ਥੋਕ ਮੰਹਿਗਾਈ ਦਰ ਮਾਰਚ 'ਚ ਚਾਰ ਮਹੀਨੇ ਦੇ ਹੇਠਲੇ ਪੱਧਰ 'ਇਕ ਫ਼ੀ ਸਦੀ' 'ਤੇ ਰਹੀ
Published : Apr 16, 2020, 12:08 pm IST
Updated : Apr 16, 2020, 12:08 pm IST
SHARE ARTICLE
File photo
File photo

ਖਾਣ ਦੀਆਂ ਚੀਜ਼ਾਂ ਅਤੇ ਬਾਲਣ ਦੇ ਸਸਤੇ ਹੋਣ ਨਾਲ ਥੋਕ ਮੁੱਲ ਇੰਡੈਕਸ (ਡਬਲਿਊ,ਪੀ.ਆਈ) 'ਤੇ ਆਧਾਰਤ ਮੰਹਿਗਾਈ ਦਰ ਫ਼ਰਵਰੀ ਦੇ 2.26 ਫ਼ੀ ਸਦੀ ਦੇ ਮੁਕਾਬਲੇ

ਨਵੀਂ ਦਿੱਲੀ, 15 ਅਪ੍ਰੈਲ : ਖਾਣ ਦੀਆਂ ਚੀਜ਼ਾਂ ਅਤੇ ਬਾਲਣ ਦੇ ਸਸਤੇ ਹੋਣ ਨਾਲ ਥੋਕ ਮੁੱਲ ਇੰਡੈਕਸ (ਡਬਲਿਊ,ਪੀ.ਆਈ) 'ਤੇ ਆਧਾਰਤ ਮੰਹਿਗਾਈ ਦਰ ਫ਼ਰਵਰੀ ਦੇ 2.26 ਫ਼ੀ ਸਦੀ ਦੇ ਮੁਕਾਬਲੇ ਘੱਟ ਹੋ ਕੇ ਮਾਰਚ 'ਚ ਇਕ ਫ਼ੀ ਸਦੀ 'ਤੇ ਆ ਗਈ। ਇਹ ਥੋਕ ਮੰਹਿਗਾਈ ਦਰ ਦਾ ਚਾਰ ਮਹੀਨੇ ਦਾ ਹੇਠਲਾ ਪੱਧਰ ਹੈ। ਤਾਜ਼ਾ ਅਧਿਕਾਰਿਕ ਅੰਕੜਿਆਂ 'ਚ ਇਸ ਦੀ ਜਾਣਕਾਰੀ ਮਿਲੀ।

ਵਣਜ ਅਤੇ ਉਦਯੋਗ ਮੰਤਰਾਲੇ ਵਲੋਂ ਬੁਧਵਾਰ ਨੂੰ ਜਾਰੀ ਅੰਗੜਿਆਂ ਮੁਤਾਬਕ, ਇਸ ਸਾਲ ਮਾਰਚ 'ਚ ਥੋਕ ਮਹਿੰਗਾਈ ਦਰ ਸਿਰਫ਼ ਇਕ ਫ਼ੀ ਸਦੀ ਰਹੀ। ਇਸ ਤੋਂ ਪਹਿਲਾਂ ਇਹ ਫ਼ਰਵਰੀ 2020 'ਚ 2.26 ਫ਼ੀ ਸਦੀ ਅਤੇ ਮਾਰਚ 2019 'ਚ 3.10 ਫ਼ੀ ਸਦੀ ਰਹੀ ਸੀ।  ਇਹ ਥੋਕ ਮੰਹਿਗਾਈ ਦਰ ਦਾ ਚਾਰ ਮਹੀਨੇ ਦਾ ਹੇਠਲਾ ਪੱਧਰ ਹੈ। ਇਸ ਤੋਂ ਪਹਿਲਾਂ ਨਵੰਬਰ 2019 'ਚ ਇਸ ਦੀ ਦਰ 0.58 ਫ਼ੀ ਸਦੀ ਰਹੀ ਸੀ।

File photoFile photo

ਅੰਕੜਿਆਂ ਦੇ ਮੁਤਾਬਕ, ਇਸ ਦੌਰਾਨ ਖਾਣ ਦੀਆਂ ਚੀਜ਼ਾਂ ਦੀ ਮੰਹਿਗਾਈ ਦਰ ਡਿੱਗ ਕੇ 4.91 ਫ਼ੀ ਸਦੀ 'ਤੇ ਆ ਗਈ। ਫ਼ਰਵਰੀ 'ਚ ਇਸ ਦੀ ਦਰ 7.79 ਫ਼ੀ ਸਦੀ ਸੀ। ਇਸ ਦੇ ਇਲਾਵਾ ਬਾਲਣ ਅਤੇ ਬਿਜਲੀ 'ਚ 1.76 ਫ਼ੀ ਸਦੀ ਦੀ ਘੱਟ ਮੰਹਿਗਾਈ ਅਤੇ ਨਿਰਮਿਤ ਉਤਪਾਦਾਂ 'ਚ 0.34 ਫ਼ੀ ਸਦੀ ਦੀ ਮੰਹਿਗਾਈ ਦਰ ਰਹੀ। ਕੋਰੋਨਾ ਵਾਇਰਸ ਦੇ ਕਾਰਨ 25 ਮਾਰਚ ਤੋਂ ਸ਼ੁਰੂ ਹੋਏ ਦੇਸ਼ਵਿਆਪੀ ਲਾਕਡਾਊਨ ਦਾ ਅਸਰ ਇਸ ਮਹੀਨੇ ਦੇ ਦੌਰਾਨ ਅੰਕੜੇ ਜਮਾਂ ਕਰਨ 'ਤੇ ਵੀ ਪਿਆ। (ਪੀਟੀਆਈ)
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement