ਗਿਰਫ਼ਤਾਰ ਡੀਐਸਪੀ ਤੋਂ ਵਾਪਸ ਲਿਆ ਜਾਵੇਗਾ ਸ਼ੇਰ-ਏ-ਕਸ਼ਮੀਰ ਮੈਡਲ
Published : Jan 16, 2020, 11:53 am IST
Updated : Jan 16, 2020, 1:02 pm IST
SHARE ARTICLE
File Photo
File Photo

ਜੰਮੂ ਕਸ਼ਮੀਰ ਪੁਲਿਸ ਨੇ ਇਸ ਮਾਮਲੇ 'ਤੇ ਹੋ ਰਹੀ ਰਾਜਨੀਤੀ ਨੂੰ ਵੀ ਮਦਭਾਗਾ ਕਰਾਰ ਦਿੱਤਾ ਹੈ

ਸ਼੍ਰੀਨਗਰ : ਜੰਮੂ ਕਸ਼ਮੀਰ ਪੁਲਿਸ ਦੁਆਰਾ ਡੀਐਸਪੀ ਦਵਿੰਦਰ ਸਿੰਘ ਨੂੰ ਅੱਤਵਾਦੀਆਂ ਦੇ ਨਾਲ ਗਿਰਫ਼ਤਾਰ ਕਰਨ ਤੋਂ ਬਾਅਦ ਸਰਕਾਰ ਨੇ ਉਸ ਤੋਂ ਸ਼ੇਰ-ਏ-ਕਸ਼ਮੀਰ ਪੁਲਿਸ ਦਾ ਮੈਡਲ ਵਾਪਸ ਲੈਣ ਦਾ ਹੁਕਮ ਦਿੱਤਾ ਹੈ। ਇਸ ਤੋਂ ਇਲਾਵਾ ਆਰੋਪੀ ਦਵਿੰਦਰ ਸਿੰਘ ਤੋਂ ਪੁੱਛਗਿੱਛ ਦੀ ਕਾਰਵਾਈ ਵੀ ਤੇਜ਼ ਕਰ ਦਿੱਤੀ ਗਈ ਹੈ।

PhotoPhoto

ਸਰਕਾਰੀ ਹੁਕਮ ਅਨੁਸਾਰ ਬਰਖਾਸਤ ਡੀਐਸਪੀ ਅਧਿਕਾਰੀ ਦਾ (ਅੱਤਵਾਦੀਆਂ ਦੇ ਨਾਲ ਸਬੰਧ ਰੱਖਣ ਦਾ) ਇਹ ਕਦਮ ਧੋਖੇਬਾਜੀ ਦੇ ਬਰਾਬਰ ਹੈ ਅਤੇ ਉਸ ਨਾਲ ਫੋਰਸ ਦੀ ਅਕਸ ਨੂੰ ਨੁਕਸਾਨ ਪਹੁੰਚਿਆ ਹੈ। ਹੁਕਮ ਵਿਚ ਕਿਹਾ ਗਿਆ ਹੈ ਕਿ ਡੀਐਸਪੀ ਦਵਿੰਦਰ ਨੂੰ 2018 ਵਿਚ ਇਹ ਪੁਲਿਸ ਮੈਡਲ ਦਿੱਤਾ ਗਿਆ ਸੀ। ਉੱਧਰ ਜੰਮੂ ਕਸ਼ਮੀਰ ਪੁਲਿਸ ਨੇ ਵੀ ਇਸ ਬਾਰੇ ਦੱਸਦਿਆ ਕਿਹਾ ਹੈ ਕਿ ''ਡੀਐਸਪੀ ਪੁਲਵਾਮਾ ਦੀ ਪੁਲਿਸ ਲਾਈਨ ਵਿਚ ਤਾਇਨਾਤ ਸੀ ਉਦੋਂ 25-26 ਅਗਸਤ 2017 ਨੂੰ ਅੱਤਵਾਦੀਆਂ ਵੱਲੋਂ ਕੀਤੇ ਇਕ ਫਿਦਾਇਨ ਹਮਲੇ ਦਾ ਸਾਹਮਣਾ ਕਰਨ ਵਿਚ ਉਨ੍ਹਾਂ ਦੀ ਭੂਮਿਕਾ ਦੇ ਲਈ ਉਨ੍ਹਾਂ ਨੂੰ ਇਹ ਮੈਡਲ ਦਿੱਤਾ ਗਿਆ ਸੀ ਅਤੇ ਜਿਸ ਨੂੰ ਹੁਣ ਪੁਲਿਸ ਵਾਪਸ ਲੈਣ ਦੀ ਸਿਫਾਰਿਸ਼ ਕਰੇਗੀ। 

PhotoPhoto

ਜੰਮੂ ਕਸ਼ਮੀਰ ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਹੈ ਕਿ ਜੇਕਰ ਅੱਤਵਾਦੀਆਂ ਦੇ ਨਾਲ ਫੜੇ ਗਏ ਡੀਐਸਪੀ ਦੇ ਸਬੰਧ ਸਾਲ 2001 ਵਿਚ ਸੰਸਦ 'ਤੇ ਹੋਏ ਹਮਲੇ ਨਾਲ ਜੁੜਦੇ ਹਨ ਤਾਂ ਉਸ ਦੀ ਵੀ ਜਾਂਚ ਹੋਵੇਗੀ। ਪੁਲਿਸ ਅਨੁਸਾਰ ਆਰੋਪੀ ਅਫਸਰ ਨੂੰ ਨੌਕਰੀ ਤੋਂ ਵੀ ਬਰਖਾਸਤ ਕਰ ਦਿੱਤਾ ਗਿਆ ਹੈ। ਪੁਲਿਸ ਨੂੰ ਦਵਿੰਦਰ ਸਿੰਘ ਦੇ ਘਰੋਂ ਛਾਪੇਮਾਰੀ ਦੇ ਦੌਰਾਨ ਫੌਜ ਦੋ 15 ਨਕਸ਼ੇ ਅਤੇ ਸਾਢੇ ਸੱਤ ਲੱਖ ਰੁਪਇਆ ਵੀ ਬਰਾਮਦ ਹੋਇਆ ਹੈ। 

File PhotoFile Photo

ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਸਾਡੀ ਅੰਦਰੂਨੀ ਜਾਂਚ ਵਿਚ ਇਸ ਅਫਸਰ ਦਾ ਅੱਤਵਾਦੀਆਂ ਦੇ ਨਾਲ ਲਿੰਕ ਦਾ ਹਾਲ ਵਿਚ ਹੀ ਖੁਲਾਸਾ ਹੋਇਆ ਅਤੇ ਉਸ ਦੇ ਅਨੁਸਾਰ ਅਸੀ ਕਾਰਵਾਈ ਕੀਤੀ ਹੈ। ਪੁਲਿਸ ਮੁਤਾਬਕ ਇਸ ਅਧਿਕਾਰੀ 'ਤੇ ਪੁਲਿਸ ਨੇ ਖੁਦ ਨਿਗਰਾਨੀ ਰੱਖੀ ਅਤੇ ਖੁਦ ਹੀ ਸਾਰਾ ਆਪਰੇਸ਼ਨ ਕੀਤਾ ਹੈ। ਜੰਮੂ ਕਸ਼ਮੀਰ ਪੁਲਿਸ ਨੇ ਇਸ ਮਾਮਲੇ 'ਤੇ ਹੋ ਰਹੀ ਰਾਜਨੀਤੀ ਨੂੰ ਵੀ ਮਦਭਾਗਾ ਕਰਾਰ ਦਿੱਤਾ ਹੈ।

File PhotoFile Photo

ਦੱਸ ਦਈਏ ਕਿ ਪਿਛਲੇ ਹਫ਼ਤੇ ਡੀਐਸਪੀ ਦਵਿਦੰਰ ਸਿੰਘ ਨੂੰ ਦੋ ਅੱਤਵਾਦੀਆ ਦੇ ਨਾਲ ਉਦੋਂ ਗਿਰਫ਼ਤਾਰ ਕੀਤਾ ਗਿਆ ਸੀ ਜਦੋਂ ਉਹ ਉਨ੍ਹਾਂ ਨਾਲ ਕਾਰ ਵਿਚ ਬੈਠ ਕੇ ਦੱਖਣੀ ਕਸ਼ਮੀਰ ਦੇ ਕੁਲਗਾਮ ਰਾਜਮਾਰਗ 'ਤੇ ਜਾ ਰਿਹਾ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement