ਨਹੀਂ ਹੋਣਾ। ਦਫਤਰ ਤੋਂ ਛੁੱਟੀ ਲੈਣ ਦੇ ਬਹਾਨੇ ਲਈ ਤਾਇਵਾਨ ਦੇ ਇੱਕ ਆਦਮੀ ਨੇ ਮਹਿਲਾ ਨਾਲ ਮਹਿਜ਼ 37 ਦਿਨਾਂ 'ਚ ਚਾਰ ਵਾਰ ਵਿਆਹ ਕਰਕੇ ਤਿੰਨ ਵਾਰ ਤਲਾਕ ਦੇ ਦਿੱਤਾ। ਦੱਸ ਦੇਈਏ ਕਿ ਤਾਇਪੋਈ ਦੇ ਇੱਕ ਬੈਂਕ 'ਚ ਇਸ ਕਲਰਕ ਨੇ ਜਦੋਂ ਪਹਿਲੀ ਵਾਰ ਅਪਲਾਈ ਕੀਤਾ ਤਾਂ ਵਿਆਹ ਲਈ ਅੱਠ ਦਿਨ ਦੀ ਛੁੱਟੀ ਮਿਲ ਗਈ।

 MarriageMarriage

ਇਸ ਤੋਂ ਬਾਅਦ ਛੇ ਅਪ੍ਰੈਲ, 2020 ਨੂੰ ਵਿਆਹ ਕਰਨ ਮਗਰੋਂ ਜਦੋਂ ਛੁੱਟੀਆਂ ਖਤਮ ਹੋਈਆਂ ਤਾਂ ਪਤਨੀ ਨੂੰ ਤਲਾਕ ਦੇ ਦਿੱਤਾ। ਫਿਰ ਅਗਲੇ ਹੀ ਦਿਨ ਵਿਆਹ ਰਚਾ ਕੇ ਛੁੱਟੀਆ ਮੰਗ ਲਈਆਂ। ਕਲਰਕ ਦਾ ਕਹਿਣਾ ਸੀ ਕਿ ਉਹ ਕਾਨੂੰਨੀ ਤੌਰ 'ਤੇ ਛੁੱਟੀਆਂ ਦਾ ਹੱਕਦਾਰ ਹੈ। ਇਸ ਤਰ੍ਹਾਂ ਚਾਰ ਵਾਰ ਵਿਆਹ ਤੇ ਤਿੰਨ ਵਾਰ ਤਲਾਕ ਜ਼ਰੀਏ 32 ਛੁੱਟੀਆਂ ਲੈਣ 'ਚ ਉਹ ਕਾਮਯਾਬ ਰਿਹਾ।

Bank Bank

ਛੁੱਟੀਆਂ ਲੈਣ ਵਿਚ ਕਾਮਯਾਬ ਹੋਣ ਤੋਂ ਬਾਅਦ ਇਸ ਗੱਲ ਦਾ ਬੈਂਕ ਵਾਲਿਆਂ ਨੂੰ ਪਤਾ ਲੱਗ ਗਿਆ। ਇਸ ਤੋਂ ਬਾਅਦ ਮਾਮਲਾ ਕੋਰਟ ਵਿਚ ਪਹੁੰਚ  ਗਿਆ। ਕਾਨੂੰਨ ਮੁਤਾਬਿਕ ਹਰ ਇਕ ਕਰਮਚਾਰੀ  ਵਿਆਹ ਲਈ ਅੱਠ ਦਿਨ ਦੀ ਛੁੱਟੀ ਦਾ ਹੱਕਦਾਰ ਹੈ ਪਰ ਉਸ ਆਦਮੀ ਨੇ 32 ਛੁੱਟੀਆਂ ਲਈਆਂ। ਲੇਬਰ ਬਿਊਰੋ ਨੇ ਜਾਂਚ ਵਿਚ ਬੈਂਕ ਨੂੰ ਲੇਬਰ ਕਾਨੂੰਨ ਦੀ ਉਲੰਘਣਾ ਦਾ ਦੋਸ਼ੀ ਪਾਇਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement