BBC Documentary ਦੇਖਣ ਮਗਰੋਂ ਬੋਲੇ ਬ੍ਰਿਟੇਨ MP, ''ਮੇਰਾ ਖ਼ੂਨ ਖੌਲ ਗਿਆ, ਚਿੱਕੜ ਨਾ ਉਛਾਲੋ''
Published : Feb 16, 2023, 3:01 pm IST
Updated : Feb 16, 2023, 3:35 pm IST
SHARE ARTICLE
 British MP, PM Modi
British MP, PM Modi

ਇਹ Documentary ਅਜਿਹੇ ਸੰਕੇਤਾਂ ਨਾਲ ਭਰੀ ਹੋਈ ਹੈ ਜੋ ਪੀਐਮ ਮੋਦੀ ਦੀ ਨਕਾਰਾਤਮਕ ਤਸਵੀਰ ਬਣਾਉਂਦੇ ਹਨ।

 ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਬੀਬੀਸੀ ਦੀ ਦੋ ਐਪੀਸੋਡ Documentary ਦੇਖ ਕੇ ਇੱਕ ਬਰਤਾਨਵੀ ਸੰਸਦ ਮੈਂਬਰ ਦਾ ਬਿਆਨ ਸਾਹਮਣੇ ਆਿਆ ਹੈ। ਇਹ ਗੱਲ ਖੁਦ ਬ੍ਰਿਟਿਸ਼ ਸੰਸਦ ਮੈਂਬਰ ਨੇ ਕਹੀ ਹੈ। ਯੂਨਾਈਟਿਡ ਕਿੰਗਡਮ ਦੇ ਸੰਸਦ ਮੈਂਬਰ ਰੌਬਰਟ ਬਲੈਕਮੈਨ ਦਾ ਕਹਿਣਾ ਹੈ ਕਿ ਪੀਐਮ ਮੋਦੀ 'ਤੇ ਬੀਬੀਸੀ ਦੀ ਡਾਕੂਮੈਂਟਰੀ 'ਇੰਡੀਆ: ਦਿ ਮੋਦੀ ਸਵਾਲ' ਨਾ ਸਿਰਫ਼ ਅਪਮਾਨਜਨਕ ਹੈ, ਸਗੋਂ ਇਸ ਨੂੰ ਇਕ ਤਰ੍ਹਾਂ ਨਾਲ ਪ੍ਰਚਾਰ ਵੀ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਡਾਕੂਮੈਂਟਰੀ ਅਜਿਹੇ ਸੰਕੇਤਾਂ ਨਾਲ ਭਰੀ ਹੋਈ ਹੈ ਜੋ ਪੀਐਮ ਮੋਦੀ ਦੀ ਨਕਾਰਾਤਮਕ ਤਸਵੀਰ ਬਣਾਉਂਦੇ ਹਨ। ਬਲੈਕਮੈਨ ਨੇ ਬੀਬੀਸੀ ਨੂੰ ਸਲਾਹ ਦਿੱਤੀ ਕਿ ਉਸ ਨੂੰ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ।

ਰਾਬਰਟ ਬਲੈਕਮੈਨ ਨੇ ਕਿਹਾ ਕਿ BBC Documentary ਦੇ ਦੋਵੇਂ ਹਿੱਸੇ ਦੇਖ ਕੇ ਮੇਰਾ ਖ਼ੂਨ ਖੌਲ ਉੱਠਿਆ। ਮੈਨੂੰ ਲੱਗਦਾ ਹੈ ਕਿ BBC, ਜੋ ਕਿ ਯੂਕੇ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ, ਨੂੰ ਇਸ ਤਰ੍ਹਾਂ ਦੇ ਮਾਣਹਾਨੀ ਕਰਨ ਵਾਲੇ ਕੰਮਾਂ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ। ਭਾਰਤ ਸਰਕਾਰ ਨੂੰ ਇਹ ਫ਼ੈਸਲਾ ਲੈਣ ਦਾ ਅਧਿਕਾਰ ਹੈ ਕਿ ਭਾਰਤ ਵਿਚ ਕੀ ਦਿਖਾਇਆ ਜਾਵੇ ਤੇ ਕੀ ਨਹੀਂ। 

Robert John BlackmanRobert John Blackman

ਰਾਬਰਟ ਬਲੈਕਮੈਨ ਨੇ ਮੋਦੀ 'ਤੇ ਬਣੀ ਡਾਕੂਮੈਂਟਰੀ ਤੋਂ ਬਾਅਦ ਬੀਬੀਸੀ ਦਫਤਰਾਂ 'ਚ ਕਰਵਾਏ ਜਾ ਰਹੇ ਇਨਕਮ ਟੈਕਸ ਸਰਵੇਖਣ ਨੂੰ 'ਬਦਲੇ ਦੀ ਕਾਰਵਾਈ' ਮੰਨਣ ਤੋਂ ਵੀ ਇਨਕਾਰ ਕਰ ਦਿੱਤਾ। ਓਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਭਾਰਤ ਵਿਚ ਬੀਬੀਸੀ ਦੇ ਦਫ਼ਤਰਾਂ ਉੱਤੇ ਆਈ ਟੀ ਛਾਪੇਮਾਰੀ ਦਾ ਇਸ (Documentary ) ਨਾਲ ਕੋਈ ਸਬੰਧ ਹੈ। 

ਬ੍ਰਿਟਿਸ਼ ਸਾਂਸਦ ਨੇ ਖੁੱਲ੍ਹ ਕੇ ਪੀਐਮ ਮੋਦੀ ਦਾ ਸਮਰਥਨ ਕੀਤਾ ਅਤੇ ਉਨ੍ਹਾਂ ਦੀ ਤਾਰੀਫ਼ ਕੀਤੀ। ਉਹਨਾਂ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ 'ਚ ਦੁਨੀਆ 'ਚ ਭਾਰਤ ਦੀ ਸਾਖ ਵਧ ਰਹੀ ਹੈ। ਇਸ ਦੇ ਨਾਲ ਹੀ ਬ੍ਰਿਟੇਨ-ਭਾਰਤ ਵਪਾਰਕ ਸਬੰਧ ਵੀ ਮਜ਼ਬੂਤ ਹੋ ਰਹੇ ਹਨ, ਜੋ ਭਵਿੱਖ ਵਿਚ ਹੋਰ ਵੀ ਬਿਹਤਰ ਹੋਣਗੇ। ਬਲੈਕਮੈਨ ਨੇ ਇਹ ਗੱਲ ਰਾਜਸਥਾਨ 'ਚ ਭਾਜਪਾ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ ਨਾਲ ਮੁਲਾਕਾਤ ਦੌਰਾਨ ਕਹੀ।

Tags: pm modi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement